Ghagga News: ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਭਿਆਨਕ ਹਾਦਸਾ, ਬਚਾਅ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਦੋ ਟਰਾਲਿਆਂ ਦੀ ਭਿਆਨਕ ਟੱਕਰ, 2 ਦੀ ਮੌਤ, ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੇ ਐੱਸਐੱਸਐੱਫ ਟੀਮ ਨੇ ਬਚਾਅ ਕਾਰਜ ਚਲਾ ਕੇ ਫਸੇ ਲੋਕਾਂ ਨੂੰ ਕੱਢਿਆ

Ravinder Sharma Picture
Published On

ਘੱਗਾ (ਵਿਸ਼ਾਲ ਕੁਮਾਰ ਗੋਇਲ)। ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਪਟਿਆਲਾ ਤੋਂ ਪਾਤੜਾਂ ਵੱਲ ਜਾਂਦੇ ਰਸਤੇ ਨੇੜੇ ਟੋਲ ਪਲਾਜ਼ਾ ਕੋਲ ਬੀਤੀ ਦੇਰ ਰਾਤ ਦੋ ਟਰਾਲਿਆਂ ਦੀ ਹੋਈ ਭਿਆਨਕ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਟਰਾਲਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਮ੍ਰਿਤਕ ਵਿਅਕਤੀ ਵਾਹਨ ਵਿੱਚ ਬੁਰੀ ਤਰ੍ਹਾਂ ਫਸ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਐੱਸਐੱਸਐੱਫ ਦੀ ਟੀਮ ਵਿੱਚ ਤਾਇਨਾਤ ਕਾਂਸਟੇਬਲ ਬਲਜੀਤ ਸਿੰਘ, ਕਾਂਸਟੇਬਲ ਰਵਿੰਦਰ ਸਿੰਘ ਅਤੇ ਕਾਂਸਟੇਬਲ ਅਰੁਣ ਕੁਮਾਰ ਮੌਕੇ ’ਤੇ ਪਹੁੰਚੇ। ਟੀਮ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਚਾਅ ਕਾਰਜ ਸ਼ੁਰੂ ਕਰਵਾਏ ਅਤੇ ਦੋ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਾਤੜਾਂ ਵਿਖੇ ਦਾਖ਼ਲ ਕਰਵਾਇਆ।

ਜ਼ਖ਼ਮੀਆਂ ਵਿੱਚ ਟਰਾਲਾ ਡਰਾਈਵਰ ਨਿੰਦਰਵੀਰ ਸਿੰਘ, ਵਾਸੀ ਰਤੀਆ ਤੇ ਕਾਲਾ ਰਾਮ ਸ਼ਾਮਲ ਦੱਸੇ ਗਏ ਹਨ। ਹਾਦਸੇ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਸੀ।

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਵੀ ਪਹੁੰਚ ਕੇ ਚਲਾਇਆ ਬਚਾਅ ਕਾਰਜ 

ਹਾਦਸੇ ਦੀ ਗੰਭੀਰਤਾ ਦਾ ਪਤਾ ਲੱਗਣ ’ਤੇ ਪੁਲਿਸ ਮੁਲਾਜ਼ਮ ਮਲਕੀਤ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਵੀ ਮਦਦ ਲਈ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੇ ਸੱਚੇ ਨਮਰ ਸੇਵਾਦਾਰ ਹਰਮੇਲ ਸਿੰਘ ਘੱਗਾ ਨੇ ਗੁਰਸੇਵਕ ਸਿੰਘ ਆਤਲਾ ਨਾਲ ਸੰਪਰਕ ਕੀਤਾ। ਗੁਰਸੇਵਕ ਸਿੰਘ ਆਤਲਾ ਆਪਣੇ ਸਾਥੀ ਸੇਵਾਦਾਰਾਂ ਸਮੇਤ ਤੁਰੰਤ ਹਾਦਸੇ ਵਾਲੀ ਥਾਂ ’ਤੇ ਪਹੁੰਚੇ।

Read Also : ਪੰਜਾਬ ਦੇ ਇਸ ਤੂਫਾਨੀ ਬੱਲੇਬਾਜ਼ ਦਾ ਕ੍ਰਿਕੇਟ ਸਫਰ, ਸੰਘਰਸ਼ ਤੋਂ ਸਟਾਰ ਬਣਨ ਤੱਕ ਦੀ ਪੂਰੀ ਕਹਾਣੀ

ਇਸ ਮੌਕੇ ਘੱਗਾ ਡੇਰੇ ਵਿੱਚ ਰਾਤ ਦੀ ਸੇਵਾ ’ਤੇ ਹਾਜ਼ਰ ਮਨਪ੍ਰੀਤ ਸਿੰਘ ਦਫ਼ਤਰੀਵਾਲਾ ਸਮੇਤ ਜੱਗੀ ਘੱਗਾ, ਕ੍ਰਿਸ਼ਨ ਘੱਗਾ, ਸੋਮਾ ਘੱਗਾ, ਮਨਦੀਪ ਘੱਗਾ, ਸੁੱਖ ਘੱਗਾ, ਪਿਆਰਾ ਦਫ਼ਤਰੀਵਾਲਾ, ਜਗਦੀਸ਼ ਘੱਗਾਵਅਤੇ ਮਨਪ੍ਰੀਤ ਸਿੰਘ ਦਫ਼ਤਰੀਵਾਲਾ ਆਦਿ ਸੇਵਾਦਾਰਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਸਹਿਯੋਗ ਦਿੱਤਾ।

Ghagga News 2

ਸੇਵਾਦਾਰਾਂ ਨੇ ਹਾਦਸਾਗ੍ਰਸਤ ਟਰਾਲੇ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਹੈਂਡਰਾਂ ਅਤੇ ਜੇਸੀਬੀ ਮਸ਼ੀਨ ਦੀ ਮਦਦ ਲਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਦੋ ਵਿਅਕਤੀਆਂ ਨੂੰ ਟਰਾਲੇ ਵਿੱਚੋਂ ਬਾਹਰ ਕੱਢਿਆ ਗਿਆ, ਪਰ ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਐੱਸਐੱਸਐੱਫ ਟੀਮ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਨਾਲ-ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।

ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮ ਮਲਕੀਤ ਸਿੰਘ ਅਤੇ ਥਾਣਾ ਘੱਗਾ ਦੇ ਜਾਂਚ ਅਧਿਕਾਰੀ ਏਐੱਸਆਈ ਸ਼ੇਰ ਸਿੰਘ ਵੱਲੋਂ ਬਚਾਅ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

About The Author

Related Posts