Delhi Building Collapse: ਦਿੱਲੀ ਦੇ ਸੱਤਿਆ ਨਿਕੇਤਨ ਪੀਜੀ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ, ਬਚਾਅ ਕਾਰਜ ਤੇਜ਼
ਇਸ ਇਮਾਰਤ ਦਾ ਨਾਂਅ ਪੀ-14
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਦਿੱਲੀ ’ਚ ਸੱਤਿਆ ਨਿਕੇਤਨ ਪੇਇੰਗ ਗੈਸਟ (ਪੀਜੀ) ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਇਸ ਇਮਾਰਤ ਦਾ ਨਾਮ ਪੀ-14 ਹੈ। ਐਨਡੀਆਰਐਫ, ਫਾਇਰ ਡਿਪਾਰਟਮੈਂਟ, ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਦੀਆਂ ਟੀਮਾਂ ਮਲਬਾ ਹਟਾ ਰਹੀਆਂ ਹਨ। ਮਲਬੇ ਵਿੱਚੋਂ 10 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ ਹਾਦਸੇ ਨੇ ਰਾਸ਼ਟਰੀ ਰਾਜਧਾਨੀ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਪੀਜੀ ਵਜੋਂ ਵਰਤੀਆਂ ਜਾਂਦੀਆਂ ਇਮਾਰਤਾਂ ਦੀ ਸੁਰੱਖਿਆ ਤੇ ਉਸਾਰੀ ਤੇ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਬਾਰੇ ਸਵਾਲ ਖੜ੍ਹੇ ਕੀਤੇ ਹਨ। ਪੀ-14 ਨੂੰ 1990 ਦੇ ਦਹਾਕੇ ’ਚ ਬਣਾਇਆ ਗਿਆ ਦੱਸਿਆ ਜਾਂਦਾ ਹੈ। ਮਲਬੇ ਹੇਠ ਦੱਬੇ ਹੋਰ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ। ਦਿੱਲੀ ਸਰਕਾਰ ਨੇ ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਕਥਿਤ ਮਾਲਕ ਹਰੀ ਰਾਮ ਤੇ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਹਾਦਸਾ ਐਤਵਾਰ ਦੁਪਹਿਰ ਨੂੰ ਦੱਖਣੀ ਕੈਂਪਸ ਵਿੱਚ ਸ੍ਰੀ ਵੈਂਕਟੇਸ਼ਵਰ ਕਾਲਜ ਦੇ ਸਾਹਮਣੇ ਸਥਿਤ ਰਿਹਾਇਸ਼ੀ ਕਲੋਨੀ, ਸੱਤਿਆ ਨਿਕੇਤਨ ’ਚ ਵਾਪਰਿਆ। Delhi Building Collapse
ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਹਾਦਸੇ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਦਿੱਲੀ ਪੁਲਿਸ, ਦਿੱਲੀ ਫਾਇਰ ਸਰਵਿਸ ਤੇ ਡੀਡੀਐਮਏ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੂੰ ਰਾਹਤ ਤੇ ਬਚਾਅ ਕਾਰਜਾਂ ਵਿੱਚ ਤਾਲਮੇਲ ਅਤੇ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਰੇਖਾ ਗੁਪਤਾ ਵੀ ਘਟਨਾ ਸਥਾਨ ’ਤੇ ਪਹੁੰਚੀ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਮੰਤਰੀ ਕਪਿਲ ਮਿਸ਼ਰਾ, ਮੇਅਰ ਪ੍ਰਵੇਸ਼ ਵਾਹੀ, ਸੰਸਦ ਮੈਂਬਰ ਬਾਂਸੂਰੀ ਸਵਰਾਜ ਅਤੇ ਵਿਧਾਇਕ ਅਨਿਲ ਸ਼ਰਮਾ ਮੁੱਖ ਮੰਤਰੀ ਦੇ ਨਾਲ ਮੌਕੇ ’ਤੇ ਪਹੁੰਚੇ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਫ਼ੋਨ ’ਤੇ ਗੱਲ ਕੀਤੀ ਤੇ ਸਥਿਤੀ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਸਿਹਤ ਮੰਤਰਾਲੇ ਵੱਲੋਂ ਹਰ ਜ਼ਰੂਰੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਏਮਜ਼ ਨਵੀਂ ਦਿੱਲੀ ਤੇ ਦਿੱਲੀ ਦੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਡਾਇਰੈਕਟਰਾਂ ਨੂੰ ਜ਼ਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ। Delhi Building Collapse
ਇਹ ਵੀ ਪੜ੍ਹੋ : Road Accident: ਬਾਗਪਤ ਦੇ ਖੇਕੜਾ ’ਚ ਸੜਕ ਹਾਦਸਾ, 4 ਮੌਤਾਂ, 32 ਜ਼ਖਮੀ