Punjab Hailstorm News: ਪੰਜਾਬ ਤੇ ਹਰਿਆਣਾ ’ਚ ਬੇਰੁੱਤਾ ਮੀਂਹ ਤੇ ਗੜੇਮਾਰੀ

ਹਰਿਆਣਾ ਦੇ ਨੌਂ ਜ਼ਿਲ੍ਹਿਆਂ ’ਚ ਮੀਂਹ ਲਈ ਪੀਲੀ ਚਿਤਾਵਨੀ

Khushdeep Singh Picture
Published On

ਚੰਡੀਗੜ੍ਹ/ਹਿਸਾਰ (ਸੱਚ ਕਹੂੰ/ਸੰਦੀਪ ਸਿੰਹਮਾਰ)। ਪੰਜਾਬ ਤੇ ਹਰਿਆਣਾ ਵਿਖੇ ਅੱਜ ਕਈ ਥਾਵਾਂ ’ਤੇ ਪਏ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ  ਅਚਾਨਕ ਬਦਲੇ ਮੌਸਮ ਕਾਰਨ ਹੋਈ ਭਾਰੀ ਗੜੇਮਾਰੀ ਨੇ ਮੰਡੀਆਂ ’ਚ ਜਾਣ ਲਈ ਤਿਆਰ ਝੋਨੇ ਦੀ ਫਸਲ ਨੂੰ ਮਧੋਲ ਦਿੱਤਾ। ਇਸ ਦੇ ਨਾਲ ਫ਼ਸਲ ਲੈ ਕੇ ਮੰਡੀਆਂ ’ਚ ਬੈਠੇ ਕਿਸਾਨਾਂ ਨੂੰ ਝੋਨਾ ਢਕਣ ਲਈ ਹੱਥਾਂ-ਪੈਰਾਂ ਦੀ ਪੈ ਗਈ। ਜਿਨ੍ਹਾਂ ਕਿਸਾਨਾਂ ਨੇ ਝੋਨਾ ਵੱਢ ਕੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦੀ ਤਿਆਰੀ ਕਰ ਰਹੇ ਸਨ, ਖੇਤਾਂ ’ਚ ਪਾਣੀ ਭਰਨ ਕਾਰਨ ਵਾਹੀ ਦੇ ਕੰਮ ਠੱਪ ਹੋ ਗਏ ਹਨ।

ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ ਅਤੇ ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਦੇ ਕਈ ਇਲਾਕਿਆਂ ’ਚ ਅਚਾਨਕ ਮੌਸਮ ਬਦਲ ਗਿਆ ਅਤੇ ਤੇਜ਼ ਹਨ੍ਹੇਰੀ ਤੋਂ ਬਾਅਦ ਗੜੇਮਾਰੀ ਹੋਈ ਹਰਿਆਣਾ ’ਚ ਸਰਸਾ ਦੇ ਰਾਣੀਆ , ਫਤਿਆਬਾਦ ਦੇ ਰਤੀਆ ਅਤੇ ਝੱਜਰ ਦੇ ਪਿੰਡਾਂ ਵਿੱਚ ਮੀਂਹ ਅਤੇ ਗੜੇਮਾਰੀ ਹੋਈ। ਹਿਸਾਰ ਵਿੱਚ ਸ਼ਾਮ ਨੂੰ ਕਾਲੇ ਬੱਦਲ ਛਾਏ ਰਹਿਣ ਤੋਂ ਬਾਅਦ ਮੀਂਹ ਪਿਆ, ਜਦੋਂ ਕਿ ਹਾਂਸੀ ਵਿੱਚ ਕਿਣਮਿਣ ਹੋਈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਸੂਬੇ ਦੇ ਨੌਂ ਜ਼ਿਲ੍ਹਿਆਂ ਵਿੱਚ ਮੀਂਹ ਲਈ ਪੀਲੀ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਖੇਤਰਾਂ ਵਿੱਚ ਗਰਜ-ਚਮਕ ਨਾਲ ਮੀਂਹ ਪੈਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਉਮੀਦ ਹੈ। ਸ਼ਨਿੱਚਰਵਾਰ ਸਵੇਰੇ ਝੱਜਰ ਜ਼ਿਲ੍ਹੇ ਦੇ ਬਿਰੋਹੜ, ਮਾਲੀਆਵਾਸ, ਕਾਲੀਆਵਾਸ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਮੀਂਹ ਅਤੇ ਗੜੇਮਾਰੀ ਹੋਈ। ਸਰਸਾ ਅਤੇ ਹਿਸਾਰ ਵਿੱਚ ਵੀ ਸ਼ਾਮ ਨੂੰ ਮੌਸਮ ਬਦਲ ਗਿਆ। ਰਾਣੀਆ ਇਲਾਕੇ ਵਿੱਚ ਗੜੇਮਾਰੀ ਦੇ ਨਾਲ ਭਾਰੀ ਮੀਂਹ ਪਿਆ, ਜਦੋਂ ਕਿ ਹਿਸਾਰ ਵਿੱਚ ਅਸਮਾਨ ’ਤੇ ਕਾਲੇ ਬੱਦਲ ਛਾ ਜਾਣ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋਇਆ।

ਇਹ ਵੀ ਪੜ੍ਹੋ : Free Medical Camp: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਅੱਜ

About The Author

Related Posts