Gold Price Today: ਸਰਾਫਾ ਬਾਜ਼ਾਰ ’ਚ ਡਿੱਗਿਆ ਸੋਨਾ, ਚਾਂਦੀ ਨੇ ਵੀ ਚਮਕ ਗੁਆਈ

ਸੋਨਾ ਤੇ ਚਾਂਦੀ ਦੇ ਅੱਜ ਦੇ ਭਾਅ ਜਾਰੀ

Khushdeep Singh Picture
Published On

ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਘਰੇਲੂ ਸਰਾਫਾ ਬਾਜ਼ਾਰ ’ਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਾ ਰੁਝਾਨ ਬਣਿਆ ਹੋਇਆ ਹੈ। ਦੇਸ਼ ਭਰ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ 870 ਰੁਪਏ ਤੋਂ ਲੈ ਕੇ 940 ਰੁਪਏ ਪ੍ਰਤੀ 10 ਗ੍ਰਾਮ ਵਿਚਕਾਰ ਡਿੱਗ ਗਈਆਂ। ਇਸੇ ਤਰ੍ਹਾਂ, ਚਾਂਦੀ ਦੀ ਕੀਮਤ 5,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਘਟ ਗਈ ਹੈ। ਕੀਮਤ ’ਚ ਇਸ ਬਦਲਾਅ ਦੇ ਕਾਰਨ ਦੇਸ਼ ਭਰ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ’ਚ 24 ਕੈਰੇਟ ਸੋਨਾ 1,54,960 ਰੁਪਏ ਪ੍ਰਤੀ 10 ਗ੍ਰਾਮ ਤੋਂ ਲੈ ਕੇ 1,55,110 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ, 22 ਕੈਰੇਟ ਸੋਨਾ ਅੱਜ 1,42,040 ਰੁਪਏ ਪ੍ਰਤੀ 10 ਗ੍ਰਾਮ ਤੋਂ ਲੈ ਕੇ 1,42,190 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਵਿਕ ਰਿਹਾ ਹੈ। ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇ ਕਾਰਨ, ਇਹ ਚਮਕਦਾਰ ਧਾਤ ਅੱਜ ਦਿੱਲੀ ਸਰਾਫਾ ਬਾਜ਼ਾਰ ’ਚ 2,44,900 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਵਿਕ ਰਹੀ ਹੈ।

ਦਿੱਲੀ ’ਚ 24 ਕੈਰੇਟ ਸੋਨਾ ਅੱਜ 1,55,110 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,42,190 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਦੇਸ਼ ਦੀਆਰਥਿਕ ਅਰਾਜਧਾਨੀ ਮੁੰਬਈ ’ਚ 24 ਕੈਰੇਟ ਸੋਨਾ 1,54,960 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,42,040 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਇਸੇ ਤਰ੍ਹਾਂ ਅਹਿਮਦਾਬਾਦ ’ਚ 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 1,55,010 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨੇ ਦੀ ਕੀਮਤ 1,42,090 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਇਨ੍ਹਾਂ ਮੁੱਖ ਸ਼ਹਿਰਾਂ ਤੋਂ ਇਲਾਵਾ ਚੇਨਈ ’ਚ ਅੱਜ 24 ਕੈਰੇਟ ਸੋਨਾ 1,54,960 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,42,040 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ’ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ, ਕੋਲਕਾਤਾ ’ਚ, 24 ਕੈਰੇਟ ਸੋਨਾ 1,54,960 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 1,42,040 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ’ਤੇ ਕਾਰੋਬਾਰ ਕਰ ਰਿਹਾ ਹੈ। ਭੋਪਾਲ ’ਚ, 24 ਕੈਰੇਟ ਸੋਨੇ ਦੀ ਕੀਮਤ 1,55,010 ਰੁਪਏ ਪ੍ਰਤੀ 10 ਗ੍ਰਾਮ ਹੈ। Gold Price Today

ਇਹ ਵੀ ਪੜ੍ਹੋ : Dengue Cases Noida: ਗੌਤਮ ਬੁੱਧ ਨਗਰ ’ਚ ਵਧਿਆ ਡੇਂਗੂ ਦਾ ਖਤਰਾ, 15 ਉੱਚ-ਮੰਜ਼ਿਲਾ ਸੁਸਾਇਟੀਆਂ ਨੂੰ ਨੋਟਿਸ ਜਾਰੀ

ਜਦੋਂ ਕਿ 22 ਕੈਰੇਟ ਸੋਨਾ 1,42,090 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ’ਤੇ ਵਿਕ ਰਿਹਾ ਹੈ। ਜੈਪੁਰ ਵਿੱਚ, 24 ਕੈਰੇਟ ਸੋਨਾ 1,55,110 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,42,190 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਪਟਨਾ ’ਚ, 24 ਕੈਰੇਟ ਸੋਨੇ ਦੀ ਕੀਮਤ 1,55,010 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨਾ 1,42,090 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਲਖਨਊ ਦੇ ਸਰਾਫਾ ਬਾਜ਼ਾਰ ਵਿੱਚ, 24 ਕੈਰੇਟ ਸੋਨਾ 1,55,110 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਰੇਟ ਸੋਨਾ 1,42,190 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਹੈ। ਦੇਸ਼ ਦੇ ਹੋਰ ਰਾਜਾਂ ਵਾਂਗ, ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਕਰਨਾਟਕ, ਤੇਲੰਗਾਨਾ ਤੇ ਓਡੀਸ਼ਾ ਦੇ ਸਰਾਫਾ ਬਾਜ਼ਾਰ ’ਚ ਸੋਨਾ ਕਮਜ਼ੋਰੀ ਨਾਲ ਕਾਰੋਬਾਰ ਕਰਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਤਿੰਨ ਸੂਬਿਆਂ ਦੀਆਂ ਰਾਜਧਾਨੀਆਂ ਬੰਗਲੁਰੂ, ਹੈਦਰਾਬਾਦ ਤੇ ਭੁਵਨੇਸ਼ਵਰ ’ਚ, 24 ਕੈਰੇਟ ਸੋਨਾ 154,960 ਰੁਪਏ ਪ੍ਰਤੀ 10 ਗ੍ਰਾਮ ’ਤੇ ਵਪਾਰ ਕਰ ਰਿਹਾ ਹੈ। ਇਸੇ ਤਰ੍ਹਾਂ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਸਰਾਫਾ ਬਾਜ਼ਾਰਾਂ ’ਚ 22 ਕੈਰੇਟ ਸੋਨਾ 142,040 ਰੁਪਏ ਪ੍ਰਤੀ 10 ਗ੍ਰਾਮ ’ਤੇ ਵਿਕ ਰਿਹਾ ਹੈ।

About The Author

Related Posts