Punjab

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਯੈਲੋ ਅਲਰਟ

Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

ਬਲਾਕ ਫਰੀਦਕੋਟ ਵੱਲੋਂ ਵੱਖ-ਵੱਖ ਥਾਵਾਂ ’ਤੇ 6595 ਪੌਦੇ ਲਾਏ ਗਏ

Khushdeep Singh Picture
Published On

ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਦੇਸ਼ਾਂ ਵਿਦੇਸ਼ਾਂ ’ਚ ਸਾਧ-ਸੰਗਤ ਵੱਲੋਂ ਲੱਖਾਂ ਦੀ ਗਿਣਤੀ ’ਚ ਪੌਦੇ ਲਾਏ ਜਾ ਰਹੇ ਹਨ। ਅੱਜ ਜ਼ਿਲ੍ਹਾ ਫਰੀਦਕੋਟ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਤੇ ਸੇਵਾਦਾਰ ਤੇ ਸਾਧ ਸੰਗਤ ਵੱਲੋਂ ਵੱਖ-ਵੱਖ ਥਾਵਾਂ ’ਤੇ 6595 ਪੌਦੇ ਲਾਏ ਗਏ। ਇਸ ਮੌਕੇ ਕੋਟਕਪੂਰਾ ਵਿਖੇ ਪੌਦਾ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਨੈਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੀ ਜਾ ਰਹੀ ਪੌਦੇ ਲਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਪੌਦੇ ਲਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਵੀ ਬੇਹੱਦ ਮਹੱਤਵਪੂਰਨ ਹੈ।

ਗੁਰਚਰਨ ਸਿੰਘ ਬਰਾੜ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵਧਾਈ ਦੇ ਪਾਤਰ ਹਨ ਤੇ ਗੁਰੂ ਜੀ ਦੀ ਰਹਿਨੁਮਾਈ ਹੇਠ ਸ਼ਰਧਾਲੂ ਲੰਬੇ ਸਮੇਂ ਤੋਂ ਬਲੱਡ ਡੋਨੇਸ਼ਨ, ਗੁਰਦਾ ਦਾਨ ਤੇ ਹੋਰ ਮਨੁੱਖਤਾ ਭਲਾਈ ਦੇ ਮਹਾਨ ਕਾਰਜਾਂ ’ਚ ਯੋਗਦਾਨ ਪਾ ਰਹੇ ਹਨ। ਇਸ ਦੇ ਨਾਲ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਵੀ ਇੱਕ ਸ਼ਲਾਘਾਯੋਗ ਉਪਰਾਲਾ ਹੈ। ਨੈਬ ਤਹਿਸੀਲਦਾਰ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਅੱਜ ਲਗਾਏ ਗਏ ਪੌਦਿਆਂ ਦੀ ਸਿਰਫ਼ ਪਲਾਂਟੇਸ਼ਨ ਤੱਕ ਹੀ ਸੀਮਤ ਨਾ ਰਹਿਣ, ਸਗੋਂ ਉਨ੍ਹਾਂ ਦੀ ਨਿਯਮਤ ਤੌਰ ’ਤੇ ਸਾਂਭ-ਸੰਭਾਲ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਾਂ, ਉਸੇ ਤਰ੍ਹਾਂ ਲਗਾਏ ਗਏ ਪੌਦਿਆਂ ਦੀ ਵੀ ਦੇਖਭਾਲ ਕਰਨੀ ਚਾਹੀਦੀ ਹੈ, ਤਾਂ ਜੋ ਇਹ ਪੌਦੇ ਵੱਡੇ ਹੋ ਕੇ ਦਰੱਖਤ ਬਣ ਸਕਣ ਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ’ਚ ਯੋਗਦਾਨ ਪਾ ਸਕਣ। Dera Sacha Sauda

ਇਹ ਵੀ ਪੜ੍ਹੋ : Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਯੈਲੋ ਅਲਰਟ

ਇਹ ਮਾਨਵਤਾ ਭਲਾਈ ਦਾ ਕਾਰਜ ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਪੂਰਾ ਕਰ ਦਿੱਤਾ। ਇਸੇ ਤਰ੍ਹਾਂ ਅੱਜ ਬਲਾਕ ਕੋਟਕਪੂਰਾ ਵੱਲੋਂ 1500 ਪੌਦੇ ਲਾਏ, ਇਸੇ ਤਰ੍ਹਾਂ ਬਲਾਕ ਫਰੀਦਕੋਟ ਵੱਲੋਂ 1625 ਪੌਦੇ ਲਾਏ, ਬਲਾਕ ਸਾਦਿਕ ਵੱਲੋਂ 1870 ਪੋਦੇ ਲਾਏ, ਬਲਾਕ ਜੈਤੋ ਵੱਲੋਂ 1200 ਪੌਦੇ ਲਗਾਏ, ਬਲਾਕ ਢਿਲਵਾਂ ਕਲਾਂ ਨੇ 400 ਪੌਦੇ ਲਾਏ। ਇਸ ਮੌਕੇ ਕੋਟਕਪੂਰਾ ਕੋਟਕਪੂਰੇ ਦੇ ਨੈਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਡਾਕਟਰ ਅਮਰਿੰਦਰ ਸਿੰਘ ਸੰਧੂ ਸੀਨੀਅਰ ਵੈਟਰਨਰੀ ਅਫਸਰ, ਡਾਕਟਰ ਮਨੋਜ ਕੁਮਾਰ ਵੈਟਨਰੀ ਅਫਸਰ, ਰਣਜੀਤ ਸਿੰਘ ਵਡੇਰਾ, ਫਰੀਦਕੋਟ ਤੋਂ ਪਾਦਰੀ ਫਾਸਿਕ ਵਿਨੋਦ, ਬਲਵੀਰ ਮਸੀਹ, ਜੈਤੋ ਤੋਂ ਹੈਡਮਾਸਟਰ ਹੇਮਰਾਜ, ਵਾਈਸ ਪ੍ਰਿੰਸੀਪਲ ਹਰਜੀਤ ਕੌਰ, ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਮੈਂਬਰ, ਸੱਚੇ ਨਿਮਰ ਸੇਵਾਦਾਰ, ਸੱਚੀ ਪ੍ਰੇਮੀ ਸੰਮਤੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਐਮਐਸਜੀ ਆਈਟੀ ਵਿੰਗ ਸੇਵਾਦਾਰ ਤੇ ਭਾਰੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।

Kot

Dhilwan

news

About The Author

Latest News

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

Related Posts