Blood Donation: ਕਤਰ ’ਚ ਡੇਰਾ ਸ਼ਰਧਾਲੂਆਂ ਵੱਲੋਂ 42 ਯੂਨਿਟ ਖੂਨਦਾਨ

ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੈਮਦ ਹਸਪਤਾਲ ’ਚ ਲਾਇਆ ਖੂਨਦਾਨ ਕੈਂਪ

Ravinder Sharma Picture
Published On

ਦੋਹਾ/ਕਤਰ (ਸੱਚ ਕਹੂੰ ਨਿਊਜ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਸਬੰਧੀ ਮਾਨਵਤਾ ਭਲਾਈ ਕਾਰਜ ਵੱਡੇ ਪੱਧਰ ’ਤੇ ਜਾਰੀ ਹਨ। ਇਸ ਲੜੀ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੋਹਾ (ਕਤਰ) ਦੇ ਸੇਵਾਦਾਰਾਂ ਵੱਲੋਂ ਸਥਾਨਕ ਹੈਮਦ ਹਸਪਤਾਲ ਦੇ ਬਲੱਡ ਸੈਂਟਰ ’ਚ ਇੱਕ ਵਿਸੇਸ਼ ਖੂਨਦਾਨ ਕੈਂਪ ਲਾਇਆ। ਇਸ ਖੂਨਦਾਨ ਕੈਂਪ ’ਚ ਕਤਰ ’ਚ ਰਹਿਣ ਵਾਲੇ ਡੇਰਾ ਸ਼ਰਧਾਲੂਆਂ ਨੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਹਿੱਸਾ ਲਿਆ।

ਕੈਂਪ ਦੌਰਾਨ ਸੇਵਾਦਾਰਾਂ ਨੇ ਕੁੱਲ 42 ਯੂਨਿਟ ਖੂਨਦਾਨ ਕੀਤਾ,  ਜਿਸ ’ਚ 37 ਯੂਨਿਟ ਬਲੱਡ ਅਤੇ 5 ਯੂਨਿਟ ਪਲੇਟਲੇਟਸ ਸ਼ਾਮਲ ਹਨ। ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਟੀਮ ਨੇ ਸੇਵਾਦਾਰਾਂ ਦੇ ਇਸ ਜਜ਼ਬੇ ਅਤੇ ਨਿਸਵਾਰਥ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਕਤਰ ਵਰਗੇ ਦੇਸ਼ ’ਚ ਖੂਨਦਾਨ ਕਰਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਡੇਰਾ ਸ਼ਰਧਾਲੂ ਦੇਸ਼ ਹੋਵੇ ਜਾਂ ਵਿਦੇਸ਼ ਹਰ ਥਾਂ ਮਾਨਵਤਾ ਦ ਸੇਵਾ ’ਚ ਸਭ ਤੋਂ ਅੱਗੇ ਰਹਿੰਦੇ ਹਨ।

Read Also : ਬਰਲਿਨ ’ਚ ਸੇਵਾਦਾਰਾਂ ਨੇ ਚਲਾਇਆ ਸਫਾਈ ਅਭਿਆਨ

ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ  ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਉਹ ਵਿਦੇਸ਼ਾਂ ’ਚ ਰਹਿ ਕੇ ਵੀ ਬੇਸਹਾਰਾ ਅਤੇ ਜ਼ਰੂਰਤਮੰਦਾਂ ਮਰੀਜ਼ਾਂ ਦੀ ਜਾਨ ਬਚਾਉਣ ਲਈ ਸਮੇਂ ਸਮੇਂ ’ਤੇ ਖੂਨਦਾਨ ਵਰਗੇ ਭਲਾਈ ਕਾਰਜ ਕਰਦੇ ਰਹਿੰਦੇ ਹਨ। 

About The Author

Related Posts