Punjab
IND vs SL: ਭਾਰਤ ਆਪਣੇ 600ਵੇਂ ਟੈਸਟ ’ਚ ਜਿੱਤਿਆ, ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਇਆ
ਦੇਵਦੱਤ ਪਡਿੱਕਲ ਬਣੇ ਪਲੇਅਰ ਆਫ ਦਾ ਮੈਚ
Devdutt Padikkal: ਸਪੋਰਟਸ ਡੈਸਕ। ਭਾਰਤ ਨੇ ਗਾਲੇ ’ਚ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਆਪਣਾ 600ਵਾਂ ਟੈਸਟ ਮੁਕਾਬਲਾ ਜਿੱਤ ਲਿਆ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ 1-0 ਦੀ ਲੀਡ ਹਾਸਲ ਕਰ ਲਈ ਹੈ। ਦੱਸ ਦੇਈਏ ਕਿ ਇਹ ਭਾਰਤੀ ਟੀਮ ਦਾ 600ਵਾਂ ਟੈਸਟ ਮੁਕਾਬਲਾ ਸੀ। ਭਾਰਤੀ ਟੀਮ ਦੀ ਜਿੱਤ ਦੇ ਹੀਰੋ 24 ਸਾਲਾਂ ਦੇ ਸਪਿਨਰ ਮਾਨਵ ਸੁਥਾਰ ਰਹੇ। ਉਨ੍ਹਾਂ ਨੇ ਸ਼੍ਰੀਲੰਕਾ ਦੀ ਦੂਜੀ ਪਾਰੀ ’ਚ 6 ਵਿਕਟਾਂ ਹਾਸਲ ਕੀਤੀਆਂ ਤੇ ਪਹਿਲੀ ਪਾਰੀ ਸਮੇਤ ਕੁੱਲ ਮੈਚ ’ਚ 10 ਵਿਕਟਾਂ ਹਾਸਲ ਕੀਤੀਆਂ। ਦੇਵਦੱਤ ਪਡਿੱਕਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਉਨ੍ਹਾਂ ਨੇ ਇਸ ਮੈਚ ’ਚ ਕੁੱਲ 211 ਦੌੜਾਂ ਬਣਾਈਆਂ। ਦੇਵਦੱਤ ਪਡਿੱਕਲ ਨੇ ਪਹਿਲੀ ਪਾਰੀ ’ਚ 167 ਦੌੜਾਂ ਤੇ ਦੂਜੀ ਪਾਰੀ ’ਚ 44 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। Devdutt Padikkal
ਇਹ ਵੀ ਪੜ੍ਹੋ : JP Nadda Health: ਕੇਂਦਰੀ ਮੰਤਰੀ ਜੇਪੀ ਨੱਡਾ ਨੂੰ ਦਿੱਲੀ ਏਮਜ਼ ਤੋਂ ਮਿਲੀ ਛੁੱਟੀ
ਮਾਨਵ ਸੁਥਾਰ ਨੂੰ ਇੱਕ ਓਵਰ ’ਚ 3 ਵਿਕਟਾਂ | Devdutt Padikkal
ਮੈਚ ਦੇ ਪੰਜਵੇਂ ਤੇ ਆਖਰੀ ਦਿਨ ਬੁੱਧਵਾਰ ਨੂੰ ਦੂਜੀ ਪਾਰੀ ’ਚ ਸ਼੍ਰੀਲੰਕਾ ਦਾ ਸਕੋਰ 6 ਵਿਕਟਾਂ ’ਤੇ 199 ਦੌੜਾਂ ਸੀ। ਮਾਨਵ ਸੁਥਾਰ ਨੇ ਅਗਲੇ ਓਵਰ ’ਚ 3 ਵਿਕਟਾਂ ਕੱਢਕੇ ਭਾਰਤ ਦੀ ਜਿੱਤ ਲਗਭਗ ਤੈਅ ਕਰ ਦਿੱਤੀ। ਉਸ ਤੋਂ ਬਾਅਦ ਫਿਰ ਮਾਨਵ ਸੁਥਾਰ ਨੇ ਅਗਲੇ ਓਵਰ ’ਚ ਕੇਸ਼ਰਾ ਨੁਵਾਂਥਾ ਨੂੰ ਆਊਟ ਕਰਕੇ ਸ਼੍ਰੀਲੰਕਾ ਦੀ ਪਾਰੀ ਸਮੇਤ ਦਿੱਤੀ। Devdutt Padikkal
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ 5ਵੇਂ ਸਥਾਨ ’ਤੇ
ਗਾਲੇ ਟੈਸਟ ਜਿੱਤਣ ਤੋਂ ਬਾਅਦ, ਭਾਰਤ 53.33 ਫੀਸਦੀ ਦੇ ਅੰਕ ਪ੍ਰਤੀਸ਼ਤ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ’ਚ 5ਵੇਂ ਸਥਾਨ ’ਤੇ ਹੈ। ਭਾਰਤ ਨੇ 10 ਟੈਸਟਾਂ ’ਚ 5 ਜਿੱਤਾਂ, 4 ਹਾਰਾਂ ਤੇ 1 ਡਰਾਅ ਮੈਚ ਖੇਡਿਆ ਹੈ। ਉਨ੍ਹਾਂ ਦੇ 64 ਅੰਕ ਹਨ। ਭਾਰਤ ਕੋਲ ਹੁਣ 8 ਟੈਸਟ ਬਾਕੀ ਹਨ, ਸ਼੍ਰੀਲੰਕਾ ਵਿਰੁੱਧ ਇੱਕ, ਨਿਊਜ਼ੀਲੈਂਡ ਵਿਰੁੱਧ ਦੋ ਤੇ ਅਸਟਰੇਲੀਆ ਖਿਲਾਫ਼ 5 ਟੈਸਟ ਮੈਚ ਬਾਕੀ ਹਨ। ਇਸਦਾ ਮਤਲਬ ਹੈ ਕਿ ਭਾਰਤ ਕੋਲ ਜ਼ਿਆਦਾ ਤੋਂ ਜ਼ਿਆਦਾ 108 ਅੰਕ ਜੋੜਨ ਦਾ ਮੌਕਾ ਹੈ। ਡਬਲਯੂਟੀਸੀ ਅੰਕ ਸੂਚੀ ’ਚ ਇੱਕ ਜਿੱਤ 12 ਅੰਕ ਕਮਾਉਂਦੀ ਹੈ।