IND vs SL: ਭਾਰਤ-ਸ਼੍ਰੀਲੰਕਾ ਟੈਸਟ, ਮੀਂਹ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ, ਪਡਿੱਕਲ ਸੈਂਕੜਾ ਬਣਾ ਕੇ ਨਾਬਾਦ

ਰਿਸ਼ਭ ਪੰਤ ਕੋਲ 100 ਛੱਕੇ ਪੂਰੇ ਕਰਨ ਦਾ ਮੌਕਾ

Khushdeep Singh Picture
Published On

ਸਪੋਰਟਸ ਡੈਸਕ। IND vs SL: ਭਾਰਤ ਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੈਸਟ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ ਤੇ ਮੀਂਹ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ ਹੈ। ਟੀਮ ਇੰਡੀਆ 288/2 ’ਤੇ ਖੇਡਣਾ ਸ਼ੁਰੂ ਕਰੇਗੀ। ਦੇਵਦੱਤ ਪਡਿੱਕਲ 131 ਤੇ ਰਿਸ਼ਭ ਪੰਤ 27 ਦੌੜਾਂ ਤੋਂ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ। ਮੀਂਹ ਅੱਜ ਦੇ ਦਿਨ ਦੇ ਖੇਡ ’ਚ ਰੁਕਾਵਟ ਪਾ ਸਕਦਾ ਹੈ। ਮੌਸਮ ਵੈੱਬਸਾਈਟ ਅਨੁਸਾਰ, ਅੱਜ ਗਾਲੇ ’ਚ ਮੀਂਹ ਪੈਣ ਦੀ 73 ਫੀਸਦੀ ਸੰਭਾਵਨਾ ਹੈ। ਮੀਂਹ ਕਾਰਨ ਪਹਿਲੇ ਦਿਨ ਦੋ ਵਾਰ ਖੇਡ ਰੋਕਣੀ ਪਈ ਸੀ।

ਪੰਤ ਟੈਸਟ ’ਚ 100 ਛੱਕਿਆਂ ਦੇ ਨੇੜੇ | IND vs SL

IND vs SL ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਕੋਲ 100 ਛੱਕਿਆਂ ਤੱਕ ਪਹੁੰਚਣ ਦਾ ਮੌਕਾ ਹੈ। ਉਸਨੇ 98 ਛੱਕੇ ਲਾਏ ਹਨ ਅਤੇ ਦੋ ਹੋਰ ਛੱਕਿਆਂ ਨਾਲ, ਉਹ ਟੈਸਟ ’ਚ 100 ਛੱਕੇ ਲਾਉਣ ਵਾਲੇ ਪਹਿਲੇ ਭਾਰਤੀ ਬਣ ਜਾਣਗੇ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਕੋਲ 91 ਛੱਕਿਆਂ ਦਾ ਰਿਕਾਰਡ ਹੈ। IND vs SL

ਇਹ ਵੀ ਪੜ੍ਹੋ : Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ

ਕੋਟਕ ਨੇ ਕਿਹਾ, ‘ਰਾਹੁਲ ਅੱਜ ਦੁਬਾਰਾ ਖੇਡ ਸਕਦੇ ਹੈ।’ 

ਭਾਰਤ ਦੇ ਬੱਲੇਬਾਜ਼ੀ ਕੋਚ, ਸੀਤਾਂਸ਼ੂ ਕੋਟਕ ਨੇ ਕਿਹਾ ਕਿ ਉਪ-ਕਪਤਾਨ ਕੇਐਲ ਰਾਹੁਲ ਨੂੰ ਸਿਰਫ਼ ਕੜਵੱਲ ਸੀ। ਜੇਕਰ ਉਹ ਠੀਕ ਹੋ ਜਾਂਦੇ ਹਨ, ਤਾਂ ਉਨ੍ਹਾਂ ਦੇ ਅੱਜ ਖੇਡਣ ਦੀ ਉਮੀਦ ਹੈ। ਰਾਹੁਲ ਪਹਿਲੇ ਦਿਨ ਵਾਰ-ਵਾਰ ਕੜਵੱਲ ਤੋਂ ਪਰੇਸ਼ਾਨ ਦਿਖਾਈ ਦੇ ਰਹੇ ਸਨ ਤੇ 77 ਦੇ ਸਕੋਰ ’ਤੇ ਰਿਟਾਇਰਡ ਹਰਟ ਹੋ ਗਏ ਸਨ। IND vs SL

About The Author

Related Posts