'ਸਣੇ ਸਰਪੰਚ ਸਾਰਾ ਪਿੰਡ ਕੁੱਟਦੂੰ' ਗਾਉਣ ਵਾਲੇ Gulab Sidhu ਦੇ ਘਰ 'ਤੇ ਫਾਇਰਿੰਗ

ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਚਲਾਈਆਂ ਗੋਲੀਆਂ

Khushdeep Singh Picture
Published On

ਬਰਨਾਲਾ (ਜਸਵੀਰ ਗਹਿਲ)। Barnala News: ਬਰਨਾਲਾ ਦੇ ਪਿੰਡ ਫਰਵਾਹੀ ਦੇ ਮਸ਼ਹੂਰ ਗੀਤਕਾਰ ਗੁਲਾਬ ਸਿੱਧੂ ਦੇ ਘਰ ਅਣਪਛਾਤਿਆਂ ਵੱਲੋਂ ਤਾਬੜਤੋੜ ਗੋਲੀਬਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਫਾਇਰਿੰਗ ਦੇਰ ਰਾਤ 1 ਵਜੇ ਤੋਂ 2 ਵਜੇ ਦੇ ਵਿਚਕਾਰ ਹੋਈ ਹੈ। ਇਸ ਗੋਲੀਬਾਰੀ ’ਚ ਘਰ ’ਤੇ 7 ਤੋਂ 8 ਫਾਇਰ ਕੀਤੇ ਗਏ ਹਨ। ਹਾਲਾਂਕਿ ਘਰ ਦੇ ਕਿਸੇ ਵੀ ਮੈਂਬਰ ਦੇ ਉੱਪਰ ਗੋਲੀ ਨਹੀਂ ਲੱਗੀ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਤਹਿਤ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਦੇ ਨਾਲ-ਨਾਲ ਘਟਨਾ ਸਬੰਧੀ ਸੁਰਾਗ ਇੱਕਠੇ ਕੀਤੇ ਜਾ ਰਹੇ ਹਨ। ਫਾਇਰਿੰਗ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

ਜਿਸ ਵਿੱਚ ਮੋਟਰਸਾਈਕਲ ਦੇ ਉੱਪਰ ਸਵਾਰ ਤਿੰਨ ਵਿਅਕਤੀ ਘਰ ’ਤੇ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਵਿਚਕਾਰ ਬੈਠੇ ਵਿਅਕਤੀ ਨੇ ਘਰ ਦੇ ਗੇਟ ਦੇ ਸਾਹਮਣੇ ਪਹੁੰਚਦਿਆਂ ਹੀ ਆਪਣੀ ਪਿਸਤੌਲ ਕੱਢੀ ਤੇ ਗੇਟ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਸ ਪਿੱਛੇ ਬੈਠੇ ਵਿਅਕਤੀ ਨੇ ਵੀ ਗੋਲੀ ਚਲਾਈ, ਜਦੋਂ ਕਿ ਬਾਈਕ ਚਲਾ ਰਹੇ ਤੀਜੇ ਵਿਅਕਤੀ ਨੇ ਘਟਨਾ ਨੂੰ ਆਪਣੇ ਮੋਬਾਇਲ ਦੇ ਵਿੱਚ ਕੈਦ ਕੀਤਾ। ਤਿੰਨਾਂ ਵਿਅਕਤੀਆਂ ਨੇ ਲਗਭਗ ਅੱਠ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ।

ਜ਼ਿਰਕਯੋਗ ਹੈ ਕਿ ਗਾਇਕ ਗੁਲਾਬ ਸਿੱਧੂ ਆਪਣੇ ਗੀਤ 'ਸਣੇ ਸਰਪੰਚ ਸਾਰਾ ਪਿੰਡ ਕੁੱਟਦੂੰ' ਗੀਤ ਗਾਉਣ ਕਰਕੇ ਇੱਕਦਮ ਹੀ ਚਰਚਾ ’ਚ ਆਏ ਸਨ, ਜਿਸ ਤੋਂ ਬਾਅਦ ਸੂਬੇ ਭਰ ਦੇ ਸਰਪੰਚਾਂ ਵੱਲੋਂ ਉਨ੍ਹਾਂ ਖਿਲਾਫ਼ ਵਿਰੋਧ ਕੀਤਾ ਗਿਆ ਸੀ। Gulab Sidhu

ਇਹ ਵੀ ਪੜ੍ਹੋ : India vs Afghanistan: 94 ਸਾਲਾਂ ’ਚ ਪਹਿਲੀ ਅਜਿਹੀ ਕ੍ਰਿਕੇਟ ਸੀਰੀਜ਼, ਦਿੱਲੀ ’ਚ ਮੈਚ ਪਰ ਫਿਰ ਵੀ ਵਿਦੇਸ਼ੀ ਹੋਵੇਗੀ ਭਾਰਤੀ ਟੀਮ

ਪੁਲਿਸ ਜੁਟੀ ਜਾਂਚ 'ਚ | Gulab Sidhu

ਘਟਨਾ ਦੀ ਜਾਣਕਾਰੀ ਮਿਲਣ ’ਤੇ, ਸਦਰ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਸਥਿਤੀ ਦਾ ਜਾਇਜਾ ਲਿਆ ਅਤੇ ਪਿੰਡ ’ਚ ਗਲੀਆਂ ਤੇ ਮੁੱਖ ਸੜਕਾਂ ’ਤੇ ਲੱਗੇ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤੇ ਫੋਰੈਂਸਿਕ ਸਬੂਤ ਇਕੱਠੇ ਕਰਨ ਤੋਂ ਬਾਅਦ, ਅਣਪਛਾਤੇ ਹਮਲਾਵਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

About The Author

Related Posts