Bahrain News Today: ਵਿਦੇਸ਼ੀ ਧਰਤੀ 'ਤੇ ਡੇਰਾ ਸ਼ਰਧਾਲੂਆਂ ਦਾ ਪਰਉਪਕਾਰ, ਪੰਛੀਆਂ ਦੀ ਸੰਭਾਲ ਲਈ ਚੁੱਕਿਆ ਕਦਮ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾ ਕਾਰਜਾਂ ਦੀ ਧੁੰਮ
Bahrain News Today: ਬਹਿਰੀਨ (ਸੱਚ ਕਹੂੰ ਨਿਊਜ਼)। ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਬਹਿਰੀਨ ’ਚ ਰਹਿ ਰਹੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ (ਸਾਧ-ਸੰਗਤ) ਨੇ ਪੰਛੀਆਂ ਦੀ ਦੇਖਭਾਲ ਲਈ ਖਾਸ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਸ਼ਲਾਘਾਯੋਗ ਪਹਿਲ ਦੇ ਤਹਿਤ ਸ਼ਰਧਾਲੂਆਂ ਨੇ ਵੱਖ-ਵੱਖ ਸਥਾਨਾਂ ’ਤੇ ਪੰਛੀਆਂ ਲਈ ਪਰਿੰਦੇ, ਦਾਣਾ ਅਤੇ ਪੀਣ ਦੇ ਪਾਣੀ ਦਾ ਉੱਚਿਤ ਪ੍ਰਬੰਧ ਕੀਤਾ ਇਸ ਸੇਵਾ ਦੇ ਕਾਰਜ ’ਚ ਸ਼ਾਹ ਸਤਿਨਾਮ ਜੀ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਾਉਣ ’ਚ ਮਹੱਤਵਪੂਰਨ ਯੋਗਦਾਨ ਦਿੱਤਾ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਰੀ ਦੁਨੀਆਂ ਚ 176 ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ, ਜਿਨ੍ਹਾਂ ’ਚੋਂ ਬੇਜ਼ੁਬਾਨ ਪੰਛੀਆਂ ਅਤੇ ਪਸ਼ੂਆਂ ਦੀ ਸੇਵਾ ਮੁੱਖ ਹੈ ਭਿਆਨਕ ਗਰਮੀ ’ਚ ਬੇਜ਼ੁਬਾਨ ਪੰਛੀਆਂ ਲਈ ਦਾਣਾ-ਪਾਣੀ ਦਾ ਇੰਤਜ਼ਾਮ ਕਰਨਾ ਇੱਕ ਅਤਿਅੰਤ ਪੁੰਨ ਦਾ ਕੰਮ ਹੈ ਸਥਾਨਕ ਲੋਕਾਂ ਨੇ ਵੀ ਸ਼ਰਧਾਲੂਆਂ ਦੇ ਇਸ ਕੰਮ ਦੀ ਪੂਰੀ ਪ੍ਰਸ਼ੰਸ਼ਾ ਕੀਤੀ। Bahrain News Today
ਬਲਾਕ ਪ੍ਰੇਮੀ ਸੇਵਕ ਹਰਜਿੰਦਰ ਇੰਸਾਂ ਅਤੇ ਹੋਰ ਜ਼ਿੰਮੇਵਾਰਾਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਹ ਅੱਗੇ ਵੀ ਇਸੇ ਤਰ੍ਹਾਂ ਮਾਨਵਤਾ ਅਤੇ ਬੇਜ਼ੁਬਾਨ ਜੀਵਾਂ ਦੀ ਸੇਵਾ ਦੇ ਕੰਮਾਂ ’ਚ ਤਿਆਰ ਰਹਿਣਗੇ।
