Mathgharia News: ਮਠਘਰੀਆ ’ਚ ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
ਪੁਲਿਸ ਤੇ ਬਚਾਅ ਟੀਮਾਂ ਪਹੁੰਚੀਆਂ ਮੌਕੇ ’ਤੇ
ਗੁਹਾਟੀ (ਸੱਚ ਕਹੂੰ ਨਿਊਜ਼/ਹਿੰ.ਸ.)। ਗੁਹਾਟੀ ਦੇ ਮਠਘਰੀਆ ਖੇਤਰ ’ਚ ਮੰਗਲਵਾਰ ਨੂੰ ਭਿਆਨਕ ਢਿੱਗਾ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਾਗੇਨ ਰਾਜਬੰਸ਼ੀ, ਚੁਨੂ ਰਾਜਬੰਸ਼ੀ ਤੇ ਉਨ੍ਹਾਂ ਦੀ ਧੀ ਮੀਨਾ ਰਾਜਬੰਸ਼ੀ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਹੇਠਾਂ ਲੋਕਾਂ ਦੇ ਦੱਬੇ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਬਚਾਅ ਕਰਮਚਾਰੀਆਂ ਨੇ ਮਲਬਾ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਇੱਕ ਵਿਅਕਤੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ, ਮਲਬੇ ਵਿੱਚ ਫਸੇ ਹੋਰ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਗਈ। ਬਚਾਅ ਕਾਰਜ ਦੌਰਾਨ, ਪੁਲਿਸ ਕਰਮਚਾਰੀ ਤੇ ਰਾਹਤ ਅਤੇ ਬਚਾਅ ਟੀਮ ਦੇ ਮੈਂਬਰ ਮੌਕੇ ’ਤੇ ਮੌਜੂਦ ਰਹੇ। ਅੰਦਰ ਫਸੇ ਲੋਕਾਂ ਦੀ ਭਾਲ ਲਈ ਮਲਬਾ ਸਾਵਧਾਨੀ ਨਾਲ ਹਟਾਇਆ ਗਿਆ। ਸਥਾਨਕ ਲੋਕਾਂ ਦੀ ਵੱਡੀ ਭੀੜ ਮੌਕੇ ’ਤੇ ਇਕੱਠੀ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰਾ ਮਠਘਰੀਆ ਖੇਤਰ ਸੋਗ ਤੇ ਦਹਿਸ਼ਤ ਦੇ ਮਾਹੌਲ ਵਿੱਚ ਹੈ। ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਤੋਂ ਲੋਕ ਬਹੁਤ ਦੁਖੀ ਹਨ। ਪ੍ਰਸ਼ਾਸਨ ਘਟਨਾ ਸਥਾਨ ’ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : IndiGo Flight News: ਗੋਆ-ਦਿੱਲੀ ਇੰਡੀਗੋ ਫਲਾਈਟ ’ਚ ਆਈ ਖਰਾਬੀ, ਐਮਰਜੈਂਸੀ ਸੁਰੱਖਿਅਤ ਲੈਂਡਿੰਗ