Punjab
Google: ਗੂਗਲ ਹਾਵੀ ਹੋਇਆ, ਘਰ-ਮੁਹੱਲੇ ਦੇ ਬਜ਼ੁਰਗਾਂ ਦੇ ਤਜ਼ਰਬੇ ਤੋਂ ਪਰਹੇਜ਼
ਗੂਗਲ ਹਾਵੀ ਹੋਇਆ, ਘਰ-ਮੁਹੱਲੇ ਦੇ ਬਜ਼ੁਰਗਾਂ ਦੇ ਤਜ਼ਰਬੇ ਤੋਂ ਪਰਹੇਜ਼
ਗਲੀ-ਮੁਹੱਲੇ ਦੇ ਇੱਕ ਪਾਸੇ ’ਤੇ ਡਾਹਿਆ ਇੱਕ ਲੱਕੜ ਦਾ ਤਖ਼ਤਪੋਸ਼ ਅੱਜ ਵੀ ਉਥੇ ਹੀ ਹੈ, ਪਰ ਉਸ ’ਤੇ ਬੈਠਣ ਵਾਲੇ ਖੱਦਰ ਦੇ ਕੁੜਤੇ ਪਜਾਮੇ ਤੇ ਚਾਰਰਿਆ ਵਾਲੇ ਉਹ ਬਜ਼ੁਰਗ ਹੁਣ ਕਿਤੇ ਦਿਖਾਈ ਨਹੀਂ ਦਿੰਦੇ ਉਹ ਬਜ਼ੁਰਗ, ਜਿਨ੍ਹਾਂ ਦੀਆਂ ਅੱਖਾਂ ਪੂਰੇ ਮੁਹੱਲੇ ਲਈ ਪਹਿਰੇਦਾਰ ਦਾ ਕੰਮ ਕਰਦੀਆਂ ਸਨ, ਅੱਜ ਆਧੁਨਿਕਤਾ ਦੀ ਚਮਕ ’ਚ ਕਿਤੇ ਗੁਆਚ ਗਏ ਹਨ ਦੁਪਹਿਰ ਦੀ ਤਿੱਖੀ ਧੁੱਪ ’ਚ ਜਦੋਂ ਮਾਂ-ਬਾਪ ਘਰ ਦੇ ਅੰਦਰ ਸੁੱਤੇ ਹੁੰਦੇ ਸਨ, ਫਿਰ ਇਹੀ ਬਜ਼ੁਰਗ ਗਲੀਆਂ ਦੇ ਮੋੜ ’ਤੇ ਬੈਠੇ ਹਰ ਆਉਂਦੇ-ਜਾਂਦੇ ਬੱਚੇ ’ਤੇ ਆਪਣੀ ਬਾਜ਼ ਨਜ਼ਰ ਰੱਖਦੇ ਸਨ ਕਿਸੇ ਬੱਚੇ ਦਾ ਪੈਰ ਸਾਈਕਲ ਦੇ ਪੈਡਲ ਤੋਂ ਫਿਸਲਿਆ ਨਹੀਂ ਕਿ ਉਨ੍ਹਾਂ ਵੱਲੋਂ ਇੱਕ ਕੜਕਵੀਂ ਅਵਾਜ਼ ਮਾਰੀ ਜਾਂਦੀ ਸੀ, ਸੰਭਾਲ ਕੇ ਚਲਾ ਸਕੂਲੋਂ ਛੁੱਟੀ ਮਾਰ ਕੇ ਗੋਲੀਆਂ ਖੇਡਣ ਵਾਲੇ ਜਾਂ ਕਿਸੇ ਬਾਗ ’ਚੋਂ ਅਮਰੂਦ ਤੋੜਨ ਵਾਲੇ ਬੱਚਿਆਂ ਲਈ ਉਹ ਕਿਸੇ ਦਾਨਵ ਦੀ ਤਰ੍ਹਾਂ ਪ੍ਰਗਟ ਹੋ ਜਾਂਦੇ ਸਨ ਗਲਤੀ ਕਰਦੇ ਤੱਕਦੇ ਤਾਂ ਉਥੇ ਹੀ ਝਿੜਕ ਦਿੰਦੇ ਸਨ, ਕੰਨ ਪੱਟਣਾ ਅਤੇ ਫਿਰ ਸ਼ਾਮ ਨੂੰ ਸਿੱਧਾ ਉਸ ਬੱਚੇ ਦੇ ਘਰ ਪੁੱਜ ਕੇ ਉਸ ਦੇ ਮਾਂ-ਬਾਪ ਨੂੰ ਇਤਲਾਹ ਕਰਦੇ , ਉਨ੍ਹਾਂ ਦੀ ਰੋਜ਼ਮਰ੍ਹਾ ਜਿੰਦਗੀ ਦਾ ਇਹ ਇੱਕ ਜ਼ਰੂਰੀ ਹਿੱਸਾ ਸੀ ਉਹ ਇਸ ਨੂੰ ਆਪਣਾ ਅਧਿਕਾਰ ਅਤੇ ਸਭ ਤੋਂ ਵੱਡੀ ਸਮਾਜਿਕ ਜਿੰਮੇਵਾਰੀ ਮੰਨਦੇ ਸਨ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਜਦੋਂ ਉਹ ਘਰ ਸ਼ਿਕਾਇਤ ਲੈ ਕੇ ਪਹੁੰਚਦੇ ਸਨ।
ਤਾਂ ਕੋਈ ਮਾਂ-ਬਾਪ ਉਨ੍ਹਾਂ ਨਾਲ ਲੜਦਾ ਨਹੀਂ ਸੀ ਸਮਾਜ ’ਚ ਇੱਕ ਅਟੁੱਟ ਵਿਸ਼ਵਾਸ ਸੀ ਕਿ ਜੇਕਰ ਮੁਹੱਲੇ ਦੇ ਕਿਸੇ ਬਜ਼ੁਰਗ ਨੇ ਬੱਚੇ ਨੂੰ ਰੋਕਿਆ-ਟੋਕਿਆ ਹੈ, ਤਾਂ ਉਹ ਬੱਚੇ ਦੇ ਭਲੇ ਲਈ ਹੀ ਹੋਵੇਗਾ ਮਾਂ-ਬਾਪ ਉਨ੍ਹਾਂ ਦੀਆਂ ਗੱਲਾਂ ਨੂੰ ਪੂਰੇ ਸਨਮਾਨ ਨਾਲ ਸੁਣਦੇ, ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੇ ਅਤੇ ਫਿਰ ਆਪਣੇ ਬੱਚੇ ਨੂੰ ਸਮਝਾਉਂਦੇ ਸਨ ਪੂਰਾ ਮੁਹੱਲਾ ਇੱਕ ਸਾਂਝੇ ਪਰਿਵਾਰ ਦੀ ਤਰ੍ਹਾਂ ਸਾਹ ਲੈਂਦਾ ਸੀ, ਜਿੱਥੇ ਹਰ ਬੱਚਾ ਪੂਰਾ ਮੁਹੱਲੇ ਦਾ ਬੱਚਾ ਹੁੰਦਾ ਸੀ ਪਰ ਅੱਜ ਸਮੇਂ ਦਾ ਪਹੀਆ ਅਜਿਹਾ ਇਸ ਘੁੰਮਿਆ ਕਿ ਮੁਹੱਲਾ ਤਾਂ ਦੂਰ, ਖੁਦ ਘਰ ਅੰਦਰ ਵੀ ਬੱਚਿਆਂ ਨੂੰ ਕੁਝ ਸਮਝਾਉਣ ਜਾਂ ਰੋਕਣ ਟੋਕਣ ਦੀ ਹਿੰਮਤ ਕੋਈ ਨਹੀਂ ਕਰ ਸਕਦਾ ਆਧੁਨਿਕਤਾ ਦੇ ਨਾਂਅ ’ਤੇ ਅਸੀਂ ਜਿਸ ਨਵੀਂ ਦੁਨੀਆ ਦੀ ਸਿਰਜਣਾ ਕੀਤੀ ਹੈ, ਉਸ ਨੇ ਸਾਡੇ ਰਹਿਣ ਦੇ ਢੰਗ ਦੇ ਨਾਲ-ਨਾਲ ਸਾਡੀ ਸੋਚ ਨੂੰ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਪੁਰਾਣੇ ਨਜਦੀਕੀ ਮੁਹੱਲਿਆਂ ਦਾ ਰੂਪ ਸੁੰਗੜ ਰਿਹਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਚਮਕਦੀਆਂ ਕੰਕਰੀਟ ਚੂਨੇ ਦੀਆਂ ਕਲੋਨੀਆਂ ਅਤੇ ਉੱਚੀਆਂ ਮੰਜਿਲਾਂ-ਅਪਾਰਟਮੈਂਟ ਨੇ ਲੈ ਲਈ ਹੈ ਇਨ੍ਹਾਂ ਵੱਡੇ-ਵੱਡੇ ਅਪਾਰਟਮੈਂਟ ਦੇ ਬੰਦ ਫਲੈਟਾਂ ’ਚ ਲੋਕ ਖੁਦ ਨੂੰ ਕੈਦ ਕਰ ਚੁੱਕੇ ਹਨ।
ਇਹ ਵੀ ਪੜ੍ਹੋ : Nepal Flood: ਨੇਪਾਲ ਹੜ੍ਹ, ਮਰਨ ਵਾਲਿਆਂ ਦੀ ਗਿਣਤੀ 162 ਤੱਕ ਪਹੁੰਚੀ, 133 ਭਾਰਤੀ ਸਮੇਤ 1100 ਲਾਪਤਾ
ਅੱਜ ਦੀ ਸਥਿਤੀ ਇਹ ਹੈ ਕਿ ਇੱਕ ਹੀ ਮੰਜ਼ਿਲ ’ਤੇ ਰਹਿਣ ਵਾਲਾ ਗੁਆਂਢੀ ਸਾਲੋਂ-ਸਾਲ ਆਪਣੇ ਦੂਜੇ ਗੁਆਂਢੀ ਦਾ ਨਾਂਅ ਤੱਕ ਨਹੀਂ ਜਾਣਦਾ ਹਰ ਘਰ ਦੇ ਦਰਵਾਜੇ ’ਤੇ ਅਦਿੱਖ ਬੋਰਡ ਲਟਕਿਆ ਹੈ, ਜਿਸ ’ਤੇ ਲਿਖਿਆ ਹੈ ਕਿ ਕਿਰਪਾ ਕਰਕੇ ਸਾਡੇ ਨਿੱਜੀ ਜੀਵਨ ’ਚ ਦਖ਼ਲ ਨਾ ਦਿਓ ਇਸ ਅਖੌਤੀ ਨਿੱਜਤਾ, ਪ੍ਰਾਈਵੇਸੀ ਜਾਂ ਨਿੱਜਤਾ ਦੇ ਸੱਭਿਅਚਾਰ ਨੇ ਸਮਾਜ ਦੇ ਉਸ ਤਾਣੇ-ਬਾਣੇ ਨੂੰ ਖਿਲਾਰ ਦਿੱਤਾ ਹੈ, ਜੋ ਕਦੇ ਸਾਨੂੰ ਇੱਕ ਸੂਤਰ ’ਚ ਬੰਨ੍ਹ ਕੇ ਰੱਖਦਾ ਸੀ ਜਦੋਂ ਗੁਆਂਢੀ ਹੀ ਗੁਆਂਢੀ ਨਾਲ ਬੇਗਾਨਾ ਹੋ ਗਿਆ, ਤਾਂ ਭਲਾ ਕੋਈ ਕਿਸੇ ਦੇ ਬੱਚੇ ਦੀ ਗਲਤੀ ’ਤੇ ਜੁਬਾਨ ਖੋਲ੍ਹਣ ਦਾ ਜੋਖ਼ਿਮ ਕਿਉਂ ਉਠਾਏਗਾ ਅੱਜ ਜੇਕਰ ਕੋਈ ਬਜ਼ੁਰਗ ਕਿਸੇ ਬੱਚੇ ਨੂੰ ਉਸ ਦੀ ਭਲਾਈ ਲਈ ਵੀ ਟੋਕ ਦੇਵੇ, ਤਾਂ ਬੱਚੇ ਦੇ ਮਾਤਾ-ਪਿਤਾ ਹੀ ਡੰਡਾ ਲੈ ਕੇ ਜਾਂ ਪੁਲਿਸ ਦੀ ਧਮਕੀ ਦਿੰਦੇ ਹੋਏ ਬਜ਼ੁਰਗ ਦੇ ਦਰਵਾਜੇ ’ਤੇ ਪਹੁੰਚ ਜਾਂਦੇ ਹਨ ਕਿ ਤੁਸੀਂ ਸਾਡੇ ਬੱਚੇ ਨੂੰ ਬੋਲਣ ਦੀ ਹਿੰਮਤ ਕਿਵੇਂ ਕੀਤੀ ਇਸ ਸੱਭਿਆਚਾਰ ਅਤੇ ਨੈਤਿਕ ਪਤਨ ਦੇ ਪਿੱਛੇ ਪੱਛਮੀ ਸੱਭਿਅਤਾ ਦੀ ਉਹ ਹਨ੍ਹੇਰੀ ਨਕਲ ਹੈ, ਜਿਸ ਨੇ ਸਾਡੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਾਲ ਇੱਕ ਅਜਿਹੀ ਨਵੀਂ ਪੀੜ੍ਹੀ ’ਚ ਬਦਲ ਦਿੱਤਾ ਹੈ, ਜੋ ਜੜ੍ਹਾਂ ਤੋਂ ਦੂਰ ਹੋ ਗਈ ਹੈ ਪੱਛਮੀ ਦੇਸ਼ਾਂ ਦੀ ਵਿਅਕਤੀਵਾਦੀ ਸੋਚ ਨੂੰ ਅਪਣਾ ਕੇ ਇਹ ਪੀੜ੍ਹੀ ਮੰਨਦੀ ਹੈ।
ਕਿ ਉਹ ਪੂਰੀ ਦੁਨੀਆ ’ਚ ਸਭ ਤੋਂ ਵੱਖ ਅਤੇ ਸਭ ਤੋਂ ਹੁਸ਼ਿਆਰ ਹੈ ਇਸ ਪੀੜ੍ਹੀ ਦੇ ਵਿਹਾਰ ’ਚ ਇੱਕ ਅਜੀਬ ਜਿਹੀ ਕਮਜ਼ੋਰੀ, ਬੇਸਬਰੀ ਅਤੇ ਹੰਕਾਰ ਸਾਫ ਦੇਖਿਆ ਜਾ ਸਕਦਾ ਹੈ ਖੁਦ ਨੂੰ ਅਪਾਣੇ ਮਾਤਾ ਪਿਤਾ ਅਤੇ ਦਾਦਾ-ਦਾਦੀ ਤੋਂ ਜ਼ਿਆਦਾ ਬੁੱਧੀਮਾਨ ਸਮਝਣਾ ਇਨ੍ਹਾਂ ਨੌਜਵਾਨਾਂ ਦੀ ਫਿਤਰਤ ਬਣ ਗਈ ਹੈ ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਦੇ ਦੌਰ ’ਚ ਗੁੂਗਲ ਨੂੰ ਆਪਣਾ ਸਾਰਾ ਕੁਝ ਮੰਨਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਲੱਗਦਾ ਹੈ ਕਿ ਜੀਵਨ ਦਾ ਹਰ ਗਿਆਨ ਸਕਰੀਨ ਸਕਰੌਲ ਕਰਨ ਨਾਲ ਮਿਲ ਸਕਦਾ ਹੈ ਉਹ ਇਹ ਭੁੱਲ ਜਾਂਦੇ ਹਨ ਕਿ ਗਿਆਨ ਅਤੇ ਤਜ਼ਰਬੇ ’ਚ ਬਹੁਤ ਵੱਡਾ ਫਰਕ ਹੁੰਦਾ ਹੈ ਜੋ ਤਜ਼ਰਬਾ ਬਜ਼ੁਰਗਾਂ ਦੇ ਮੱਥੇ ਦੀਆਂ ਝੁਰੜੀਆਂ ਅਤੇ ਸਫੈਦ ਵਾਲਾਂ ’ਚ ਛੁਪਿਆ ਹੁੰਦਾ ਹੈ, ਉਸ ਨੂੰ ਕਿਸੇ ਸਰਚ ਇੰਜਣ ਨਾਲ ਡਾਊਨਲੋਡ ਨਹੀਂ ਕੀਤਾ ਜਾ ਸਕਦਾ ਵੱਡਿਆਂ ਦੇ ਤਜ਼ਰਬੇ ਨੂੰ ‘ਓਲਡ ਸਕੂਲ’ ਜਾਂ ਰੁੂੜੀਵਾਦੀ ਕਹਿ ਕੇ ਖਾਰਜ਼ ਕਰ ਦੇਣਾ ਇਸ ਪੀੜ੍ਹੀ ਦਾ ਫੈਸ਼ਨ ਬਣ ਗਿਆ ਹੈ, ਜਿਸ ਕਾਰਨ ਉਹ ਇੱਕ ਵਿਚਾਰਕ ਅਤੇ ਨੈਤਿਕ ਜ਼ੀਰੋ ਵਾਲਾ ਜੀਵਨ ਜੀਉਂ ਰਹੀ ਹੈ ਕੁੱਲ ਮਿਲਾ ਕੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਸਿਰਫ ਉੱਚੀਆਂ ਇਮਾਰਤਾਂ, ਚੌੜੀਆਂ ਸੜਕਾਂ ਅਤੇ ਵੱਡੀਆਂ ਕੰਪਨੀਆਂ ਬਣਾਉਣ ਨਾਲ ਪੂਰੀ ਨਹੀਂ ਹੁੰਦੀ।
ਸਗੋਂ ਇਸ ਲਈ ਨਾਗਰਿਕਾਂ ਦੇ ਅੰਦਰ ਨੈਤਿਕ ਮੁੱਲਾਂ ਅਤੇ ਚਰਿੱਤਰ ਦਾ ਹੋਣਾ ਜ਼ਰੂਰੀ ਹੈ ਜੇਕਰ ਦੇਸ਼ ਦੀ ਨੌਜਵਾਨ ਸ਼ਕਤੀ ਅਸੰਭਵ, ਬੇਕਾਬੂ ਅਤੇ ਬੇਰੋਕ ਹੋ ਜਾਵੇਗੀ, ਤਾਂ ਆਰਥਿਕ ਤੌਰ ’ਤੇ ਖੁਸ਼ਹਾਲ ਹੋਣ ਤੋਂ ਬਾਅਦ ਵੀ ਅਸੀਂ ਇੱਕ ਖੋਖਲੇ ਰਾਸ਼ਟਰ ਦੇ ਰੂਪ ’ਚ ਖੜੇ੍ਹ ਹੋਵਾਂਗੇ ਬਜ਼ੁਰਗ ਸਮਾਜ ਦੀ ਉਹ ਨੀਂਹ ਹੁੰਦੇ ਹਨ, ਜੋ ਅਦਿੱਖ ਰਹਿ ਕੇ ਵੀ ਪੂਰੇ ਮਕਾਨ ਦਾ ਬੋਝ ਸੰਭਾਲੀ ਰੱਖਦੇ ਹਨ ਉਨ੍ਹਾਂ ਦੀ ਝਿੜਕ ’ਚ ਕੋਈ ਦੁਸ਼ਮਣੀ ਨਹੀਂ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਤਰਾਸ਼ਣ ਦੀ ਮਮਤਾ ਛੁਪੀ ਹੁੰਦੀ ਸੀ ਜੇਕਰ ਅਸੀਂ ਆਪਣੇ ਸੱਭਿਆਚਾਰ, ਆਪਣੇ ਦੇਸ਼ ਅਤੇ ਆਪਣੇ ਸਮਾਜ ਨੂੰ ਇਸ ਨਰਕ ’ਚ ਜਾਣ ਤੋਂ ਬਚਾਉਣਾ ਹੈ, ਤਾਂ ਉਸ ਮੁਹੱਲਿਆਂ ਵਾਲੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਪਵੇਗਾ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਪੈਣਾ ਹੈ ਕਿ ਵੱਡਿਆਂ ਦਾ ਰੋਕਣਾ-ਟੋਕਣਾ ਉਨ੍ਹਾਂ ਦੀ ਅਜ਼ਾਦੀ ’ਤੇ ਹਮਲਾ ਨਹੀਂ, ਸਗੋਂ ਉਨ੍ਹਾਂ ਦੀ ਸੁਰੱਖਿਆ ਦਾ ਕਵਚ ਹੈ ਜਦੋਂ ਤੱਕ ਸਮਾਜ ’ਚ ਬਜ਼ੁਰਗਾਂ ਨੂੰ ਉਨ੍ਹਾਂ ਦਾ ਉਹ ਪੁਰਾਣਾ ਪਹਿਰੇਦਾਰ ਵਾਲਾ ਰੁਤਬਾ ਵਾਪਸ ਨਹੀਂ ਮਿਲੇਗਾ, ਉਦੋਂ ਤੱਕ ਜੰਤਰ-ਮੰਤਰ ਤੋਂ ਲੈ ਕੇ ਦੇਸ਼ ਦੇ ਕੋਨੇ-ਕੋਨੇ ਤੱਕ ਮਰਿਯਦਾਵਾਂ ਇਸ ਤਰ੍ਹਾਂ ਹੀ ਤਾਰ-ਤਾਰ ਹੁੰਦੀਆਂ ਰਹਿਣਗੀਆਂ ਅਤੇ ਅਸੀਂ ਬੇਸਹਾਰਾ ਹੋ ਕੇ ਆਪਣੇ ਹੀ ਭਵਿੱਖ ਨੂੰ ਖਰਾਬ ਹੁੰਦੇ ਵੇਖਦੇ ਰਹਾਂਗੇ।
ਇਹ ਲੇਖਕ ਦੇ ਆਪਣੇ ਵਿਚਾਰ ਹਨ
ਸੰਜੈ ਸਕਸੈਨਾ, ਲਖਨਾਉੂ