Punjab
Sunam News: ਡਿੱਗਿਆ ਪਰਸ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ
ਪਰਸ 'ਚ ਪੈਸੇ, ਆਈ ਕਾਰਡ, ਪੈਨ ਕਾਰਡ, ਆਧਾਰ ਕਾਰਡ ਅਤੇ ਏਟੀਐਮ ਸੀ, ਡੇਰਾ ਸੱਚਾ ਸੌਦਾ ਇਮਾਨਦਾਰੀ ਦੀ ਮਿਸਾਲ ਹੈ : ਹਿੰਮਤ ਕੁਮਾਰ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ 'ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਵਾਕਿਆ ਹੀ ਸ਼ਲਾਘਾਯੋਗ ਹਨ। ਇਸੇ ਤਰ੍ਹਾਂ ਹੀ ਇੱਕ ਜਿ਼ੰਮੇਵਾਰ ਸੇਵਾਦਾਰ ਵੱਲੋਂ ਕੀਤਾ ਗਿਆ ਭਲਾਈ ਦਾ ਕਾਰਜ ਅੱਜ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਸੁਨਾਮ ਦੀ ਸੱਚ ਕੰਟੀਨ 'ਚ ਪਿਛਲੇ ਦਿਨੀਂ ਇੱਕ ਵਿਅਕਤੀ ਆਪਣਾ ਪਰਸ ਭੁੱਲ ਗਿਆ ਸੀ ਜਿਸ ਉਪਰੰਤ ਕੰਟੀਨ ਦੇ ਜਿੰਮੇਵਾਰ ਸੱਚੇ ਨਿਮਰ ਸੇਵਾਦਾਰ ਬਲਜੀਤ ਸਿੰਘ ਇੰਸਾਂ ਨੇ ਪਰਸ ਨੂੰ ਸਾਂਭਿਆ ਅਤੇ ਉਸ ਵਿੱਚੋਂ ਉਕਤ ਵਿਅਕਤੀ ਦਾ ਫੋਨ ਨੰਬਰ ਕੱਢ ਕੇ ਉਸ ਨੂੰ ਫੋਨ ਕੀਤਾ ਜੋ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹਿੰਮਤ ਕੁਮਾਰ ਫਾਜ਼ਿਲਕਾ ਦਾ ਸੀ, ਪਰਸ ਵਿੱਚ ਪੈਸੇ, ਆਧਾਰ ਕਾਰਡ, ਪੈਨ ਕਾਰਡ, ਏਟੀਐਮ ਅਤੇ ਉਕਤ ਮੁਲਾਜ਼ਮ ਦਾ ਆਈ.ਕਾਰਡ ਵੀ ਸ਼ਾਮਲ ਸੀ, ਜਦੋਂ ਹਿੰਮਤ ਕੁਮਾਰ ਨਾਲ ਫੋਨ ਤੇ ਰਾਬਤਾ ਕੀਤਾ ਅਤੇ ਉਸ ਨੂੰ ਦੱਸਿਆ ਕਿ ਤੇਰਾ ਪਰਸ ਸੁਰੱਖਿਤ ਹੈ ਅਤੇ ਉਹ ਲੈ ਜਾ ਸਕਦਾ ਹੈ।
Read Also : ਮੁਫ਼ਤ ਮੈਡੀਕਲ ਕੈਂਪ 12 ਨੂੰ, ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਇਸ ਤੋਂ ਬਾਅਦ ਉਕਤ ਮੁਲਾਜ਼ਮ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਉਸ ਨੇ ਕਿਹਾ ਕਿ ਜੇਕਰ ਇਹ ਪਰਸ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਦੇ ਹੱਥ ਲੱਗ ਜਾਂਦਾ ਤਾਂ ਸ਼ਾਇਦ ਇਹ ਪਰਸ ਉਸ ਨੂੰ ਨਾ ਮਿਲਦਾ, ਉਸਨੇ ਕਿਹਾ ਕਿ ਇਸ ਵਿੱਚ ਬਹੁਤ ਜਰੂਰੀ ਕਾਗਜ਼ਾਤ ਸਨ ਅਤੇ ਜਿਨਾਂ ਦੀ ਉਸਨੂੰ ਬਹੁਤ ਜਰੂਰਤ ਸੀ।
ਉਕਤ ਮੁਲਾਜ਼ਮ ਹਿੰਮਤ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਇਮਾਨਦਾਰੀ ਦੀ ਮਿਸਾਲ ਹੈ ਜਿਸ ਲਈ ਉਹ ਡੇਰਾ ਸੱਚਾ ਸੌਦਾ ਅਤੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਇਸ ਤੋਂ ਬਾਅਦ ਉਸ ਨੇ ਆਪਣਾ ਨੇੜਲਾ ਸਾਥੀ ਰਣਵੀਰ ਸਿੰਘ ਪਿੰਡ ਬਿਗੜਵਾਲ ਨੂੰ ਭੇਜ ਕੇ ਉਕਤ ਪਰਸ ਨੂੰ ਪ੍ਰਾਪਤ ਕੀਤਾ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਬਲਜੀਤ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਮਾ. ਜਾਗਰ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਲਾਲ ਚੰਦ ਇੰਸਾਂ, ਬਲਜੀਤ ਸਿੰਘ ਇੰਸਾਂ, ਸੁਰਿੰਦਰ ਸਿੰਘ ਇੰਸਾਂ ਅਤੇ ਜਗਰੂਪ ਸਿੰਘ ਇੰਸਾਂ ਆਦਿ ਹਾਜਰ ਸਨ।