WTC Final: ਕੀ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚ ਸਕਦਾ ਹੈ? ਸ਼੍ਰੀਲੰਕਾ ਤੋਂ ਹਾਰੇ ਤਾਂ ਹੋ ਜਾਵੇਗਾ ਮੁਸ਼ਕਲ
100 ਫੀਸਦੀ ਗਰੰਟੀ ਲਈ ਸਾਰੇ 9 ਮੈਚ ਜਿੱਤਣੇ ਪੈਣਗੇ
WTC Final: ਸਪੋਰਟਸ ਡੈਸਕ। ਟੀਮ ਇੰਡੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜ਼ੂਦਾ ਸੀਜ਼ਨ ’ਚ ਆਪਣੇ ਅੱਧੇ ਮੈਚ ਖੇਡੇ ਹਨ। ਟੀਮ 48.15 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਭਾਰਤ 15 ਅਗਸਤ ਤੋਂ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡੇਗਾ। ਭਾਰਤ ਦੇ ਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਤੇ ਸ਼੍ਰੀਲੰਕਾ ਵਿਰੁੱਧ ਲੜੀ ਟੀਮ ਦੀਆਂ ਸੰਭਾਵਨਾਵਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ, ਇਹ ਜਾਣਨ ਲਈ ਅੱਗੇ ਪੜ੍ਹੋ....
ਭਾਰਤ ਫਾਈਨਲ ’ਚ ਕਿਵੇਂ ਪਹੁੰਚ ਸਕਦਾ ਹੈ?
ਫਾਈਨਲ ’ਚ ਪਹੁੰਚਣ ਲਈ, ਟਾਪ-2 ’ਚ ਬਣੇ ਰਹਿਣਾ ਜ਼ਰੂਰੀ ਹੈ। ਜੇਕਰ ਭਾਰਤ ਆਪਣੇ ਬਾਕੀ 9 ਮੈਚ ਜਿੱਤਦਾ ਹੈ, ਤਾਂ ਇਸਦੇ 74.07 ਫੀਸਦੀ ਅੰਕ ਹੋਣਗੇ, ਜਿਸ ਨਾਲ ਟਾਪ-2 ’ਚ ਸਥਾਨ ਪੱਕਾ ਹੋ ਜਾਵੇਗਾ। ਇੱਕ ਵੀ ਮੈਚ ਹਾਰਨ ਨਾਲ ਭਾਰਤ 68.52 ਫੀਸਦੀ ਅੰਕਾਂ ਨਾਲ ਰਹਿ ਜਾਵੇਗਾ। ਇਸ ਸਥਿਤੀ ’ਚ, ਭਾਰਤੀ ਟੀਮ ਨੂੰ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਦੇ ਨਤੀਜਿਆਂ ’ਤੇ ਨਿਰਭਰ ਕਰਨਾ ਪਵੇਗਾ। ਦੋ ਮੈਚ ਹਾਰਨ ਨਾਲ ਭਾਰਤ ਲਈ ਫਾਈਨਲ ’ਚ ਪਹੁੰਚਣਾ ਲਗਭਗ ਅਸੰਭਵ ਹੋ ਜਾਵੇਗਾ।
ਜੇਕਰ ਸ਼੍ਰੀਲੰਕਾ ਤੋਂ ਵੀ ਹਾਰੇ ਤਾਂ ਪਾਕਿਸਤਾਨ ਤੋਂ ਵੀ ਰਹਿ ਜਾਣਗੇ ਪਿੱਛੇ
ਸ਼੍ਰੀਲੰਕਾ ਦੌਰੇ ਲਈ ਪੰਜ ਸੰਭਾਵਿਤ ਨਤੀਜੇ ਹਨ। 2-0 ਨਾਲ ਲੜੀ ਜਿੱਤਣ ਨਾਲ ਟੀਮ ਇੰਡੀਆ ਨੂੰ 57.58 ਫੀਸਦੀ ਅੰਕ ਮਿਲਣਗੇ। ਇਸ ਦੌਰਾਨ, ਜੇਕਰ ਅਸਟਰੇਲੀਆ ਬੰਗਲਾਦੇਸ਼ ਨੂੰ ਇੱਕ ਵੀ ਮੈਚ ’ਚ ਹਰਾ ਦਿੰਦਾ ਹੈ, ਤਾਂ ਭਾਰਤ ਚੌਥੇ ਸਥਾਨ ’ਤੇ ਆ ਜਾਵੇਗਾ। 0-2 ਨਾਲ ਹਾਰਨ ਨਾਲ ਭਾਰਤ ਦੇ 36.36 ਫੀਸਦੀ ਅੰਕ ਹੋ ਜਾਣਗੇ, ਜਿਸ ਨਾਲ ਉਹ ਸ਼੍ਰੀਲੰਕਾ ਤੋਂ ਵੀ ਹੇਠਾਂ ਆ ਜਾਵੇਗਾ। ਇਸ ਨਾਲ ਫਾਈਨਲ ’ਚ ਜਾਣ ਦਾ ਰਸਤਾ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਸਥਿਤੀ ’ਚ, ਭਾਰਤ ਅੰਕ ਸੂਚੀ ’ਚ ਪਾਕਿਸਤਾਨ ਤੋਂ ਵੀ ਪਿੱਛੇ ਰਹਿ ਸਕਦਾ ਹੈ। ਹਾਲਾਂਕਿ, ਪਾਕਿਸਤਾਨ ਨੂੰ ਇੰਗਲੈਂਡ ’ਤੇ 3-0 ਨਾਲ ਜਿੱਤ ਦੀ ਜ਼ਰੂਰਤ ਹੋਵੇਗੀ। WTC Final
ਇਹ ਵੀ ਪੜ੍ਹੋ : Haryana Property Registration: ਹਰਿਆਣਾ ’ਚ ਜਾਇਦਾਦ ਰਜਿਸਟਰੇਸ਼ਨ ਨਿਯਮ ਬਦਲੇ! ਲਓ ਪੂਰੀ ਜਾਣਕਾਰੀ
ਅਜੇ 9 ਮੁਕਾਬਲੇ ਬਾਕੀ, 3 ਸੀਰੀਜ਼ ਖੇਡਣਗੀਆਂ ਬਾਕੀ
ਭਾਰਤੀ ਟੀਮ ਦੇ ਮੌਜੂਦਾ ਚੱਕਰ ’ਚ 9 ਮੈਚ ਖੇਡਣੇ ਹਨ। ਇਨ੍ਹਾਂ ਵਿੱਚ ਸ਼੍ਰੀਲੰਕਾ ਵਿਰੁੱਧ ਦੋ ਮੈਚ, ਨਿਊਜ਼ੀਲੈਂਡ ਵਿਰੁੱਧ ਦੋ ਤੇ ਅਸਟਰੇਲੀਆ ਵਿਰੁੱਧ ਘਰੇਲੂ ਲੜੀ ’ਚ ਪੰਜ ਮੈਚ ਸ਼ਾਮਲ ਹਨ। ਸ਼੍ਰੀਲੰਕਾ ਦੌਰੇ ਤੋਂ ਬਾਅਦ, ਟੀਮ ਇੰਡੀਆ ਨਵੰਬਰ ’ਚ ਨਿਊਜ਼ੀਲੈਂਡ ਜਾਵੇਗੀ। ਫਿਰ ਉਹ ਪੰਜ ਮੈਚਾਂ ਦੀ ਘਰੇਲੂ ਲੜੀ ’ਚ ਅਸਟਰੇਲੀਆ ਦੀ ਮੇਜ਼ਬਾਨੀ ਕਰੇਗੀ।
ਦੱਖਣੀ ਅਫਰੀਕਾ ਵਿਰੁੱਧ ਕਲੀਨ ਸਵੀਪ ਨੇ ਦਿੱਤਾ ਝਟਕਾ
ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਆਪਣੀ ਮੁਹਿੰਮ ਇੰਗਲੈਂਡ ਦੇ ਦੌਰੇ ਨਾਲ ਸ਼ੁਰੂ ਕੀਤੀ। ਟੀਮ ਨੇ ਉੱਥੇ ਪੰਜ ਮੈਚਾਂ ਦੀ ਲੜੀ 2-2 ਨਾਲ ਡਰਾਅ ਕੀਤੀ। ਇੰਗਲੈਂਡ ਤੋਂ ਵਾਪਸੀ ਤੋਂ ਬਾਅਦ, ਭਾਰਤ ਨੇ ਵੈਸਟਇੰਡੀਜ਼ ਨੂੰ ਉਨ੍ਹਾਂ ਦੇ ਘਰੇਲੂ ਹਾਲਾਤਾਂ ’ਚ 2-0 ਨਾਲ ਹਰਾਇਆ। ਸਭ ਕੁਝ ਸਹੀ ਚੱਲ ਰਿਹਾ ਸੀ। ਹਾਲਾਂਕਿ, ਪਿਛਲੇ ਸਾਲ, ਉਨ੍ਹਾਂ ਨੂੰ ਵਿਸ਼ਵ ਚੈਂਪੀਅਨ ਦੱਖਣੀ ਅਫਰੀਕਾ ਨੇ ਦੋ ਮੈਚਾਂ ਦੀ ਲੜੀ ’ਚ 2-0 ਨਾਲ ਹਰਾ ਕੇ ਕਲੀਨ ਸਵੀਪ ਦਿੱਤਾ ਸੀ। ਇਹੀ ਉਹ ਥਾਂ ਹੈ ਜਿੱਥੇ ਭਾਰਤੀ ਟੀਮ ਅੰਕ ਸੂਚੀ ’ਚ ਪਿੱਛੇ ਰਹਿ ਗਈ।