Indian Team News: ਰੋਹਿਤ ’ਤੇ ਉਮਰ ’ਚ ਗੜਬੜ ਕਾਰਨ ਵੱਡੀ ਕਾਰਵਾਈ, ਲੱਗੀ ਦੋ ਸਾਲ ਦੀ ਪਾਬੰਦੀ

ਭਾਰਤੀ ਅੰਡਰ-19 ਟੀਮ ਦੇ ਲੈੱਗ ਸਪਿੱਨਰ ਰੋਹਿਤ ਯਾਦਵ ’ਤੇ ਦੋ ਸਾਲਾਂ ਦੀ ਪਾਬੰਦੀ

Khushdeep Singh Picture
Published On

ਨਵੀਂ ਦਿੱਲੀ (ਏਜੰਸੀ)। ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀਏਬੀ) ਨੂੰ ਰੋਹਿਤ ਯਾਦਵ ਦੇ ਜਨਮ ਨਾਲ ਸਬੰਧਿਤ ਕਾਗਜ਼ਾਂ ’ਚ ਉਮਰ ਸਬੰਧੀ ਵੱਡੀ ਗੜਬੜੀ ਮਿਲੀ ਹੈ, ਜਿਸ ਤੋਂ ਬਾਅਦ ਭਾਰਤ ਦੀ ਅੰਡਰ-19 ਪੁਰਸ਼ ਟੀਮ ਦੇ ਲੈੱਗ ਸਪਿੱਨਰ ’ਤੇ ਦੋ ਸਾਲਾਂ ਦਾ ਬੈਨ ਲਗਾ ਦਿੱਤਾ ਗਿਆ ਹੈ ਯਾਦਵ ਜੁਲਾਈ ’ਚ ਸ੍ਰੀਲੰਕਾ ਦੌਰੇ ’ਤੇ ਗਈ ਭਾਰਤ ਦੀ ਅੰਡਰ-19 ਪੁਰਸ਼ ਟੀਮ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਯੂਥ ਟੈਸਟ ’ਚ ਛੇ ਵਿਕਟਾਂ ਵੀ ਹਾਸਲ ਕੀਤੀਆਂ ਸਨ ਹਾਲਾਂਕਿ ਕਾਗਜ਼ਾਤ ਦੀ ਜਾਂਚ ’ਚ ਜਨਮ-ਰਿਕਾਰਡ ’ਚ ਵੱਡੀ ਗੜਬੜੀ ਪਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਖੇਡ ਦੇ ਸਾਰੇ ਫਾਰਮੈਟਾਂ ’ਚ ਖੇਡਣ ਤੋਂ ਰੋਕ ਦਿੱਤਾ ਗਿਆ ਹੈ ਇਸ ਕਾਰਨ ਉਨ੍ਹਾਂ ਨੂੰ ਉਸ ਟੀਮ ਤੋਂ ਵੀ ਬਾਹਰ ਕਰ ਦਿੱਤਾ ਗਿਆ ਹੈ, ਜੋ ਇਸ ਮਹੀਨੇ ਦੇ ਆਖਰ ’ਚ ਰਾਜਕੋਟ ਅਤੇ ਅਹਿਮਦਾਬਾਦ ’ਚ ਅਸਟਰੇਲੀਆ ਅੰਡਰ-19 ਟੀਮ ਖਿਲਾਫ ਪੰਜ ਇੱਕ ਰੋਜ਼ਾ ਅਤੇ ਦੋ ਮਲਟੀ ਡੇਅ ਮੈਚ ਖੇਡਣ ਵਾਲੀ ਹੈ। ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਇੱਕ ਸੂਤਰ ਨੇ ‘ਆਈਏਐੱਨਐੱਸ’ ਨੂੰ ਦੱਸਿਆ, ਕਿ ਹਾਂ, ਸੀਏਬੀ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਟੀਮਾਂ ਤੋਂ ਹਟਾ ਦਿੱਤਾ ਗਿਆ ਹੈ ਦੋਵੇਂ ਟੀਮਾਂ ’ਚ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ, ਇਸ ਬਾਰੇ ਬਾਅਦ ’ਚ ਪਤਾ ਲੱਗੇਗਾ ਸੀਏਬੀ ਦੀ ਜਾਂਚ ’ਚ ਯਾਦਵ ਨਾਲ ਜੁੜੇ ਕਈ ਦਸਤਾਵੇਜ਼ਾਂ ’ਚ ਅਲੱਗ-ਅਲੱਗ ਜਾਣਕਾਰੀ ਮਿਲੀ ਜਾਂਚ ਦੌਰਾਨ ਉਨ੍ਹਾਂ ਦੇ ਤਿੰਨ ਅਲੱਗ-ਅਲੱਗ ਜਨਮ ਸਰਟੀਫਿਕੇਟ ਸਾਹਮਣੇ ਆਏ, ਜਿਨ੍ਹਾਂ ’ਚ ਜਨਮ ਸਾਲ 2006, 2007 ਅਤੇ 2009 ਦਰਜ ਹਨ ਇਸ ਤੋਂ ਇਲਾਵਾ 2014 ਤੋਂ 2021 ਵਿਚਕਾਰ ਉਨ੍ਹਾਂ ਦੇ ਅਧਾਰ ਕਾਰਡ ਦੀ ਜਾਣਕਾਰੀ ’ਚ ਵੀ ਕਈ ਵਾਰ ਬਦਲਾਅ ਕੀਤੇ ਗਏ ਸਨ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ  ਅਲੱਗ-ਅਲੱਗ ਰਿਕਾਰਡਾਂ ਦੀ ਵਜ੍ਹਾ ਨਾਲ ਉਨ੍ਹਾਂ ਦੀ ਉਮਰ ਸਬੰਧੀ ਕਰੀਬ 27 ਮਹੀਨਿਆਂ ਦਾ ਫਰਕ ਸਾਹਮਣੇ ਆਇਆ ਹੈ। Indian Team News

ਇਹ ਵੀ ਪੜ੍ਹੋ : IND vs PAK: ਮਹਿਲਾ ਏਸ਼ੀਆ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ

About The Author

Related Posts