Punjab
Government Brijindra College: ਸਰਕਾਰੀ ਬਰਜਿੰਦਰਾ ਕਾਲਜ ’ਚ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਸੈਮੀਨਾਰ ਤੇ ਲੇਖ ਲਿਖਣ ਮੁਕਾਬਲੇ
ਸਰਕਾਰੀ ਬਰਜਿੰਦਰਾ ਕਾਲਜ ’ਚ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਸੈਮੀਨਾਰ ਤੇ ਲੇਖ ਲਿਖਣ ਮੁਕਾਬਲੇ
Government Brijindra College: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ ਦੇ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਯੋਗ ਅਗਵਾਈ ਹੇਠ ਸ਼ਿਕਰਾ ਈਕੋ ਕਲੱਬ ਵੱਲੋਂ ਵਿਦਿਆਰਥੀਆਂ ’ਚ ਠੋਸ ਕੂੜਾ ਪ੍ਰਬੰਧਨ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2026 ਵਿਸ਼ੇ ’ਤੇ ਸੈਮੀਨਾਰ ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਲੇਖ ਲਿਖਣ ਮੁਕਾਬਲੇ ’ਚ 10 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ’ਚ ਸਾਕਸ਼ੀ ਕੁਮਾਰੀ, ਬੀ.ਏ. ਭਾਗ ਤੀਜਾ, ਨੇ ਪਹਿਲਾ ਸਥਾਨ ਹਾਸਲ ਕੀਤਾ। ਅਦਿੱਤਿਆ ਮੋਗਲਾ, ਐੱਮ.ਏ. ਅੰਗਰੇਜ਼ੀ ਤੇ ਕਾਜਲ ਕੁਮਾਰੀ, ਬੀਕਾਮ ਭਾਗ ਪਹਿਲਾ, ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਕੀਰਤੀ, ਬੀ.ਕਾਮ. ਭਾਗ ਤੀਜਾ, ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਦੀ ਜੱਜਮੈਂਟ ਸ਼ਿਕਰਾ ਈਕੋ ਕਲੱਬ ਦੀ ਇੰਚਾਰਜ ਪ੍ਰੋਫੈਸਰ ਡਾ. ਦੀਪਾ ਗੋਇਲ ਵੱਲੋਂ ਕੀਤੀ ਗਈ।
ਸੈਮੀਨਾਰ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਫ਼ਰੀਦਕੋਟ ਤੋਂ ਵਾਤਾਵਰਨ ਇੰਜੀਨੀਅਰ ਸ਼੍ਰੀ ਸ਼ੁਭਕਰਮਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2026 ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਠੋਸ ਕੂੜੇ ਦੀ ਸਹੀ ਸੰਭਾਲ, ਪ੍ਰਬੰਧਨ ਤੇ ਵਾਤਾਵਰਨ ਦੀ ਸੁਰੱਖਿਆ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਸਹਾਇਕ ਪ੍ਰੋਫੈਸਰ ਮਨਿੰਦਰ ਕੌਰ ਵਿਰਕ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਸਹਾਇਕ ਪ੍ਰੋਫੈਸਰ ਡਾ. ਮੀਨੂੰ ਗੁਪਤਾ, ਸ਼੍ਰੀਮਤੀ ਵਰਿੰਦਰ ਮੱਕੜ, ਸ਼੍ਰੀਮਤੀ ਅਮਨਪ੍ਰੀਤ ਕੌਰ, ਮਿਸ ਨਵਪ੍ਰੀਤ ਕੌਰ ਤੇ ਸ਼੍ਰੀਮਤੀ ਸੁਖਪਾਲ ਕੌਰ ਸਮੇਤ ਕਾਲਜ ਦੇ ਸਟਾਫ਼ ਮੈਂਬਰ ਹਾਜ਼ਰ ਰਹੇ। ਪ੍ਰੋਗਰਾਮ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਲਗਭਗ 100 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਤੇ ਠੋਸ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। Government Brijindra College
ਇਹ ਵੀ ਪੜ੍ਹੋ : DA News Punjab: ਮਹਿੰਗਾਈ ਭੱਤੇ ਸਬੰਧੀ ਕਰਮਚਾਰੀਆਂ ਨੂੰ ਸਮਝਾਉਣਗੇ ਸੂਬੇ ਦੇ ਮੁੱਖ ਸਕੱਤਰ, ਹੁਣ ਕੀਤਾ ਜਾਏਗਾ ‘ਸੌਦਾ’ ਤੈਅ