Punjab
Welfare Work: ਮੋਗਾ ਦੇ ਸੇਵਾਦਾਰਾਂ ਵੱਲੋਂ ਵੱਖ-ਵੱਖ ਭਲਾਈ ਕਾਰਜ ਕੀਤੇ ਗਏ
ਲੋੜਵੰਦਾਂ ਨੇ ਪੂਜਨੀਕ ਗੁਰੂ ਜੀ ਦਾ ਕੀਤਾ ਤਹਿਦਿਲੋਂ ਧੰਨਵਾਦ
ਮੋਗਾ (ਵਿੱਕੀ ਕੁਮਾਰ): ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀ ਖੁਸ਼ੀ ਪਿੰਡ ਚੜਿੱਕ ਤੋਂ ਪ੍ਰੇਮੀ ਸੇਵਕ ਭੈਣ ਗੀਤਾ ਇੰਸਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਇੱਕ ਲੋੜਵੰਦ ਭੈਣ ਨੂੰ ਰਾਸ਼ਨ ਦਿੱਤਾ। ਮੋਗਾ ਵਾਸੀ ਪ੍ਰੇਮੀ ਵਿਸ਼ਾਲ ਇੰਸਾਂ ਨੇ ਗੁਆਚਿਆ ਹੋਇਆ ਮੋਬਾਇਲ ਉਸ ਦੀ ਮਾਲਿਕ ਤੱਕ ਪਹੁੰਚਾ ਕੇ ਇਮਾਨਦਾਰੀ ਦਾ ਸਬੂਤ ਦਿੱਤਾ।
ਪ੍ਰੇਮੀ ਰਵੀ ਕੁਮਾਰ ਇੰਸਾਂ ਨੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਇਕ ਲੋੜਵੰਦ ਮਰੀਜ਼ ਨੂੰ ਖੂਨਦਾਨ ਕੀਤਾ। ਇਸੇ ਤਰ੍ਹਾਂ ਪ੍ਰੇਮੀ ਤਰਸੇਮ ਸਿੰਘ ਇੰਸਾਂ ਨੇ ਇੱਕ ਥੈਲੇਸੀਮੀਆ ਪੀੜਤ ਮਰੀਜ਼ ਨੂੰ ਖੂਨਦਾਨ ਕਰਕੇ ਆਪਣੇ ਗੁਰੂ ਦੇ ਪਵਿੱਤਰ ਬਚਨਾਂ ’ਤੇ ਫੁੱਲ ਚੜ੍ਹਾਏ। ਇਸ ਪਵਿੱਤਰ ਕਾਰਜ ’ਤੇ ਮਰੀਜ ਵੱਲੋਂ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ।
Read Also ; ਕਿਸਾਨਾਂ ਨੇ ਰੋਸ ਮਾਰਚ ਕਰਕੇ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ