ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼? ਕੀ ਹੈ ਡੇਰਾ ਸੱਚਾ ਸੌਦਾ?

7.5 ਕਰੋੜ ਲੋਕਾਂ ਦਾ ਛੁਡਵਾਇਆ ਨਸ਼ਾ

Ravinder Sharma Picture
Published On
ਕੀ ਹੈ ਡੇਰਾ ਸੱਚਾ ਸੌਦਾ?
(Facts vs Fiction)

ਡੇਰਾ ਸੱਚਾ ਸੌਦਾ ਇੱਕ ਧਾਰਮਿਕ ਅਤੇ ਸਮਾਜਿਕ ਸੰਸਥਾ ਹੈ, ਜਿੱਥੇ ਸਾਰੇ ਧਰਮਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਅਜਿਹਾ ਹੀ ਕਰਨ ਦੀ ਲੋਕਾਂ ਨੂੰ ਪ੍ਰੇਰਨਾ ਵੀ ਦਿੱਤੀ ਜਾਂਦੀ ਹੈ। ਡੇਰਾ ਸੱਚਾ ਸੌਦਾ ਦੀ ਸਥਾਪਨਾ ਸੰਨ 1948 ’ਚ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਸਾ ਹਰਿਆਣਾ ’ਚ ਕੀਤੀ। ਸ਼ਾਹ ਮਸਤਾਨਾ ਜੀ ਮਹਾਰਾਜ ਨੇ 1948 ਤੋਂ ਲ ਕੇ 1960 ਤੱਕ ਡੇਰਾ ਸੱਚਾ ਸੌਦਾ ਦੀ ਵਾਗਡੋਰ ਸੰਭਾਲੀ ਅਤੇ ਉਨ੍ਹਾਂ ਨੇ 1, 48, 277 ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾਈਆਂ। ਉਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਦੂਸਰੇ ਗੁਰੂ ਜੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 1960 ਤੋਂ ਲੈ ਕੇ 1990 ਤੱਕ ਕੁੱਲ 11, 08, 429 ਲੋਕਾਂ ਦਾ ਨਸ਼ਾ ਤੇ ਬੁਰਾਈਆਂ ਨੂੰ ਛੁਡਵਾਇਆ। ਡੇਰਾ ਸੱਚਾ ਸੌਦਾ ਦੇ ਮੌਜੂਦਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 23 ਸਤੰਬਰ 1990 ਤੋਂ ਲੈ ਕੇ ਹੁਣ ਤੱਕ 7.5 ਕਰੋੜ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਉਨ੍ਹਾਂ ਦੀ ਜਿੰਦਗੀ ਨੂੰ ਖੁਸ਼ਹਾਲ ਬਣਾ ਚੁੱਕੇ ਹਨ। ਇਹ ਕੰਮ ਲਗਾਤਾਰ ਜਾਰੀ ਹੈ। ਇਹੀ ਕਾਰਨ ਹੈ ਕਿ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ਤੇ ਭਾਰਤ ਦੀ ਹਰ ਸਟੇਟ ’ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਦੇ 7.5 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਅਤੇ ਭਾਰਤ ਦੀਆਂ ਸਾਰੀਆਂ ਸਟੇਟਾਂ ’ਚ ਕੁੱਲ 580 ਡੇਰੇ ਹਨ।

Dera Sacha Sauda

ਕੀ ਗੁਰੂ ਜੀ ਦੇ ਖਿਲਾਫ ਹੋਈ ਸਾਜਿਸ਼?
ਜੀ ਹਾਂ, ਬਿਲਕੁੱਲ ਸਹੀ।

ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਦੇ ਕਾਰਜਾਂ ’ਚ ਦਿਨ-ਪ੍ਰਤੀਦਿਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਅੱਗੇ ਵਧਣ ਲੱਗਾ। ਸਮਾਜ ’ਚੋਂ ਨਸ਼ਾ ਅਤੇ ਬੁਰਾਈਆਂ ਦੂਰ ਜਾਣ ਲੱਗੀਆਂ, ਲੋਕ ਨਸ਼ੇ ਦਾ ਤਿਆਗ ਕਰਕੇ ਰਾਮ ਨਾਮ ਨਾਲ ਜੁੜਨ ਲੱਗੇ। ਇਹ ਸਭ ਨਸ਼ਾ ਮਾਫੀਆ ਅਤੇ ਡੇਰਾ ਵਿਰੋਧੀ ਤਾਕਤਾਂ ਨੂੰ ਹਾਜ਼ਮ ਨਹੀਂ ਹੋਇਆ। ਉਨ੍ਹਾਂ ਨੇ ਗੁਰੂ ਜੀ ਨੂੰ ਬੰਬ ਨਾਲ ਉਡਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਕਾਫੀ ਵਾਰ ਉਨ੍ਹਾਂ ’ਤੇ ਜਾਨਲੇਵਾ ਹਮਲੇ ਕੀਤੇ। ਪਰ ਉਸ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਹਮਲਾਵਰ ਫੜੇ ਗਏ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ, ਕੇਸ ਕੋਰਟ ’ਚ ਵੀ ਚੱਲਿਆ ਅਤੇ ਉਹ ਸਾਰੇ ਦੋਸ਼ੀ ਸਾਬਤ ਹੋਏ, ਉਨ੍ਹਾਂ ਸਾਰੇ ਸਾਜਿਸ਼ਕਾਰੀਆਂ ਨੂੰ ਕੋਰਟ ਵੱਲੋਂ ਸਜਾ ਵੀ ਹੋਈ। ਜਦੋਂ ਉਨ੍ਹਾਂ ਦੀ ਇਹ ਸਾਜਿਸ਼ ਕਾਮਯਾਬ ਨਾ ਹੋਈ ਤਾਂ ਫਿਰ ਉਨ੍ਹਾਂ ਨੇ ਗੁਰੂ ਜੀ ਦੇ ਖਿਲਾਫ ਝੂਠੇ ਗਵਾਹ ਇਕੱਠੇ ਕਰਨੇ ਸ਼ੁਰੂ ਕੀਤੇ।

ਉਨ੍ਹਾਂ ਨਕਲੀ ਤੇ ਝੂਠੇ ਗਵਾਹਾਂ ਨਾਲ ਗੁਰੂ ਜੀ ’ਤੇ ਝੂਠੇ ਇਲਜ਼ਾਮ ਲਗਵਾ ਕੇ ਉਨ੍ਹਾਂ ਨੂੰ ਫਸਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਝੂਠ ਨੇ ਸੱਚ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ। ਕੁਝ ਡੇਰਾ ਵਿਰੋਧੀ ਲੋਕਾਂ ਨੇ ਤਾਂ ਖੁੱਲ੍ਹ ਕੇ ਮੀਡੀਆ ਦੇ ਸਾਹਮਣੇ ਆਪਣੇ ਇੰਟਰਵਿਊ ’ਚ ਵੀ ਕਿਹਾ ਕਿ ਗੁਰੂ ਜੀ ਨੂੰ ਫਸਾਉਣ ਲਈ ਅਸੀਂ ਖੁਦ ਕਾਫੀ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਝੂਠੇ ਗਵਾਹਾਂ ਨੂੰ ਪਸੇ ਦਾ ਲੋਭ ਲਾਲਚ ਦੇ ਕੇ ਅਤੇ ਉਨ੍ਹਾਂ ਨੂੰ ਹਰ ਪਾਸਿਓਂ ਗੁਰੂ ਜੀ ਦੇ ਵਿਰੋਧ ’ਚ ਖੜ੍ਹਾ ਕਰਕੇ ਕੋਰਟ ’ਚ ਝੂਠੀਆਂ ਗਵਾਹੀਆਂ ਕਰਵਾਈਆਂ। ਇਸ ਤਰ੍ਹਾਂ ਗੁਰੂ ਜੀ ਦੇ ਖਿਲਾਫ ਸਾਜਿਸ਼ ਨੂੰ ਰਚਿਆ ਗਿਆ ਤਾਂਕਿ ਝੂਠੇ ਕੇਸਾਂ ’ਚ ਗੁਰੂ ਜੀ ਨੂੰ ਫਸਾਇਆ ਜਾ ਸਕੇ। ਇਹ ਡੇਰਾ ਵਿਰੋਧੀ ਤਾਕਤਾਂ ਅੱਜ ਵੀ ਝੂਠ ਨੂੰ ਸਾਬਿਤ ਕਰਨ ’ਚ ਲੱਗੀਆਂ ਹੋਈਆਂ ਹਨ। ਪਰ ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਸੱਚ ਸਾਹਮਣੇ ਆਉਣ ’ਚ ਦੇਰੀ ਹੋ, ਸਕਦੀ ਹੈ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ।

ਕੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਮਿਲਣ ਵਾਲੀ ਪੈਰੋਲ ਅਤੇ ਫਰਲੋ VIP ਟ੍ਰੀਟਮੈਂਟ ਹੈ?
ਜੀ ਨਹੀਂ, ਬਿਲਕੁਲ ਨਹੀਂ।

ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਅੱਜ ਤੱਕ ਜਿੰਨੀ ਵਾਰ ਵੀ ਪੈਰੋਲ ਜਾਂ ਫਰਲੋ ਦਿੱਤੀ ਗਈ ਉਹ ਹਮੇਸ਼ਾ ਹੀ ਕਾਨੂੰਨੀ ਦਾਇਰੇ ਦੇ ਅੰਦਰ ਦਿੱਤੀ ਗਈ ਹੈ। ਪੈਰੋਲ ਤੇ ਫਰਲੋ ਦੌਰਾਨ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ ਅਤੇ ਨਾ ਹੀ ਪੈਰੋਲ ਤੇ ਫਰਲੋ ਦੇ ਨਿਯਮਾਂ ਦਾ ਕਦੇ ਉਲੰਘਣ ਕੀਤਾ ਗਿਆ। ਆਓ! ਦੇਸ਼ ਦੇ ਕਾਨੂੰਨ, ਜੇਲ੍ਹ ਮੈਨੁਅਲ ਅਤੇ ਅਦਾਲਤੀ ਵਿਵਸਥਾ ਨੂੰ ਸਰਲ ਸ਼ਬਦਾਂ ’ਚ ਸਮਝਦੇ ਹਾਂ, ਤਾਂ ਕਿ ਪੂਰੀ ਸਥਿਤੀ ਸਪੱਸ਼ਟ ਹੋ ਸਕੇ।

ਜਾਣੋ ਕੀ ਕਹਿੰਦਾ ਹੈ ਕਾਨੂੰਨ

ਭਾਰਤ ਦੇ ਸੰਵਿਧਾਨ ਅਤੇ ਜੇਲ੍ਹ ਕਾਨੂੰਨ ਦੇ ਤਹਿਤ, ਸਜਾ ਕੱਟ ਰਹੇ ਹਰ ਨਾਗਰਿਕ ਨੂੰ ਕੁਝ ਬੁਨਿਆਦੀ ਅਧਿਕਾਰ ਦਿੱਤੇ ਗਏ ਹਨ। ਗੁੱਡ ਕੰਡਕਟ ਦੇ ਆਧਾਰ ’ਤੇ ਕਦੀ ਨੂੰ ਲਾਭ ਦਿੱਤੇ ਜਾਣ ਦੀ Provision ਅੰਗਰੇਜਾਂ ਦੇ ਸਮੇਂ ਤੋਂ  Prisoners Act 1894 ਦੇ ਤਹਿਤ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ ਸਮੇਂ-ਸਮੇਂ ’ਤੇ ਅਕਟ ’ਚ ਬਦਲਾਅ ਹੁੰਦੇ ਰਹੇ ਅਤੇ ਵਰਤਮਾਨ ਸਮੇਂ ਅਨੁਸਾਰ ਜੇਲ੍ਹ ’ਚ ਸਜਾ ਕੱਟ ਰਹੇ ਵਿਅਕਤੀ ਨੂੰ ਸਜਾ ਦੇ ਇੱਕ ਸਾਲ ਬਾਅਦ ਪੈਰੋਲ ਅਤੇ 3 ਸਾਲ ਤੋਂ ਬਾਅਦ ਫਰਲੋ ਲੈਣ ਦਾ ਅਧਿਕਾਰ ਮਿਲਦਾ ਹੈ। ਜੋ ਲੋਕ ਇਸ ਨੂੰ ਨਿੱਜੀ ਫਾਇਦੇ ਜਾਂ ‘ਵੀਆਈਪੀ ਛੋਟ’ ਕਹਿੰਦੇ ਹਨ ਅਜਿਹਾ ਬਿਲਕੁਲ ਵੀ ਨਹੀਂ ਹੈ। ਹਰ ਕਦੀ ਇੱਕ ਸਾਲ ਦੇ ਅੰਦਰ 70 ਦਿਨਾਂ ਦੀ ਪੈਰੋਲ ਅਤੇ 21 ਦਿਨ ਦੀ ਫਰਲੋ ਲੈ ਸਕਦਾ ਹੈ। ਹਰਿਆਣਾ ਸਟੇਟ ਦੀ Competent Authority ਵੱਲੋਂ ਪੈਰੋਲ ਅਤੇ ਫਰਲੋ ਹਰ ਸਾਲ ਹਜ਼ਾਰਾਂ ਕਦੀਆਂ ਨੂੰ ਦਿੱਤੀ ਜਾਂਦੀ ਹੈ, ਜਿਸ ਦਾ ਵੇਰਵਾ ਖੁਦ ਹਰਿਆਣਾ ਸਰਕਾਰ ਦੁਆਰਾ ਹਾਈਕੋਰਟ ’ਚ ਦਾਇਰ ਪਟੀਸ਼ਨ ’ਚ ਇੱਕ ਐਫੀਡੈਵਿਟ ਜ਼ਰੀਏ ਕੋਰਟ ’ਚ ਫਾਈਲ ਕੀਤਾ ਹੋਇਆ ਹੈ।

ਪੈਰੋਲ ਅਤੇ ਫਰਲੋ ਨੂੰ ਕੋਰਟ ’ਚ ਦਿੱਤੀ ਗਈ ਕਾਨੂੰਨੀ ਚੁਣੌਤੀ
ਗੁਰੂ ਜੀ ਦੀ ਪੈਰੋਲ ਅਤੇ ਫਰਲੋ ’ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਸੁਪਰੀਮ ਕੋਰਟ ਦੀ ਲੱਗੀ ਮੋਹਰ:

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਹਾਲ ਹੀ ’ਚ ਆਏ ਸਪੱਸ਼ਟ ਫਸਲਿਆਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਸਰਵਉੱਚ ਹੈ ਅਤੇ ਹਰ ਪ੍ਰਕਿਰਿਆ ਦਾ ਪਾਲਣ ਕਾਨੂੂੰਨੀ ਨਿਯਮਾਂ ਦੇ ਦਾਇਰੇ ’ਚ ਰਹਿ ਕੇ ਹੀ ਕੀਤਾ ਜਾਂਦਾ ਹੈ। ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੈਰੋਲ ਅਤੇ ਫਰਲੋ ਖਿਲਾਫ ਹਾਈ ਕੋਰਟ ’ਚ ਇੱਕ ਜਨਹਿੱਤ ਪਟੀਸ਼ਨ (PIL - 11 of 2023) ਦਾਇਰ ਕੀਤੀ ਗਈ ਸੀ, ਜਿਸ ’ਤੇ ਮਾਣਯੋਗ ਹਾਈਕੋਰਟ ਨੇ ਆਪਣੇ ਫਸਲੇ ’ਚ ਸਪੱਸ਼ਟ ਕੀਤਾ ਕਿ ਗੁਰੂ ਜੀ ਨੂੰ ਦਿੱਤੀ ਗਈ ਪੈਰੋਲ ਜੇਲ੍ਹ ਨਿਯਮਾਂ ਦੇ ਆਧਾਰ ’ਤੇ ਪੂਰੀ ਤਰ੍ਹਾਂ ਸਹੀ ਅਤੇ ਕਾਨੂੰਨ ਦੇ ਅਨੁਕੂਲ ਹੈ। ਮਾਣਯੋਗ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਾਣਯੋਗ ਹਾਈ ਕੋਰਟ ਦੇ ਇਸ ਆਦੇਸ਼ ਖਿਲਾਫ ਮਾਣਯੋਗ ਸੁਪਰੀਮ ਕੋਰਟ ’ਚ ਪਟੀਸ਼ਨ ਪਾਈ ਗਈ ਸੀ। ਮਾਣਯੋਗ ਸੁਪਰੀਮ ਕੋਰਟ ਨੇ ਵੀ ਉਸ ਪੁਟੀਸ਼ਨ (SLP Civil, Dairy No. 7483/2025) ਨੂੰ ਅੱਗੇ ਚਲਾਉਣ ਤੋਂ ਮਨ੍ਹਾ ਕਰਦੇ ਹੋਏ ਇਸ ਨੂੰ ਖਾਰਜ ਕਰ ਦਿੱਤਾ ਸੀ। ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ’ਚ ਮਾਣਯੋਗ ਹਾਈਕੋਰਟ ਦੇ ਆਦੇਸ਼ ਨੂੰ ਠੀਕ ਮੰਨਦੇ ਹੋਏ ਬਰਕਰਾਰ ਰੱਖਿਆ।

ਕੀ ਵਿਵਾਦਾਂ ਤੋਂ ਪਹਿਲਾਂ ਵੀ ਮਾਨਵਤਾ ਭਲਾਈ ਦੇ ਕਾਰਜ ਕਰਦਾ ਸੀ ਡੇਰਾ ਸੱਚਾ ਸੌਦਾ?
ਜੀ ਹਾਂ, ਕਰਦਾ ਸੀ।

ਜਦੋਂ ਤੋਂ ਡੇਰਾ ਸੱਚਾ ਸੌਦਾ ਦੀ ਸਥਾਪਨਾ (ਸੰਨ 1948) ਹੋਈ, ਉਦੋਂ ਤੋਂ ਸਮਾਜ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ। ਅਜਿਹਾ ਕਹਿਣਾ ਬਿਲਕੁਲ ਗਲਤ ਹੈ ਕਿ ਸੰਸਥਾ ਵਿਵਾਦਾਂ ’ਚ ਆਉਣ ਤੋਂ ਬਾਅਦ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ।

ਡੇਰਾ ਸੱਚਾ ਸੌਦਾ ਨਾਲ ਜੁੜੇ ਸੇਵਾਦਾਰਾਂ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਜਿਕ ਮੁਹਿੰਮਾਂ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਲਗਾਤਾਰ ਹਿੱਸਾ ਲਿਆ ਜਾ ਰਿਹਾ ਹੈ। ਮਾਨਵਤਾ ਭਲਾਈ ਦੀ ਇਹ ਕੋਸ਼ਿਸ਼ ਕਿਸੇ ਵਿਵਾਦ ਜਾਂ ਵਿਸ਼ੇਸ਼ ਪਰਸਥਿਤੀ ਤੋਂ ਬਾਅਦ ਸ਼ੁਰੂ ਨਹੀਂ ਹੋਈ, ਸਗੋਂ ਇਸ ਦੇ ਪਿਛੋਕੜ ਸੰਸਥਾ ਦੇ ਸਥਾਪਨਾ ਕਾਲ ਨਾਲ ਜੁੜਿਆ ਹੋਇਆ ਹੈ।

ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ 176 ਮਾਨਵਤਾ ਭਲਾਈ ਦੇ ਕਾਰਜ ਡੇਰੇ ਦੇ ਸੇਵਾਦਾਰਾਂ ਵੱਲੋਂ ਵਧ-ਚੜ੍ਹ ਕੇ ਕੀਤੇ ਜਾ ਰਹੇ ਹਨ, ਇਹੀ ਕਾਰਨ ਹੈ ਕਿ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ’ਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ।

ਡੇਰਾ ਸੱਚਾ ਸੌਦਾ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗਤੀਵਿਧੀਆਂ ’ਚ ਨੌਜਵਾਨਾਂ ਦਾ ਨਸ਼ਾ ਛੁਡਵਾਉਣਾ, ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ, 1 ਲੱਖ 23 ਹਜ਼ਾਰ 400 ਵਿਅਕਤੀਆਂ ਵੱਲੋਂ ਸਰੀਰਦਾਨ ਦਾ ਕੀਤਾ ਗਿਆ ਪ੍ਰਣ, 18 ਹਜ਼ਾਰ 656 ਵਿਅਕਤੀਆਂ ਵੱਲੋਂ ਕੀਤਾ ਗਿਆ ਨੇਤਰਦਾਨ ਦਾ ਪ੍ਰਣ ਨਾਲ ਹੁਣ ਤੱਕ 2368 ਵਿਅਕਤੀਆਂ ਵੱਲੋਂ ਦੇਹਾਂਤ ਉਪਰੰਤ ਸਰੀਰਦਾਨ, 27 ਵਿਅਕਤੀਆਂ ਵੱਲੋਂ ਗੁਰਦਾ ਦਾਨ, 3 ਵਿਅਕਤੀਆਂ ਵੱਲੋਂ ਲਿਵਰ ਕਾਨੂੰਨੀ ਪ੍ਰਕਿਰਿਆ ਅਨੁਸਾਰ ਦਾਨ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਅਵਾਰਾ ਅਤੇ ਬਿਮਾਰ ਪਸ਼ੂ-ਪੰਛੀਆਂ ਦਾ ਇਲਾਜ ਕਰਨਾ, ਸੁਤੰਤਰਤਾ ਸਨਾਨੀਆਂ ਦੀ ਸਹਾਇਤਾ ਕਰਨਾ, ਸਿਹਤ ਸਬੰਧੀ ਜਾਗਰੂਕਤਾ ਅਤੇ ਸਫ਼ਾਈ ਵਰਗੇ ਖੇਤਰਾਂ ’ਚ ਕੀਤੇ ਜਾਣ ਵਾਲੇ ਕਾਰਜ ਸ਼ਾਮਲ ਹਨ।

ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਜਿਵੇਂ 1999 ’ਚ ਓਡੀਸ਼ਾ ’ਚ ਆਏ ਸਮੁੰਦਰੀ ਤੂਫਾਨ ਦੌਰਾਨ 26 ਹਜ਼ਾਰ ਕੁਇੰਟਲ ਰਾਸ਼ਨ ਦੇਣਾ, ਸੰਨ 2000 ’ਚ ਰਾਜਸਥਾਨ ’ਚ ਸੋਕਾ ਪਣ ਕਾਰਨ ਪਸ਼ੂਆਂ ਲਈ ਪਾਣੀ ਅਤੇ ਚਾਰੇ ਦਾ ਇੰਤਜਾਮ ਕਰਨਾ ਤੇ 2001 ’ਚ ਆਏ ਗੁਜਰਾਤ ਭੂਚਾਲ ਦੌਰਾਨ 145 ਪ੍ਰਭਾਵਿਤ ਪਿੰਡਾਂ ਨੂੰ ਗੋਦ ਲਣਾ ਸਮੇਤ ਹੋਰ ਆਫ਼ਤਾਂ ’ਚ ਰਾਹਤ ਅਤੇ ਸਹਾਇਤਾ ਪਹੁੰਚਾਉਣਾ ਵੀ ਸੰਸਥਾ ਦੀਆਂ ਸੇਵਾ ਗਤੀਵਿਧੀਆਂ ਦਾ ਹਿੱਸਾ ਹੈ। ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਨੂੰ ਸਿਰਫ ਉਸ ਤੋਂ ਬਾਅਦ ਦੇ ਵਿਵਾਦਾਂ ਨਾਲ ਜੋੜ ਕੇ ਦੇਣ ਦੀ ਬਜਾਇ, ਸੰਸਥਾ ਦੇ ਪ੍ਰਮਾਣਿਤ ਤੱਥਾਂ ਦੇ ਆਧਾਰ ’ਤੇ ਚਰਚਾ ਕੀਤੀ ਜਾਣੀ ਉਚਿਤ ਹੋਵੇਗੀ। ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਤੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ
22 GUINNESS WORLD RECORDS, 
45 ASIA BOOK OF RECORDS, 
9 INDIA BOOK OF RECORDS,
3 LIMCA BOOK OF RECORDS,
2 ASSAM BOOK OF RECORDS
ਦਿੱਤੇ ਗਏ ਹਨ।

ਡੇਰਾ ਸੱਚਾ ਸੌਦਾ ਦਾ ਉਦੇਸ਼

ਡੇਰਾ ਸੱਚਾ ਸੌਦਾ ਦਾ ਇੱਕੋ-ਇੱਕ ਉਦੇਸ਼ ਇਨਸਾਨੀਅਤ ਦੀ ਸੇਵਾ ਕਰਨਾ ਹੈ। ਲੋਕਾਂ ਨੂੰ ਨਸ਼ਿਆਂ, ਸਮਾਜਿਕ ਬੁਰਾਈਆਂ ਆਦਿ ਤੋਂ ਦੂਰ ਕਰਕੇ ਦੀਨ ਦੁਖੀਆਂ ਦੀ ਜਿੰਨੀ ਹੋ ਸਕੇ ਸੰਭਵ ਮੱਦਦ ਕਰਨਾ। ਮਾਨਵਤਾ ਦੀ ਸੇਵਾ ਲਈ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 176 ਮਾਨਵਤਾ ਭਲਾਈ ਕੇ ਕਾਰਜ ਚਲਾਏ ਹਨ, ਜਿਨ੍ਹਾਂ ’ਚ ਨਸ਼ਾ ਮੁਕਤੀ ਅਭਿਆਨ, ਖੂਨਦਾਨ, ਦੇਹਾਂਤ ਉਪਰੰਤ ਨੇਤਰਦਾਨ, ਸਰੀਰਦਾਨ, ਪੌਦਾਰੋਪਣ, ਸਫਾਈ ਅਭਿਆਨ, ਗਰੀਬਾਂ ਦਾ ਇਲਾਜ ਕਰਵਾਉਣਾ, ਗਰੀਬਾਂ ਨੂੰ ਘਰ ਬਣਾ ਕੇ ਦੇਣਾ, ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਆਦਿ।

Dera Sacha Sauda 2

7.5 ਕਰੋੜ ਲੋਕਾਂ ਦਾ ਛੁਡਵਾਇਆ ਨਸ਼ਾ

ਡੇਰਾ ਸੱਚਾ ਸੌਦਾ ਦੁਨੀਆਂ ਦਾ ਸਭ ਤੋਂ ਵੱਡਾ ਨਸ਼ਾ ਮੁਕਤੀ ਕੇਂਦਰ ਵੀ ਹੈ। ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ DEPTH ਮੁਹਿੰਮ ਤਹਿਤ ਸਾਢੇ 7.5 ਕਰੋੜ ਲੋਕ ਨਸ਼ੇ ਤੋਂ ਦੂਰ ਹੋ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਚੁੱਕੇ ਹਨ। ਗੁਰੂ ਜੀ ਵੱਲੋਂ ਚਲਾਏ ਗਏ ਅਭਿਆਨ ਅਤੇ ਧਿਆਨ ਦੀ ਵਿਧੀ ਨਾਲ ਭਿਆਨਕ ਤੋਂ ਭਿਆਨਕ ਨਸ਼ਿਆਂ ਦੇ ਆਦੀ ਜਿਸ ਵਿੱਚ ਮਡੀਕਲ ਨਸ਼ਾ, ਚਿੱਟਾ, ਸਮਕ, ਹੈਰੋਇਨ ਆਦਿ ਨਸ਼ਿਆਂ ਦੀ ਗ੍ਰਿਫਤ ’ਚ ਆਏ ਲੋਕ ਸਿਰਫ ਇੱਕ ਹਫ਼ਤੇ ’ਚ ਹੀ ਨਸ਼ੇ ਦੀ ਲਤ ਤੋਂ ਛੁਟਕਾਰਾ ਪਾ ਜਾਂਦੇ ਹਨ।

Dera Sacha Sauda 3

33  ਲੱਖ 85 ਹਜ਼ਾਰ 396 ਯੁਨਿਟ ਕੀਤਾ ਖੂਨਦਾਨ

ਖੂਨ ਦੀ ਘਾਟ ਕਾਰਨ ਕਿਸੇ ਦੀ  ਜਾਨ ਨਾ ਜਾਵੇ’’ ਇਸ ਉਦੇਸ਼ ਲਈ ਗੁਰੂ ਜੀ ਨੇ ਨਿਯਮਿਤ ਤੌਰ ’ਤੇ ਖੂਨਦਾਨ ਕਂਪ ਲਾਏ। ਗੁਰੂ ਜੀ ਦੀ ਪ੍ਰੇਰਨਾ ਨਾਲ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਨਿਯਮਿਤ ਤੌਰ ’ਤੇ ਖੂਨਦਾਨ ਲਈ ਆਪਣਾ ਨਾਮ ਰਜਿਸਟਰਡ ਕਰਵਾਇਆ ਹੋਇਆ ਹੈ। ਦੇਸ਼ ’ਚ ਕਿਤੇ ਵੀ ਕਿਸੇ ਨੂੰ ਖੂਨ ਦੀ ਜ਼ਰੂਰਤ ਹੋਣ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੁਰੰਤ ਉੱਥੇ ਪਹੁੰਚ ਕੇ ਖੂਨਦਾਨ ਕਰਕੇ ਮਰੀਜ ਦੀ ਜਾਨ ਬਚਾਉਣ ’ਚ ਮੱਦਦ ਕਰਦੇ ਹਨ। ਫੌਜ, ਪੁਲਿਸ, ਪੱਤਰਕਾਰ ਤੇ ਥਲੇਸੀਮੀਆ ਦੇ ਮਰੀਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਫ਼ਤ ਖੂਨਦਾਨ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਇਸ ਸਾਲ 14 ਜੂਨ ਵਿਸ਼ਵ ਖੂਨਦਾਨ ਦਿਵਸ ’ਤੇ ਗੁਰੂ ਜੀ ਨੇ ਦੇਸ਼ ਭਰ ਅਤੇ ਵਿਦੇਸ਼ਾਂ ’ਚ ਵੀ ਥਲੇਸੀਮੀਆ ਦੇ ਮਰੀਜਾਂ ਨੂੰ ਨਿਯਮਿਤ ਖੂਨ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ। ਡੇਰਾ ਸੱਚਾ ਸੌਦਾ ’ਚ ਸਭ ਤੋਂ ਵੱਡਾ ਖੂਨਦਾਨ ਕਂਪ 8 ਅਗਸਤ 2010 ਨੂੰ ਲਾਇਆ ਗਿਆ ਜਿਸ ਵਿੱਚ ਕੁੱਲ 43752 ਯੁਨਿਟ ਖੂਨਦਾਨ ਹੋਇਆ, ਜੋ GUINNESS BOOK OF RECORDS ਅਤੇ ASIA BOOK OF RECORDS ’ਚ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੇ ਨਾਮ ਦਰਜ ਹੋਇਆ। ਡੇਰਾ ਸੱਚਾ ਸੌਦਾ ਹੁਣ ਤੱਕ 33 ਲੱਖ 85 ਹਜ਼ਾਰ 396 ਯੂਨਿਟ ਖੂਨਦਾਨ ਕਰ ਚੁੱਕਾ ਹੈ ਜੋ ਕਿ ਲੀਟਰਾਂ ’ਚ 15 ਲੱਖ 23 ਹਜ਼ਾਰ 435 ਲੀਟਰ ਬਣਦਾ ਹੈ।

Dera Sacha Sauda 4

35 ਕਰੋੜ 40 ਲੱਖ ਪੌਦੇ ਲਗਾਏ

ਪ੍ਰਿਥਵੀ ਨੂੰ ਪ੍ਰਦੂਸ਼ਣ ਤੋਂ ਮੁਕਤ ਤੇ ਹਰਿਆ-ਭਰਿਆ ਕਰਨ ਲਈ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੌਦਾਰੋਪਣ ਅਭਿਆਨ ਚਲਾਇਆ ਹੋਇਆ ਹੈ। ਗੁਰੂ ਜੀ ਨੇ ਹਰ ਵਿਅਕਤੀ ਨੂੰ ਸਾਲ ’ਚ ਘੱਟ ਤੋਂ ਘੱਟ 12 ਪੌਦੇ ਲਾਉਣ ਅਤੇ ਉਹਨਾਂ ਦੀ ਪੂਰੀ ਸੰਭਾਲ ਕਰਨ ਦਾ ਸੰਕਲਪ ਕਰਵਾਇਆ ਹੋਇਆ ਹੈ। ਇਸ ਤੋਂ ਇਲਾਵਾ ਗੁਰੂ ਜੀ ਦੇ ਜਨਮ ਦਿਵਸ ’ਤੇ ਵੀ ਡੇਰਾ ਸੱਚਾ ਸੌਦਾ ਤੇ ਸ਼ਰਧਾਲੂ ਵੱਡੇ ਪੱਧਰ ’ਤੇ ਪੌਦਾਰੋਪਣ ਕਰਦੇ ਹਨ। ਹੁਣ ਤੱਕ ਡੇਰਾ ਸੱਚਾ ਸੌਦਾ ਵੱਲੋਂ 35 ਕਰੋੜ 40 ਲੱਖ ਪੌਦੇ ਲਾਏ ਜਾ ਚੁੱਕੇ ਹਨ। 15 ਅਗਸਤ, 2009 ਨੂੰ ਸਿਰਫ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਦਾ ਗਿੰਨੀਜ਼ ਵਰਲਡ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਹੈ।

Dera Sacha Sauda 5

36 ਮਹਾਂਨਗਰਾਂ ’ਚ ਸਫ਼ਾਈ ਮਹਾਂਅਭਿਆਨ

ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’’ ਦੀ ਮੁਹਿੰਮ ਤਹਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹੁਣ ਤੱਕ 36 ਸਫ਼ਾਈ ਮਹਾਂਅਭਿਆਨ ਕੀਤੇ ਗਏ ਹਨ। ਜਿਹਨਾਂ ਵਿੱਚ ਦਿੱਲੀ, ਮੁੰਬਈ, ਗੁਰੂਗ੍ਰਾਮ, ਜਪੁਰ, ਜੋਧਪੁਰ ਵਰਗੇ ਮਹਾਂ ਨਗਰਾਂ ਤੇ ਜਗਨਨਾਥ ਪੁਰੀ (ਓਡੀਸ਼ਾ), ਹਰਿਦੁਆਰ-ਰਿਸ਼ੀਕੇਸ਼, ਅਜ਼ਮੇਰ, ਪੁਸ਼ਕਰ ਵਰਗੇ ਪ੍ਰਸਿੱਧ ਧਾਰਮਿਕ ਨਗਰ ਅਤੇ ਪਵਿੱਤਰ ਨਦੀ ਗੰਗਾ ਦੀ ਰਿਸ਼ੀਕੇਸ਼ ਤੋਂ ਰੁੜਕੀ ਤੱਕ ਸਫ਼ਾਈ ਅਭਿਆਨ ਵੀ ਸ਼ਾਮਲ ਹੈ। ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਲੱਖਾਂ ਸੇਵਾਦਾਰ ਸਿਰਫ ਕੁਝ ਘੰਟਿਆਂ ’ਚ ਹੀ ਮਹਾਂਨਗਰਾਂ ਦੀ ਪੂਰੀ ਤਰ੍ਹਾਂ ਸਾਫ-ਸਫਾਈ ਕਰਕੇ ਇੱਕ ਉਦਾਹਰਨ ਪੇਸ਼ ਕਰ ਚੁੱਕੇ ਹਨ।

Dera Sacha Sauda 6

2368 ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ

ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਆਸ਼ਿਆਨਾ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਗਰੀਬ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਲਈ ਬਿਨਾ ਕਿਸੇ ਭੇਦਭਾਵ ਤੋਂ ਮੁਫ਼ਤ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ। ਸਾਧ-ਸੰਗਤ ਵੱਲੋਂ ਮਕਾਨ ਸਿਰਫ ਕੁਝ ਹੀ ਦਿਨਾਂ ’ਚ ਤਿਆਰ ਕਰਕੇ ਉਨ੍ਹਾਂ ਨੂੰ ਚਾਬੀ ਸੌਂਪ ਦਿੱਤੀ ਗਈ ਹੈ। ਹਜ਼ਾਰਾਂ ਬੇਸਹਾਰਾ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ। ਹਜ਼ਾਰਾਂ ਅਜਿਹੇ ਗਰੀਬ ਬੇਸਹਾਰਾ ਲੋਕ ਹਨ ਜਿਨ੍ਹਾਂ ਨੂੰ ਡੇਰਾ ਸੱਚਾ ਸੌਦਾ ਮਕਾਨ ਬਣਾ ਕੇ ਦੇ ਚੁੱਕਾ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਸੰਨ 2001 ’ਚ ਗੁਜਰਾਤ ’ਚ ਆਏ ਭੂਚਾਲ ਤੋਂ ਬਾਅਦ ਬੇਘਰ ਹੋ ਚੁੱਕੇ ਸੈਂਕੜੇ ਪਰਿਵਾਰਾਂ ਨੂੰ ਜਿੱਥੇ ਘਰ ਬਣਾ ਕੇ ਦਿੱਤੇ, ਉੱਥੇ ਪੂਰੇ 145 ਪਿੰਡਾਂ ਨੂੰ ਗੋਦ ਲੈ ਕੇ ਉਨ੍ਹਾਂ ਦੇ ਘਰ ਬਣਾ ਕੇ ਦਿੱਤੇ ਜੋ ਅੱਜ ਵੀ ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਦੀ ਮੂੰਹ ਬੋਲਦੀ ਤਸਵੀਰ ਹਨ।

Read Also : ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਭਿਆਨਕ ਹਾਦਸਾ, ਬਚਾਅ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

About The Author

Related Posts