Amloh News: ਹਰਿੰਦਰ ਕੌਰ ਚੀਮਾ ਨੂੰ ਨਗਰ ਕੌਂਸਲ ਅਮਲੋਹ ਦਾ ਪ੍ਰਧਾਨ ਨਿਯੁਕਤ ਕੀਤਾ

ਅਤੁੱਲ ਲੁਟਾਵਾ ਬਣੇ ਮੀਤ ਪ੍ਰਧਾਨ, ਵਿਧਾਇਕ ਗੈਰੀ ਬੜਿੰਗ ਨੇ ਕੀਤੀ ਸ਼ਿਰਕਤ

Khushdeep Singh Picture
Published On

ਅਮਲੋਹ (ਅਨਿਲ ਲੁਟਾਵਾ)। ਨਗਰ ਕੌਂਸਲ ਅਮਲੋਹ ਵਿਖੇ ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਨਗਰ ਕੌਂਸਲ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ ਵੱਲੋਂ ਘਰੇਲੂ ਰੁਝੇਵਿਆਂ ਕਾਰਨ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਮੀਤ ਪ੍ਰਧਾਨ ਸੁਰਿੰਦਰਪਾਲ ਵਿੱਕੀ ਮਿੱਤਲ ਦੀ ਟਰਮ ਪੂਰੀ ਹੋ ਜਾਣ ਕਾਰਨ ਇਹ ਦੋਵੇਂ ਅਹਿਮ ਅਹੁਦੇ ਖਾਲੀ ਹੋ ਗਏ ਸਨ। ਅੱਜ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ‘ਆਪ’ ਦੇ ਸਕੱਤਰ ਤੇ ਔਬਜ਼ਰਵਰ ਨਵਜੋਤ ਸਿੰਘ ਜਰਗ ਤੇ ਐੱਸਡੀਐੱਮ ਹਰਵੀਰ ਕੌਰ ਦੀ ਹਾਜ਼ਰੀ ’ਚ ਹਰਿੰਦਰ ਕੌਰ ਚੀਮਾ ਨੂੰ ਨਗਰ ਕੌਸ਼ਲ ਅਮਲੋਹ ਦੇ ਪ੍ਰਧਾਨ ਨਿਯੁਕਤ ਕੀਤਾ। ਇਸ ਦੇ ਨਾਲ ਹੀ ਅਤੁੱਲ ਲੁਟਾਵਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। Amloh News

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਿੰਦਰ ਕੌਰ ਚੀਮਾ ਤੇ ਮੀਤ ਪ੍ਰਧਾਨ ਅਤੁੱਲ ਲੁਟਾਵਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਸੌਂਪੀ ਗਈ ਡਿਊਟੀ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਅਮਲੋਹ ਨੂੰ ਵਿਕਾਸ ਪੱਖੋਂ ਇੱਕ ਨੰਬਰ ’ਤੇ ਲਿਆਉਣਾ ਉਨ੍ਹਾਂ ਦਾ ਮੁੱਖ ਮੰਤਵ ਹੈ ਤੇ ਇਸਦੇ ਲਈ ਉਹ ਜੀ-ਤੋੜ ਮਿਹਨਤ ਕਰਨਗੇ। ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਸ਼ਹਿਰ ਵਾਸੀਆਂ ਤੋਂ ਪੂਰਨ ਸਹਿਯੋਗ ਦੀ ਅਪੀਲ ਕੀਤੀ। ਇਸ ਦੌਰਾਨ ਹਲਕਾ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ’ਚ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਕਿਸੇ ਤਰ੍ਹਾਂ ਦੀ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਗਰ ਕੌਂਸਲ ਦੇ ਸਮੂਹ ਕੌਂਸਲਰ ਤੇ ਕਮੇਟੀ ਦੇ ਮੁਲਾਜ਼ਮ ਸ਼ਹਿਰ ਦੇ ਹਿੱਤ ਲਈ ਮਿਲ ਕੇ ਇੱਕ ਵਧੀਆ ਟੀਮ ਵਜੋਂ ਕੰਮ ਕਰਨਗੇ। ਇਸ ਮੌਕੇ ’ਆਪ’ ਦੇ ਸੀਨੀਅਰ ਆਗੂ ਅਤੇ ਪਾਰਟੀ ਵਰਕਰ ਵੀ ਮੌਜੂਦ ਸਨ। Amloh News

ਇਹ ਵੀ ਪੜ੍ਹੋ : Body Donation Punjab: ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ

About The Author

Related Posts