Punjab
CM Haryana: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਰਸਾ ਪਹੁੰਚੇ, ਸ਼ਹੀਦ ਸੁਖਚੈਨ ਸਿੰਘ ਦੇ ਘਰ ਪਹੁੰਚੇ ਸੈਣੀ
ਸੁਖਚੈਨ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਵਿਖੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਏ ਸਨ
ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸਰਸਾ ਦੇ ਦੌਰੇ 'ਤੇ ਹਨ। ਉਹ ਅੱਜ ਸਵੇਰੇ ਹੀ ਸਰਸਾ ਵਿਖੇ ਪਹੁੰਚ ਗਏ ਤੇ ਸਭ ਤੋਂ ਪਹਿਲਾਂ ਪਿੰਡ ਕੁੱਤਾਵੱਢ ਵਿਖੇ ਸ਼ਹੀਦ ਸੁਖਚੈਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਤੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ। ਜਾਣਕਾਰੀ ਅਨੁਸਾਰ ਸੀਨੀਅਰ ਭਾਜਪਾ ਆਗੂ ਗੋਬਿੰਦ ਕਾਂਡਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਰਸਾ ਸਥਿਤ ਏਅਰ ਫੋਰਸ ਸਟੇਸ਼ਨ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੋਬਿੰਦ ਕਾਂਡਾ ਨੇ ਮੁੱਖ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਗੋਬਿੰਦ ਕਾਂਡਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਸ਼ਾਂਤੀ ਸਰੂਪ ਭੱਟੀ, ਇੰਦਰੋਸ਼ ਗੁੱਜਰ, ਲਕਸ਼ਮਣ ਰਾਮ ਗੁੱਜਰ ਅਤੇ ਵਿਜੇ ਯਾਦਵ ਵੀ ਮੌਜ਼ੂਦ ਸਨ।
ਗੋਬਿੰਦ ਕਾਂਡਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਰਸਾ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਸੰਖੇਪ ਚਰਚਾ ਕੀਤੀ। ਮੁੱਖ ਮੰਤਰੀ ਦੇ ਸਵਾਗਤ ਦੌਰਾਨ ਭਾਜਪਾ ਦੇ ਅਹੁਦੇਦਾਰ, ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਮੌਜ਼ੂਦ ਸਨ।
Read Also : ਅਪਰ ਤ੍ਰਿਸ਼ੂਲੀ-1 ਪਣਬਿਜਲੀ ਪ੍ਰੋਜੈਕਟ 'ਚ 17 ਦਿਨਾਂ ਦੀ ਖੁਦਾਈ ਤੋਂ ਬਾਅਦ 7 ਲਾਸ਼ਾਂ ਬਰਾਮਦ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਹੀਦ ਸੁਖਚੈਨ ਸਿੰਘ ਦੇ ਜੱਦੀ ਪਿੰਡ ਕੁੱਤਾਵੱਢ ਦਾ ਦੌਰਾ ਕਰਨ ਪਹੁੰਚੇ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਰਧਾਂਜਲੀ ਭੇਂਟ ਕਰਨ ਲਈ ਪਿੰਡ ਕੁੱਤਾਵੱਢ ਪਹੁੰਚੇ ਹਨ, ਜੋ ਕਿ ਬਹਾਦਰ ਸੈਨਿਕ ਸੁਖਚੈਨ ਸਿੰਘ ਦਾ ਜੱਦੀ ਪਿੰਡ ਹੈ। ਖਬਰ ਲਿਖੇ ਜਾਣ ਤੱਕ ਮੁੱਖ ਮੰਤਰੀ ਸ਼ਹੀਦ ਸੁਖਚੈਨ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਕੋਲ ਪਹੁੰਚ ਚੁੱਕੇ ਹਨ। ਸੁਖਚੈਨ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਵਿਖੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਏ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਵਰਗੀ ਸੁਖਚੈਨ ਸਿੰਘ ਦੇ ਪਰਿਵਾਰ ਨੂੰ ਮਿਲ ਰਹੇ ਹਨ ਅਤੇ ਦੁੱਖ ਸਾਂਝਾ ਕਰਨ ਦੇ ਨਾਲ-ਨਾਲ ਬਹਾਦਰ ਸੈਨਿਕ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।
