Nepal Flood: ਨੇਪਾਲ ’ਚ ਹੜ੍ਹ ਨੇ ਮਚਾਈ ਤਬਾਹੀ, ਚੀਨ ਸਰਹੱਦ ’ਤੇ ਖੜ੍ਹੇ 500 ਤੋਂ ਵੱਧ ਕੰਟੇਨਰ ਵਹਾਏ

ਨੇਪਾਲ ’ਚ ਹੜ੍ਹ ਦਾ ਕਹਿਰ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਤਿੱਬਤ ’ਚ ਅੱਜ ਸਵੇਰੇ ਗਲੇਸ਼ੀਅਰ ਫਟਣ ਕਾਰਨ ਨੇਪਾਲ-ਚੀਨ ਸਰਹੱਦ ’ਤੇ ਨੇਪਾਲ ਦੇ ਸਰਹੱਦੀ ਲਾਂਘਿਆਂ ਨੂੰ ਪਾਰ ਕਰਨ ਦੀ ਉਡੀਕ ਕਰ ਰਹੇ 500 ਤੋਂ ਵੱਧ ਕੰਟੇਨਰਾਂ ਨੂੰ ਵਹਾ ਕੇ ਲੈ ਜਾਣ ਦੀ ਖ਼ਬਰ ਹੈ। ਨੇਪਾਲ ਹਿਮਾਲੀਅਨ ਟ੍ਰਾਂਸਬਾਉਂਡਰੀ ਟ੍ਰੇਡ ਐਸੋਸੀਏਸ਼ਨ ਅਨੁਸਾਰ, ਰਸੁਵਾ ਦੇ ਟਿਮੁਰੇ ਵਿਖੇ ਕਸਟਮ ਯਾਰਡ ’ਚ ਰੱਖੇ ਗਏ ਸੈਂਕੜੇ ਕੰਟੇਨਰ ਹੜ੍ਹ ’ਚ ਵਹਿ ਗਏ ਗਏ ਹਨ। ਐਸੋਸੀਏਸ਼ਨ ਦੇ ਸਕੱਤਰ, ਅੰਗਡੋਰਜੇ ਸ਼ੇਰਪਾ ਅਨੁਸਾਰ, ਮੁੱਢਲੀ ਜਾਣਕਾਰੀ ਦਰਸ਼ਾਉਂਦੀ ਹੈ ਕਿ ਯਾਰਡ ਵਿੱਚ ਰੱਖੇ ਗਏ ਲਗਭਗ 200 ਕੰਟੇਨਰ ਵਹਿ ਗਏ ਹਨ। ਇਸੇ ਤਰ੍ਹਾਂ, ਚੀਨ ਨੂੰ ਸਾਮਾਨ ਲਿਜਾ ਰਹੇ ਲਗਭਗ 300 ਕੰਟੇਨਰ ਵੀ ਪ੍ਰਭਾਵਿਤ ਹੋਏ ਹਨ। ਸ਼ੇਰਪਾ ਨੇ ਕਿਹਾ ਕਿ ਸ਼ਾਇਦ ਇਨ੍ਹਾਂ ਕੰਟੇਨਰਾਂ ’ਚੋਂ ਸਿਰਫ 10 ਪ੍ਰਤੀਸ਼ਤ ਬਚੇ ਹੋਣਗੇ। ‘ਤਿਮੁਰੇ ਵਿੱਚ ਰਹਿਣ ਵਾਲੇ ਮੇਰੇ ਭਰਾਵਾਂ ਨੇ ਦੱਸਿਆ ਹੈ ਕਿ ਪੂਰਾ ਪਿੰਡ ਵਹਿ ਗਿਆ ਹੈ। ਕੰਟੇਨਰ ਵੀ ਲਾਈਨਾਂ ਵਿੱਚ ਖੜ੍ਹੇ ਸਨ। ਚੀਨ ਵੱਲ ਜਾਣ ਵਾਲੀ ਸੜਕ ਦਾ ਹੁਣ ਕੋਈ ਨਿਸ਼ਾਨ ਨਹੀਂ ਹੈ।’ ਉਨ੍ਹਾਂ ਦੱਸਿਆ ਕਿ ਫਿਲਹਾਲ ਇੱਕ ਹੈਲੀਕਾਪਟਰ ਟਿਮੁਰੇ ਪਹੁੰਚਿਆ ਹੈ, ਜਿੱਥੋਂ ਸੱਤ ਜਾਂ ਅੱਠ ਜ਼ਖਮੀਆਂ ਨੂੰ ਬਚਾਇਆ ਗਿਆ ਹੈ ਤੇ ਕਾਠਮੰਡੂ ਭੇਜ ਦਿੱਤਾ ਗਿਆ ਹੈ। ਟਿਮੁਰੇ ਖੇਤਰ, ਜੋ ਕਿ ਕਸਟਮ ਦਫ਼ਤਰ ਦਾ ਘਰ ਹੈ, ’ਚ ਹੜ੍ਹ ਦਾ ਪਾਣੀ ਕੁਝ ਹੱਦ ਤੱਕ ਘੱਟ ਗਿਆ ਹੈ, ਤੇ ਟੈਲੀਫੋਨ ਸੇਵਾਵਾਂ ਹੌਲੀ-ਹੌਲੀ ਚਾਲੂ ਹੋ ਰਹੀਆਂ ਹਨ। ਯੂਨੀਅਨ ਪ੍ਰਧਾਨ ਰਾਮਹਰੀ ਕਾਰਕੀ ਨੇ ਇਹ ਵੀ ਦੱਸਿਆ ਕਿ ਸੈਂਕੜੇ ਕੰਟੇਨਰ ਤੇ ਵੱਡੀ ਗਿਣਤੀ ’ਚ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਅਚਾਨਕ ਆਏ ਹੜ੍ਹਾਂ ਨੇ ਭਾਰੀ ਜਾਨ-ਮਾਲ ਦਾ ਨੁਕਸਾਨ ਕੀਤਾ ਹੈ। Nepal Weather News

ਇਹ ਵੀ ਪੜ੍ਹੋ : Delhi NCR Weather: ਦਿੱਲੀ NCR ਸਮੇਤ 23 ਸੂਬਿਆਂ ’ਚ ਬਦਲਿਆ ਮੌਸਮ, ਮੀਂਹ ਕਾਰਨ AQI ’ਚ ਸੁਧਾਰ

About The Author

Related Posts