Nepal Landslide: ਨੇਪਾਲ ਦੇ ਜਾਜਰਕੋਟ ’ਚ ਜ਼ਮੀਨ ਖਿਸਕਣ ਕਾਰਨ ਤਿੰਨ ਮੌਤਾਂ, ਚਾਰ ਅਜੇ ਵੀ ਲਾਪਤਾ

ਲਗਾਤਾਰ ਪੈ ਰਹੇ ਮੀਂਹ ਕਾਰਨ ਵਾਪਰ ਰਹੇ ਹਾਦਸੇ

Khushdeep Singh Picture
Published On

ਕਾਠਮੰਡੂ (ਸੱਚ ਕਹੂੰ ਨਿਊਜ਼/ਹਿੰ.ਸ.)। ਨੇਪਾਲ ਦੇ ਕਈ ਹਿੱਸਿਆਂ ’ਚ ਲਗਾਤਾਰ ਮੀਂਹ ਪੈਣ ਕਾਰਨ ਜਾਜਰਕੋਟ ਜ਼ਿਲ੍ਹੇ ਦੇ ਭੇਰੀ ਨਗਰਪਾਲਿਕਾ ਦੇ ਰਿਸਾੜ ਖੇਤਰ ’ਚ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਲਾਪਤਾ ਹਨ। ਹਥਿਆਰਬੰਦ ਪੁਲਿਸ ਦੇ ਬੁਲਾਰੇ ਡੀਐਸਪੀ ਸ਼ੈਲੇਂਦਰ ਥਾਪਾ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਦੇ ਅਨੁਸਾਰ, ਲਾਪਤਾ ਲੋਕਾਂ ’ਚੋਂ ਰਿਸਾੜ ਦੀ 54 ਸਾਲਾ ਉਮਾ ਸਿੰਘ ਖੱਤਰੀ ਤੇ 83 ਸਾਲਾ ਰਤੀ ਖੱਤਰੀ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜ਼ਖਮੀ 52 ਸਾਲਾ ਕੇਦਾਰ ਕਰਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਭੇਰੀ ਨਗਰਪਾਲਿਕਾ ਦੇ ਚਿਸਾਪਾਨੀ ਦੇ ਰਹਿਣ ਵਾਲੇ 70 ਸਾਲਾ ਭੀਮ ਬਹਾਦਰ ਕਰਕੀ ਤੇ ਗੈਰੀਗਾਓਂ ਦੇ ਰਹਿਣ ਵਾਲੇ 14 ਸਾਲਾ ਹਰੀਸ ਬੀਕੇ ਅਜੇ ਵੀ ਲਾਪਤਾ ਹਨ। ਪੁਲਿਸ ਅਨੁਸਾਰ, ਜ਼ਮੀਨ ਖਿਸਕਣ ਨਾਲ ਅੱਠ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਐਤਵਾਰ ਸਵੇਰੇ 5:30 ਵਜੇ ਦੇ ਕਰੀਬ ਹੋਏ ਜ਼ਮੀਨ ਖਿਸਕਣ ’ਚ ਰਾਮ ਬਹਾਦਰ ਸ਼ਾਹੀ, 62, ਸਿੱਧੀ ਬਹਾਦਰ ਕਾਮੀ, 45। Nepal Landslide

ਕਮਲਾ ਕਰਕੀ, 58, ਅਨੀਤਾ ਕਰਕੀ, 23, ਯੂਨਿਸ ਸ਼ਾਹੀ, 10, ਸੁੰਤਲੀ ਚਾਦਰਾ 45, ਤੇ ਭਦਰਕਲਾ ਕਰਕੀ 61, ਸਾਰੇ ਇੱਕੋ ਖੇਤਰ ਦੇ ਰਹਿਣ ਵਾਲੇ ਜ਼ਖਮੀ ਹੋ ਗਏ। ਰਾਮ ਬਹਾਦਰ ਸ਼ਾਹੀ ਤੇ ਭਦਰਕਲਾ ਕਾਰਕੀ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਨੇਪਾਲਗੰਜ ਤੇ ਸੁਰਖੇਤ ਭੇਜਿਆ ਗਿਆ ਹੈ। ਲਾਪਤਾ ਲੋਕਾਂ ਦੀ ਭਾਲ ਲਈ ਅੱਜ ਸਵੇਰ ਤੋਂ ਹੀ ਨੇਪਾਲ ਫੌਜ, ਆਰਮਡ ਪੁਲਿਸ ਫੋਰਸ ਨੇਪਾਲ ਗੁਲਮ ਜਾਜਰਕੋਟ ਤੇ ਨੇਪਾਲ ਪੁਲਿਸ ਦੀ ਸਾਂਝੀ ਟੀਮ ਤਾਇਨਾਤ ਕੀਤੀ ਗਈ ਹੈ। ਇਸ ਟੀਮ ਦੀ ਅਗਵਾਈ ਆਰਮਡ ਪੁਲਿਸ ਇੰਸਪੈਕਟਰ ਕਮਲ ਕਾਰਕੀ ਕਰ ਰਹੇ ਹਨ। ਘਟਨਾ ਸਥਾਨ ’ਤੇ ਆਰਮਡ ਪੁਲਿਸ ਫੋਰਸ ਨੇਪਾਲ ਗੁਲਮ ਜਾਜਰਕੋਟ, ਨੇਪਾਲ ਫੌਜ ਤੇ ਨੇਪਾਲ ਪੁਲਿਸ ਦੇ 155 ਕਰਮਚਾਰੀਆਂ ਦੀ ਸਾਂਝੀ ਟੀਮ ਤਾਇਨਾਤ ਹੈ। ਪੁਲਿਸ ਦੇ ਅਨੁਸਾਰ, ਜ਼ਮੀਨ ਖਿਸਕਣ ਦੇ ਖ਼ਤਰੇ ਨੂੰ ਵੇਖਦੇ ਹੋਏ, ਸਬੰਧਤ ਵਾਰਡ ਦੇ 200 ਲੋਕਾਂ ਨੂੰ ਤ੍ਰਿਭੁਵਨ ਬੇਸਿਕ ਸਕੂਲ ਦੀ ਇਮਾਰਤ ’ਚ ਤਬਦੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਯੈਲੋ ਅਲਰਟ

About The Author

Related Posts