Chamoli Tunnel Accident: ਚਮੋਲੀ ਸੁਰੰਗ ਹਾਦਸਾ, ਲਾਪਤਾ 2 ਮਜ਼ਦੂਰਾਂ ਲਈ ਰੈਸਕਿਊ ਜਾਰੀ
ਮ੍ਰਿਤਕ ਪਰਿਵਾਰਾਂ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ
ਚਮੋਲੀ (ਏਜੰਸੀ)। ਵਿਸ਼ਨੂੰਗੜ-ਪਿਪਲਕੋਟੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੀ ਨਿਰਮਾਣ ਅਧੀਨ ਸੁਰੰਗ ’ਚ 13 ਅਗਸਤ ਨੂੰ ਹੋਏ ਹਾਦਸੇ ਤੋਂ ਬਾਅਦ ਦੋ ਲਾਪਤਾ ਮਜ਼ਦੂਰਾਂ ਦੀ ਭਾਲ ਤੇ ਬਚਾਅ ਕਾਰਜ ਜਾਰੀ ਹੈ। ਬਚਾਅ ਟੀਮਾਂ ਸੁਰੰਗ ਦੇ ਅੰਦਰ ਲਗਾਤਾਰ ਖੋਜ ਕਾਰਜ ਕਰ ਰਹੀਆਂ ਹਨ। ਕਾਰਵਾਈ ਦੇ ਨਾਲ-ਨਾਲ ਸੁਰੰਗ ’ਚ ਜਮ੍ਹਾ ਹੋਏ ਪਾਣੀ ਨੂੰ ਬਾਹਰ ਕੱਢਣ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਬਚਾਅ ਦੌਰਾਨ, ਮਜ਼ਦੂਰ ਦੇਵਨਾਥ ਨੂੰ ਸੁਰੰਗ ’ਚੋਂ ਬਾਹਰ ਕੱਢਿਆ ਗਿਆ, ਪਰ ਸਿਹਤ ਜਾਂਚ ਤੋਂ ਬਾਅਦ, ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਸ਼ਾਸਨ ਅਨੁਸਾਰ, ਕੁੱਲ 22 ਮਜ਼ਦੂਰਾਂ ’ਚੋਂ, 12 ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਦੋ ਮਜ਼ਦੂਰ ਅਜੇ ਵੀ ਲਾਪਤਾ ਹਨ। Chamoli Tunnel Accident
ਇਹ ਵੀ ਪੜ੍ਹੋ : IND vs SL: ਭਾਰਤ-ਸ਼੍ਰੀਲੰਕਾ ਟੈਸਟ, ਮੀਂਹ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ, ਪਡਿੱਕਲ ਸੈਂਕੜਾ ਬਣਾ ਕੇ ਨਾਬਾਦ