Punjab
Walfare Work: ਡੇਰਾ ਸ਼ਰਧਾਲੂਆਂ ਨੇ ਥੈਲੀਸੀਮੀਆ ਦੇ ਬੱਚਿਆਂ ਲਈ ਕੀਤਾ 5 ਯੂਨਿਟ ਖੂਨਦਾਨ
ਡੇਰਾ ਸ਼ਰਧਾਲੂਆਂ ਨੇ ਥੈਲੀਸੀਮੀਆ ਦੇ ਬੱਚਿਆਂ ਲਈ ਕੀਤਾ 5 ਯੂਨਿਟ ਖੂਨਦਾਨ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਬਲਾਕ ਫ਼ਰੀਦਕੋਟ ਦੇ ਸੱਚੇ ਨਿਮਰ ਸੇਵਾਦਾਰ ਤੇ ਪਿਓ ਪੁੱਤ ਵੱਲੋਂ ਥੈਲੀ ਸੀਮੀਆ ਦੇ ਬੱਚਿਆਂ ਲਈ ਕੀਤਾ ਪੰਜ ਯੂਨਿਟ ਖੂਨਦਾਨ ਕੀਤਾ ਗਿਆ। ਹਾਸਲ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 176 ਮਾਨਵਤਾ ਭਲਾਈ ਕਾਰਜਾਂ ਤੇ ਚਲਦਿਆਂ ਤੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਡਾਕਟਰਾਂ ਵੱਲੋਂ ਥੈਲੀ ਸੀਮੀਆ ਬੱਚਿਆਂ ਦੇ ਖੂਨ ਦੀ ਮੰਗ ਨੂੰ ਲੈਕੇ ਡੇਰਾ ਸੱਚਾ ਸੌਦਾ ਦੇ ਸੱਚੇ ਨਮਨ ਸੇਵਾਦਾਰਾਂ ਨੂੰ ਇੱਕ ਬੇਨਤੀ ਕੀਤੀ ਕਿ ਥੈਲੀ ਸੀਮੀਆ ਦੇ ਬੱਚਿਆਂ ਲਈ ਖੂਨ ਦੀ ਲੋੜ ਹੈ। ਇਹ ਗੱਲ ਸੁਣ ਫ਼ਰੀਦਕੋਟ ਦੇ ਸੱਚੇ ਨਿਮਰ ਸੇਵਾਦਾਰ ਅਮਨਦੀਪ ਸਿੰਘ ਇੰਸਾਂ ਰੁਮਾਣਾ, ਜਗਮੀਤ ਸਿੰਘ ਇੰਸਾਂ ਕੰਮੇਆਣਾ, ਮਨਪ੍ਰੀਤ ਸਿੰਘ ਇੰਸਾਂ ਪੱਕਾ ਤੇ ਇੱਕ ਹੋਰ ਫਕਰ ਵਾਲੀ ਗੱਲ ਹੈ ਕੀ 15 ਮੈਂਬਰ ਰਣਜੀਤ ਸਿੰਘ ਇੰਸਾਂ ਪਿੰਡ ਪੱਖੀ ਕਲਾਂ, ਗੁਰਸਿਮਰਨ ਸਿੰਘ ਇੰਸਾਂ ਪਿੰਡ ਪੱਖੀ ਕਲਾਂ ਇਨ੍ਹਾਂ ਦੋਵੇਂ ਪਿਓ ਪੁੱਤ ਨੇ ਵੀ ਥੈਲੀ ਸੀਮੀਆ ਦੇ ਬੱਚਿਆਂ ਲਈ ਖੂਨ ਦਾਨ ਕੀਤਾ ਤੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਡਾਕਟਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤੇ ਸਾਧ-ਸੰਗਤ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਸੱਚੇ ਨਿਮਰ ਸੇਵਾਦਾਰ ਅਮਨਦੀਪ ਸਿੰਘ ਇੰਸਾਂ ਰੁਮਾਣਾ, ਜਗਮੀਤ ਸਿੰਘ ਇੰਸਾਂ ਕੰਮੇਆਣਾ, ਮਨਪ੍ਰੀਤ ਸਿੰਘ ਇੰਸਾਂ ਪਿੰਡ ਪੱਕਾ, ਹਰਪ੍ਰੀਤ ਸਿੰਘ ਇੰਸਾਂ 15 ਮੈਂਬਰ ਰਣਜੀਤ ਸਿੰਘ ਇੰਸਾ, ਗੁਰਸਿਮਰਨ ਸਿੰਘ ਇੰਸਾਂ ਹਾਜ਼ਰ ਸਨ।
ਇਹ ਵੀ ਪੜ੍ਹੋ : Tree Plantation: ਪਵਿੱਤਰ ਅਵਤਾਰ ਮਹੀਨੇ ਮੌਕੇ ਵਿਦੇਸ਼ੀ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ, ਹਰ ਜਗ੍ਹਾ ਜੁਟੇ ਹੋਏ ਨੇ ਇਹ ਇਨਸਾਨੀਅਤ ਦੇ ਸੱਚੇ ਯੋਧਾ