Dera Sacha Sauda: 94 ਸਾਲ ਦੇ ਡਾ. ਇਲਮ ਚੰਦ ਇੰਸਾਂ ਨੂੰ ਮਿਲਿਆ ਇੱਕ ਹੋਰ ਸਨਮਾਨ

42ਵੀਂ ਸਬ-ਜੂਨੀਅਰ ਤੇ ਜੂਨੀਅਰ ਹਰਿਆਣਾ ਸੂਬਾ ਯੋਗ ਆਸਣ ਸਪੋਰਟਸ ਚੈਂਪੀਅਨਸ਼ਿਪ ’ਚ ਯੋਗਾ ਡੈਮੋ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Khushdeep Singh Picture
Published On

ਸਰਸਾ (ਸੱਚ ਕਹੂੰ ਨਿਊਜ)। 94 ਸਾਲ ਦੇ ਅੰਤਰਰਾਸ਼ਟਰੀ ਯੋਗ ਖਿਡਾਰੀ ਤੇ ਬਜ਼ੁਰਗ ਐਥਲੀਟ ਡਾ. ਇਲਮ ਚੰਦ ਇੰਸਾਂ ਨੂੰ ਲਾਡਰ ਸ਼ਿਵਾ ਕਾਲਜ, ਸਰਸਾ ’ਚ 15 ਤੇ 16 ਅਗਸਤ ਨੂੰ ਜ਼ਿਲ੍ਹਾ ਸਰਸਾ ਯੋਗਾ ਆਸਣ ਸਪੋਰਟਸ ਐਸੋਸੀਏਸ਼ਨ ਸਰਸਾ ਵੱਲੋਂ ਕਰਵਾਏ 42ਵੀਂ ਸਬ ਜੂਨੀਅਰ ਤੇ ਜੂਨੀਅਰ ਹਰਿਆਣਾ ਸੂਬਾ ਯੋਗਾ ਆਸਣ ਸਪੋਰਟਸ ਚੈਂਪੀਅਨਸ਼ਿਪ ’ਚ ਯੋਗਾ ਆਸਣ ਤੇ ਯੋਗਾ ਡੈਮੋ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਖੇਡ ਆਯੋਜਕਾਂ ਵੱਲੋਂ ਚੀਫ ਗੈਸਟ ਤੇ ਮੋਮੈਂਟੋ ਦੇ ਕੇ ਤੇ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਓਥੇ ਡਾ. ਇਲਮ ਚੰਦ ਇੰਸਾਂ ਨੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਦਿੱਤਾ  ਧਿਆਨ ਰਹੇ ਕਿ ਅੰਤਰਰਾਸ਼ਟਰੀ ਬਜ਼ੁਰਗ ਯੋਗ ਖਿਡਾਰੀ ਡਾ. ਇਲਮ ਚੰਦ ਇੰਸਾਂ ਵਰਤਮਾਨ ’ਚ ਡੇਰਾ ਸੱਚਾ ਸੌਦਾ ’ਚ ਸਥਿਤ ਸ਼ਾਹ ਸਤਿਨਾਮ ਜੀ ਪੂਰਾ ਕਲੋਨੀ ’ਚ ਰਹਿ ਰਹੇ ਹਨ ਖੇਡਣ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ’ਚ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ।

ਇਹ ਵੀ ਪੜ੍ਹੋ : Government Brijindra College: ਸਰਕਾਰੀ ਬਰਜਿੰਦਰਾ ਕਾਲਜ ’ਚ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਸੈਮੀਨਾਰ ਤੇ ਲੇਖ ਲਿਖਣ ਮੁਕਾਬਲੇ

ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ ਉਸ ਸਮੇਂ ਤੋਂ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਓਥੋਂ ਤਮਗਾ ਲੈ ਕੇ ਹੀ ਵਾਪਸ ਆਉਂਦੇ ਹਨ ਐਥਲੀਟ ਇਲਮ ਚੰਦ ਇੰਸਾਂ ਹੁਣ ਤੱਕ 550 ਤੋਂ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ, ਜਿਸ ’ਚ 113 ਅੰਤਰਰਾਸ਼ਟਰੀ, 259 ਰਾਸ਼ਟਰੀ ਤੇ ਹੋਰ ਸਟੇਟ, ਜ਼ਿਲ੍ਹਾ, ਪੇਂਡੂ ਪੱਧਰ ’ਤੇ ਤਮਗਾ ਆਪਣੇ ਨਾਂਅ ਕਰ ਚੁੱਕੇ ਹਨ ਸੰਨ 2000 ’ਚ ਇਲਮ ਚੰਦ ਇੰਸਾਂ ਕਾਫੀ ਬਿਮਾਰੀ ਸਨ, ਚੱਲ-ਫਿਰ ਨਹੀਂ ਸਕਦੇ ਸਨ ਪਰਿਵਾਰ ਇਨ੍ਹਾਂ ਨੂੰ ਮੰਜੇ ’ਤੇ ਡੇਰਾ ਸੱਚਾ ਸੌਦਾ ਲੈ ਕੇ ਆਇਆ ਤੇ ਪੂਜਨੀਕ ਗੁਰੂ ਜੀ ਨਾਲ ਮੁਲਾਕਾਤ ਕਰਵਾਈ ਤੇ ਉਨ੍ਹਾਂ ਆਪਣੀਆਂ ਸਰੀਰਕ ਪ੍ਰੇਸ਼ਾਨੀਆਂ ਬਾਰੇ ਚਰਚਾ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਅਤੇ ਯੋਗ ਕਰਨ ਦੀ ਸਲਾਹ ਦਿੱਤੀ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਲਮ ਚੰਦ ਇੰਸਾਂ ਨੇ ਪੂਰੀ ਲਗਨ ਅਤੇ ਦ੍ਰਿੜ ਸ਼ਕਤੀ ਨਾਲ ਯੋਗ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ’ਚ ਹੀ ਉਹ ਸਰੀਰਕ ਤੌਰ ’ਤੇ ਫਿੱਟ ਹੋ ਗਏ, ਸਗੋਂ 2002 ਤੱਕ ਉਨ੍ਹਾਂ ਨੇ ਵੈਟਰਨ ਖੇਡਾਂ ’ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੀ ਸਖਤ ਮਿਹਨਤ ਦੀ ਬਦੌਲਤ ਥੋੜੇ੍ਹ ਸਾਲਾਂ ’ਚ ਹੀ ਤਮਗੇ ਆਉਣੇ ਸ਼ੁਰੂ ਹੋ ਗਏ।

About The Author

Related Posts