Body Donation: ਮਾਨਵਤਾ ਭਲਾਈ ਕਾਰਜ: ਪਿੰਡ ਸੈਦੋਕੇ ਦੇ ਦੂਜੇ ਸਰੀਰਦਾਨੀ ਬਣੇ ਮਾਤਾ ਅਮਰਜੀਤ ਕੌਰ ਇੰਸਾਂ
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜ਼ਾਂ ਲਈ ਦਾਨ
ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ)। ਬਲਾਕ ਦੇ ਪਿੰਡ ਸੈਦੋਕੇ ਵਿਖੇ ਅੱਜ ਮਾਤਾ ਅਮਰਜੀਤ ਕੌਰ ( 63) ਪਤਨੀ ਜਗਸੀਰ ਸਿੰਘ ਧਾਲੀਵਾਲ (ਪ੍ਰੇਮੀ ਸੇਵਕ) ਦੀ ਮੌਤ ਤੋਂ ਬਾਅਦ ਉਹ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਮਾਤਾ ਅਮਰਜੀਤ ਕੌਰ ਦੀ ਇੱਛਾ ਅਨੁਸਾਰ ਅਤੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਨਾਲ ਮ੍ਰਿਤਕ ਸਰੀਰ ਦਾਨ ਕੀਤਾ ਗਿਆ ਇਸ ਸਮੇਂ ਉਨ੍ਹਾਂ ਦੇ ਪਤੀ ਜਗਸੀਰ ਸਿੰਘ ਇੰਸਾਂ, ਬੇਟੇ ਦਵਿੰਦਰ ਸਿੰਘ ਇੰਸਾਂ ਨੂੰਹ ਮਨਦੀਪ ਕੌਰ ਤੇ ਧੀ ਕੁਲਵੀਰ ਕੌਰ ਇੰਸਾਂ, ਗੁਰਜੰਟ ਸਿੰਘ ਜਵਾਈ ਪੋਤਰੇ ਗੁਰਬਾਜ ਅਤੇ ਸ਼ਹਿਬਾਜ਼ ਨੇ ਮਾਤਾ ਅਮਰਜੀਤ ਕੌਰ ਦਾ ਮ੍ਰਿਤਕ ਸਰੀਰ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਗਜਰੌਲਾ (ਯੂਪੀ) ਵਿਖੇ ਦਾਨ ਕੀਤਾ ਗਿਆ ਮਾਤਾ ਅਮਰਜੀਤ ਕੌਰ ਨੇ ਡੇਰਾ ਸੱਚਾ ਸੌਦਾ ਦੀ ਮੁਹਿੰਮ ਤਹਿਤ ਜਿਉਂਦੇ ਜੀ ਸਰੀਰਦਾਨ ਕਰਨ ਦੇ ਆਪਣੀ ਇੱਛਾ ਅਨੁਸਾਰ ਫਾਰਮ ਭਰੇ ਹੋਏ ਸਨ ਅਤੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਇਸ ਮੌਕੇ ਮਾਤਾ ਅਮਰਜੀਤ ਕੌਰ ਇੰਸਾਂ ਦੀ ਨੂੰਹ ਅਤੇ ਧੀ ਨੇ (ਬੇਟਾ-ਬੇਟੀ ਇੱਕ ਸਮਾਨ) ਤਹਿਤ ਅਰਥੀ ਨੂੰ ਮੋਢਾ ਦੇ ਕੇ ਰਵਾਨਾ ਕੀਤਾ। Body Donation
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਨੇ ਮਾਤਾ ਦੀ ਅਰਥੀ ’ਤੇ ਫੁੱਲਾਂ ਦੀ ਵਰਖਾ ਕਰਦਿਆਂ ‘ਮਾਤਾ ਅਮਰਜੀਤ ਕੌਰ ਅਮਰ ਰਹੇ’ ਦੇ ਨਾਅਰਿਆਂ ਨਾਲ ਰਵਾਨਗੀ ਦਿੱਤੀ ਇਸ ਮੌਕੇ ਬੋਲਦਿਆਂ ਬਲਾਕ ਪ੍ਰੇਮੀ ਸੇਵਕ ਰਮੇਸ਼ ਕੁਮਾਰ ਇੰਸਾਂ ਨੇ ਦੱਸਿਆ ਕਿ ਮਾਤਾ ਅਮਰਜੀਤ ਕੌਰ ਇੰਸਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰਕੇਸ਼ ਕੁਮਾਰ ਸੈਦੋਕੇ, ਸੱਚੇ ਸੇਵਾਦਾਰ ਸਤਿਨਾਮ ਸਿੰਘ ਸਾਹੋਕੇ ਗੋਬਿੰਦ ਸਿੰਘ ਪਾਣੀ ਸੰਮਤੀ, ਸੱਚੇ ਨਿਮਰ ਸੇਵਾਦਾਰ ਭੈਣ ਅਨੀਤਾ ਇੰਸਾਂ ਨਿਹਾਲ ਸਿੰਘ ਵਾਲਾ, ਡਾ. ਜਸਪਾਲ ਵਿਰਕ, ਹਰਵਿੰਦਰ ਸਿੰਘ ਸੱਚੀ ਸੰਮਤੀ, ਹੈਪੀ ਸੈਦੋਕੇ, ਜੀਵਨ ਕੁਮਾਰ ਰਿੰਕੂ, ਚਮਨ ਲਾਲ, ਪ੍ਰੀਤਮ ਮੈਬਰ , ਡਾ. ਅੰਮ੍ਰਿਤ ਇੰਸਾਂ, ਸੁਖਮੰਦਰ ਸਿੰਘ, ਸੱਤਪਾਲ , ਧਰਮਪ੍ਰੀਤ ਸਿੰਘ, ਲੱਕੀ ਇੰਸਾਂ, ਵਿਸ਼ਾਲ ਕੁਮਾਰ ਤੋਂ ਇਲਾਵਾ ਸ਼ਹਿਰੀ ਪ੍ਰੇਮੀ ਸੇਵਕ ਤੁਲਸੀ ਰਾਮ ਗੋਗੀ , ਅਸ਼ੋਕ ਕੁਮਾਰ ਪੁਰੀ, ਵੈਦ ਪ੍ਰਗਟ ਸਿੰਘ ਹਿੰਮਤਪੁਰਾ, ਬਲਜਿੰਦਰ ਇੰਸਾਂ ਪੱਤੋਂ ਹੀਰਾ ਸਿੰਘ, ਸੁਖਵਿੰਦਰ ਸਿੰਘ ਮਧੇਕੇ, ਹਰਪ੍ਰੀਤ ਕੈਂਥ ਬਬਲਾ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਪਿੰਡ ਦੇ ਮੋਹਤਵਰਾਂ ਪ੍ਰੇਮੀ ਸੇਵਕ ਸੱਚੀ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਆਈਟੀ ਵਿੰਗ ਦੇ ਸੇਵਾਦਾਰ ਅਤੇ ਸਮੂਹ ਸਾਧ-ਸੰਗਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਸਕੇ-ਸਬੰਧੀ ਹਾਜ਼ਰ ਸਨ। Body Donation
ਇਹ ਵੀ ਪੜ੍ਹੋ : Government School Punjab: ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਜਾਣੋ ਕੀ ਕੁਝ ਕਿਹਾ?