ENG vs PAK: ਪਾਕਿਸਤਾਨ ਦੀ ਕਰਾਰੀ ਹਾਰ, ਇੰਗਲੈਂਡ ਨੇ ਪਾਰੀ ਤੇ 103 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ

ਰੌਬਿਨਸਨ ਤੇ ਜੋਸ਼ ਟੰਗ ਨੇ ਲਈਆਂ 8-8 ਵਿਕਟਾਂ

Khushdeep Singh Picture
Published On

ਸਪੋਰਟਸ ਡੈਸਕ। ENG vs PAK: ਇੰਗਲੈਂਡ ਨੇ ਪਹਿਲੇ ਟੈਸਟ ’ਚ ਪਾਕਿਸਤਾਨ ਨੂੰ ਇੱਕ ਪਾਰੀ ਤੇ 103 ਦੌੜਾਂ ਨਾਲ ਹਰਾ ਦਿੱਤਾ ਹੈ। ਲੀਡਜ਼ ’ਚ ਪਾਕਿਸਤਾਨ ਦੀ ਦੂਜੀ ਪਾਰੀ 135 ਦੌੜਾਂ ’ਤੇ ਆਊਟ ਹੋ ਗਈ। ਇਸ ਨਾਲ, ਇੰਗਲੈਂਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਪਹਿਲਾਂ, ਇੰਗਲੈਂਡ ਨੇ ਪਹਿਲੀ ਪਾਰੀ ’ਚ 409 ਦੌੜਾਂ ਬਣਾਈਆਂ ਸਨ। ਪਾਕਿਸਤਾਨ ਪਹਿਲੀ ਪਾਰੀ ’ਚ ਸਿਰਫ਼ 171 ਦੌੜਾਂ ਹੀ ਬਣਾ ਸਕਿਆ ਸੀ। ਪਹਿਲੀ ਪਾਰੀ ਦੇ ਆਧਾਰ ’ਤੇ, ਇੰਗਲੈਂਡ ਕੋਲ 238 ਦੌੜਾਂ ਦੀ ਬੜ੍ਹਤ ਸੀ।

ਪਾਕਿਸਤਾਨ ਇੱਕ ਵੀ ਅਰਧਸੈਂਕੜੇ ਵਾਲੀ ਸਾਂਝੇਦਾਰੀ ਨਹੀਂ ਕਰ ਸਕਿਆ

ਪਾਕਿਸਤਾਨ ਨੇ ਆਪਣੀ ਪਹਿਲੀ ਵਿਕਟ ਬਿਨਾਂ ਕੋਈ ਦੌੜਾਂ ਬਣਾਏ ਗੁਆ ਦਿੱਤੀ ਸੀ। ਇਮਾਮ-ਉਲ-ਹੱਕ ਦੂਜੇ ਓਵਰ ’ਚ ਜੋਫਰਾ ਆਰਚਰ ਦੀ ਗੇਂਦ ’ਤੇ ਜੈਮੀ ਸਮਿਥ ਵੱਲੋਂ ਕੈਚ ਕਰਵਾ ਲਿਆ। ਆਰਚਰ ਨੇ ਆਪਣੇ ਅਗਲੇ ਓਵਰ ’ਚ ਓਪਨਰ ਅਜ਼ਾਨ ਅਵੈਸ ਨੂੰ ਵੀ ਆਊਟ ਕੀਤਾ। ਪਾਕਿਸਤਾਨ ਦਾ ਸਕੋਰ 2 ਵਿਕਟਾਂ ’ਤੇ 13 ਦੌੜਾਂ ਸੀ। ਫਿਰ ਜੋਸ਼ ਟੰਗ ਤੇ ਓਲੀ ਰੌਬਿਨਸਨ ਨੇ ਪਾਕਿਸਤਾਨ ਨੂੰ ਕਈ ਝਟਕੇ ਦਿੱਤੇ। ਸਥਿਤੀ ਅਜਿਹੀ ਸੀ ਕਿ ਪਾਕਿਸਤਾਨੀ ਬੱਲੇਬਾਜ਼ ਇੱਕ ਵੀ ਪੰਜਾਹ ਦੌੜਾਂ ਦੀ ਸਾਂਝੇਦਾਰੀ ਕਰਨ ’ਚ ਅਸਫਲ ਰਹੇ। ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ, ਉਸ ਤੋਂ ਬਾਅਦ ਸ਼ਾਨ ਮਸੂਦ ਨੇ 29 ਦੌੜਾਂ ਬਣਾਈਆਂ। ਸਿਰਫ਼ ਚਾਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚੇ।

ਇਹ ਵੀ ਪੜ੍ਹੋ : Railway News: ਚੱਲਦੀ ਰੇਲਗੱਡੀ ਤੋਂ ਡਿੱਗਿਆ ਯਾਤਰੀ, ਮਹਿਲਾ ਹੈੱਡ ਕਾਂਸਟੇਬਲ ਨੇ ਬਚਾਈ ਜਾਨ

ਸਾਰੀਆਂ 20 ਵਿਕਟਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ | ENG vs PAK

ਆਰਚਰ, ਟੰਗ ਤੇ ਰੌਬਿਨਸਨ ਨੇ ਪਾਕਿਸਤਾਨ ਦੀ ਦੂਜੀ ਪਾਰੀ ’ਚ ਤਿੰਨ-ਤਿੰਨ ਵਿਕਟਾਂ ਲਈਆਂ। ਗੁਸ ਐਟਕਿੰਸਨ ਨੇ ਇੱਕ ਵਿਕਟ ਲਈ। ਇਸ ਤੋਂ ਪਹਿਲਾਂ, ਟੰਗ ਤੇ ਰੌਬਿਨਸਨ ਨੇ ਪਹਿਲੀ ਪਾਰੀ ’ਚ ਪੰਜ-ਪੰਜ ਵਿਕਟਾਂ ਹਾਸਲ ਕੀਤੀਆਂ ਸਨ। ਇਹ ਦੂਜੀ ਵਾਰ ਸੀ ਜਦੋਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਪਾਕਿਸਤਾਨ ਵਿਰੁੱਧ ਟੈਸਟ ਮੈਚ ’ਚ ਸਾਰੀਆਂ 20 ਵਿਕਟਾਂ ਲਈਆਂ। ਪਿਛਲੀ ਵਾਰ ਇਹ ਘਟਨਾ 2001 ’ਚ ਲਾਰਡਜ਼ ਟੈਸਟ ਦੌਰਾਨ ਹੋਈ ਸੀ।

ਜੋ ਰੂਟ ਟੈਸਟ ’ਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਖਿਡਾਰੀ

ਰੂਟ ਟੈਸਟ ਕ੍ਰਿਕੇਟ ’ਚ ਸਭ ਤੋਂ ਵੱਧ ਕੈਚ ਲੈਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਹੁਣ ਟੈਸਟ ਕ੍ਰਿਕੇਟ ’ਚ 219 ਕੈਚ ਲਏ ਹਨ। ਰੂਟ ਨੇ ਪਾਕਿਸਤਾਨ ਦੀ ਦੂਜੀ ਪਾਰੀ ’ਚ ਅਜ਼ਾਨ ਅਵੈਸ ਨੂੰ ਕੈਚ ਕਰਕੇ ਇਹ ਉਪਲਬਧੀ ਹਾਸਲ ਕੀਤੀ। ਉਸਨੇ ਅਸਟਰੇਲੀਆ ਦੇ ਸਟੀਵ ਸਮਿਥ ਦੇ 218 ਕੈਚਾਂ ਦਾ ਰਿਕਾਰਡ ਤੋੜਿਆ। ENG vs PAK

ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ

ਇੰਗਲੈਂਡ ਲਈ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਾਏ। ਜੋ ਰੂਟ ਨੇ 66 ਤੇ ਜੌਰਡਨ ਕੌਕਸ ਨੇ 73 ਦੌੜਾਂ ਬਣਾਈਆਂ। ਉਨ੍ਹਾਂ ਨੇ ਤੀਜੀ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਡੈਨ ਲਾਰੈਂਸ ਨੇ 51 ਤੇ ਹੈਰੀ ਬਰੂਕ ਨੇ 91 ਦੌੜਾਂ ਬਣਾਈਆਂ। ਬਰੂਕ ਤੇ ਲਾਰੈਂਸ ਨੇ ਪੰਜਵੀਂ ਵਿਕਟ ਲਈ 120 ਦੌੜਾਂ ਜੋੜੀਆਂ। ENG vs PAK

About The Author

Related Posts