Kashmir Tourism: ਕਸ਼ਮੀਰ, ਤੁਲੇਲ ਵੈਲੀ ਦੀ ਆਖਰੀ ਪੋਸਟ ਚੱਕਵਾਲੀ ਤੱਕ ਕੁਦਰਤ ਤੇ ਪੁਰਾਤਨ ਵਿਰਾਸਤ ਦਾ ਸੁਮੇਲ
ਕਸ਼ਮੀਰ, ਤੁਲੇਲ ਵੈਲੀ ਦੀ ਆਖਰੀ ਪੋਸਟ ਚੱਕਵਾਲੀ ਤੱਕ ਕੁਦਰਤ ਤੇ ਪੁਰਾਤਨ ਵਿਰਾਸਤ ਦਾ ਸੁਮੇਲ
ਕਸ਼ਮੀਰ ਜਿਸ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਜਿਸ ਦੇ ਕੋਨੇ-ਕੋਨੇ ਵਿੱਚ ਕੁਦਰਤ ਆਪਣੇ ਅਲੱਗ -ਅਲੱਗ ਰੰਗ ਖਿਲਾਰਦੀ ਹੈ। ਥੋੜ੍ਹੀ ਜਿਹੀ ਦੂਰੀ ਦਾ ਸਫਰ ਕਰਨ ਤੋਂ ਬਾਅਦ ਕੁਦਰਤ ਦੇ ਵੱਖਰੇ-ਵੱਖਰੇ ਨਜ਼ਾਰੇ ਵੇਖੇ ਜਾ ਸਕਦੇ ਹਨ। ਦੇਵਦਾਰ ਦੇ ਦਰੱਖਤ , ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਪਹਾੜ , ਅਲਪਾਈਨ ਮੈਦਾਨ ਅਤੇ ਨਾਲ ਹੀ ਕਿਸ਼ਨ ਗੰਗਾ ਦੀਆਂ ਦਰਿਆ ਤੇ ਘਾਟੀਆਂ ਅਤੇ ਝਰਨੇ ਕੁਦਰਤ ਦੀ ਅਲੌਕਿਕ ਸੁੰਦਰਤਾ ਨੂੰ ਪੇਸ਼ ਕਰਦੇ ਹਨ। ਕਸ਼ਮੀਰ ਤੋਂ ਗੁਰੇਜ ਵੈਲੀ ਦਾ ਸਫਰ ਕਰਕੇ ਅਸੀਂ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੋਣ ਲਈ ਤੁਲੇਲ ਵੈਲੀ ਵੱਲ ਚੱਲ ਪਏ। ਦਲੇਲ ਵੈਲੀ ਜਿੱਥੇ ਸੈਲਾਨੀ ਬਹੁਤ ਘੱਟ ਜਾਂਦੇ ਹਨ ਕਿਉਂਕਿ ਐੱਲਓਸੀ ਹੋਣ ਕਰਕੇ ਕਈ ਜਗ੍ਹਾ ਤੇ ਚੈੱਕ ਪੋਸਟ ਰਾਹੀਂ ਪਾਸ ਬਣਵਾਉਣੇ ਪੈਂਦੇ ਹਨ। ਅੰਤ ਅਸੀਂ ਸੜਕ, ਦਰਿਆ ਕੱਚਾ ਰਸਤੇ ਪਾਰ ਕਰਦੇ ਹੋਏ ਭਾਰਤ ਦੇ ਆਖਰੀ ਪਿੰਡ ਚੱਕਵਾਲੀ ਵਿਖੇ ਪਹੁੰਚ ਗਏ। ਚੱਕਵਾਲੀ ਸਥਾਨ ਤੋਂ ਹੀ ਵਾਪਸੀ ਕਰਨੀ ਪੈਂਦੀ ਹੈ। ਇਸ ਤੋਂ ਅੱਗੇ ਜਾਣ ਦਾ ਕੋਈ ਰਾਹ ਨਹੀਂ ਹੈ।ਚੱਕਵਾਲੀ ਪੋਸਟ ਤੇ ਭਾਰਤੀ ਫੌਜ ਵੱਲੋਂ ਕਈ ਸੈਲਫੀ ਪੁਆਇੰਟ ਤਿਆਰ ਕੀਤੇ ਗਏ ਹਨ, ਅਸੀਂ ਉਹਨਾਂ ਸੈਲਫੀ ਪੁਆਇੰਟਾਂ ’ਤੇ ਵੱਖ ਵੱਖ ਤਸਵੀਰਾਂ ਖਿੱਚੀਆਂ।
ਆਓ ਜਾਣਦੇ ਹਾਂ ਚੱਕਵਾਲੀ ਦੀ ਕੁਦਰਤੀ ਅਤੇ ਇਤਿਹਾਸਿਕ ਯਾਤਰਾ ਸਬੰਧੀ | Kashmir Tourism
ਚੱਕਵਾਲੀ, ਜਿਸ ਨੂੰ ਚੱਕ-ਏ-ਬਹਾਰ ਵੀ ਕਿਹਾ ਜਾਂਦਾ ਹੈ, ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਗੁਰੇਜ਼ ਘਾਟੀ ਦੇ ਤੁਲੈਲ ਘਾਟੀ ਵਿੱਚ ਆਖਰੀ ਵਸਿਆ ਭਾਰਤੀ ਪਿੰਡ ਹੈ।ਜੰਮੂ ਅਤੇ ਕਸ਼ਮੀਰ ਦੇ ਗੁਰੇਜ਼ ਘਾਟੀ ਵਿੱਚ ਚੱਕਵਾਲੀ, ਕੰਟਰੋਲਰ ਰੇਖਾ ਤੇ ਸਥਿਤ ਹੈ, ਇਸ ਤੋਂ ਅੱਗੇ ਜਾਣ ਦਾ ਕੋਈ ਰਸਤਾ ਨਹੀਂ ਹੈ।ਇਤਿਹਾਸਕ ਤੌਰ ’ਤੇ ਇਹ ਸ਼ੀਨਾ ਬੋਲਣ ਵਾਲੇ ਭਾਈਚਾਰਿਆਂ ਵੱਲੋਂ ਵਸਾਏ ਵਿਸ਼ਾਲ ਦਾਰਦੀ ਸੱਭਿਆਚਾਰਕ ਖੇਤਰ ਦਾ ਹਿੱਸਾ ਸੀ। ਪਿੰਡ ਦਾ ਇਤਿਹਾਸ ਪਹਾੜੀ ਵਪਾਰਕ ਮਾਰਗਾਂ, ਚਰਵਾਹੇ ਦੇ ਜੀਵਨ ਅਤੇ ਕਿਸ਼ਨਗੰਗਾ ਘਾਟੀ ਦੇ ਰਣਨੀਤਕ ਮਹੱਤਵ ਨਾਲ ਜੁੜਿਆ ਹੋਇਆ ਹੈ। ਅੱਜ ਕੰਟਰੋਲ ਰੇਖਾ ਦੇ ਨੇੜੇ ਸਥਿਤ ਦੂਰ-ਦੁਰਾਡੇ ਬਸਤੀ ਹੈ, ਜੋ ਆਪਣੇ ਰਵਾਇਤੀ ਲੱਕੜ ਅਤੇ ਮਿੱਟੀ ਦੇ ਘਰਾਂ, ਅਣਛੂਹੇ ਅਲਪਾਈਨ ਦ੍ਰਿਸ਼ਾਂ ਅਤੇ ਵਗਦੇ ਕਿਸ਼ਨਗੰਗਾ ਨਦੀ ਲਈ ਮਸ਼ਹੂਰ ਹੈ।
ਇਹ ਵੀ ਪੜ੍ਹੋ : Road Safety: ਹਾਦਸਿਆਂ ਤੋਂ ਬਾਅਦ ਨਹੀਂ, ਪਹਿਲਾਂ ਤੈਅ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ
ਭੂਗੋਲਿਕ ਮਹੱਤਵ ਤੇ ਸਥਾਨ
ਉਚਾਈ: ਸਮੁੰਦਰ ਤਲ ਤੋਂ ਲਗਭਗ 2,400 ਤੋਂ 3,350 ਮੀਟਰ ਦੇ ਕਰੀਬ ਹੈ।ਚੱਕਵਾਲੀ ਵਿੱਚ ਸੜਕ ਕਿਸ਼ਨ ਗੰਗਾ ਦੇ ਨਾਲ ਸਥਿਤ ਇੱਕ ਘਾਹ ਦੇ ਮੈਦਾਨ ਨਾਲ ਖਤਮ ਹੁੰਦੀ ਹੈ, ਉਸ ਤੋਂ ਪਰੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਹੈ। ਜਿਸ ਦੀ ਬਰਫੀਲੀ ਪਹਾੜੀ ਨੂੰ ਵੇਖਿਆ ਜਾ ਸਕਦਾ ਹੈ।
ਚੱਕਵਾਲੀ ਪਹੁੰਚਣ ਲਈ | Kashmir Tourism
- ਗਰਮੀਆਂ ਦੇ ਮਹੀਨੇ ਜੂਨ ਤੋਂ ਸਤੰਬਰ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਪਹੁੰਚਣ ਯੋਗ ਸਮਾਂ ਹੁੰਦੇ ਹਨ, ਜਦੋਂ ਪਹਾੜੀ ਸੜਕਾਂ ਸਾਫ਼ ਹੋ ਜਾਂਦੀਆਂ ,ਭਾਰੀ ਬਰਫ਼ਬਾਰੀ ਕਾਰਨ ਸਰਦੀਆਂ ਦੌਰਾਨ ਲਗਭਗ ਛੇ ਮਹੀਨਿਆਂ ਲਈ ਪਿੰਡ ਬਾਕੀ ਖੇਤਰ ਤੋਂ ਪੂਰੀ ਤਰ੍ਹਾਂ ਕੱਟਿਆ ਰਹਿੰਦਾ ਹੈ।
- ਸ਼ਹਿਰ ਡਾਵਰ ਗੁਰੇਜ਼ ਘਾਟੀ ਤੋਂ ਲਗਭਗ 65 ਕਿਲੋਮੀਟਰ ਅਤੇ ਸ਼੍ਰੀਨਗਰ ਤੋਂ ਲਗਭਗ 190 ਕਿਲੋਮੀਟਰ ਦੂਰ ਸਥਿਤ ਹੈ। ਇਸ ਸਥਾਨ ’ਤੇ ਜਾਣ ਲਈ ਪੰਜ -ਛੇ ਚੈੱਕ ਪੋਸਟਾਂ ਪਾਰ ਕਰਨੀਆਂ ਪੈਂਦੀਆਂ ਹਨ ,ਇਸ ਲਈ ਆਪਣਾ ਅਧਾਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਜਰੂਰ ਨਾਲ ਲੈ ਕੇ ਜਾਵੋ।
- ਸਿਰਫ਼ ਭਾਰਤੀ ਨਾਗਰਿਕਾਂ ਨੂੰ ਗੁਰੇਜ਼ ਘਾਟੀ ਜਾਣ ਦੀ ਇਜਾਜ਼ਤ ਹੈ। ਤੁਲੈਲ ਅਤੇ ਚੱਕਵਾਲੀ ਵੱਲ ਵਧਣ ਤੋਂ ਪਹਿਲਾਂ ਡਾਵਰ ਵਿੱਚ ਆਮ ਤੌਰ ਪੁਲਿਸ/ਫੌਜ ਚੈਕਿੰਗ ਰੁਟੀਨ ਵੈਰੀਫਿਕੇਸ਼ਨਕਾਰਜ ਹੁੰਦਾ ਹੈ।
ਵਾਪਸੀ ਦਾ ਸਥਾਨ | Kashmir Tourism
ਡਾਵਰ ਤੋਂ 65 ਕਿਲੋਮੀਟਰ ਦੀ ਦੂਰੀ
’ਤੇ ਕੱਚੀਆਂ, ਕੱਚੀਆਂ ਸੜਕਾਂ ਅਤੇ ਪਥਰੀਲੇ ਇਲਾਕਿਆਂ ਕਾਰਨ ਲਗਭਗ 4 ਤੋਂ 5 ਘੰਟੇ ਲੱਗਦੇ ਹਨ। ਜ਼ਿਆਦਾਤਰ ਯਾਤਰੀ ਡਾਵਰ ਵਿੱਚ ਹੀ ਰਹਿੰਦੇ ਹਨ ਅਤੇ ਪਿੰਡ ਵਿੱਚ ਹੀ ਰਿਹਾਇਸ਼ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਏ ਚੱਕਵਾਲੀ ਦੀ ਇੱਕ ਦਿਨ ਦੀ ਯਾਤਰਾ ਕਰਦੇ ਹਨ। ਜਾਂ ਸ਼ਾਮ ਤੱਕ ਸ਼੍ਰੀਨਗਰ ਵੀ ਵਾਪਸ ਆਇਆ ਜਾ ਸਕਦਾ, ਇਸ ਤਰ੍ਹਾਂ ਅਸੀਂ ਆਖਰੀ ਪਿੰਡ ਚੱਕਵਾਲੀ ਪਹੁੰਚ ਕੇ ਕੁਦਰਤ ਦੇ ਅਦਭੁਤ ਨਜ਼ਾਰਿਆਂ ਨੂੰ ਵੇਖਿਆ ਅਤੇ ਵਾਪਸੀ ਵਿੱਚ ਕਈ ਛੋਟੇ ਪਿੰਡ ਆਏ, ਜਿਨ੍ਹਾਂ ਵਿੱਚ ਲੱਕੜ ਦੇ ਮਕਾਨ ਅੱਜ ਵੀ ਆਪਣੇ ਪੁਰਾਤਨ ਸੱਭਿਆਚਾਰ ਨੂੰ ਪੇਸ਼ ਕਰ ਰਹੇ ਹਨ।
ਪਿੰਡ ਸ਼ੇਖਪੁਰਾ ਜੋ ਕਿ ਗੁਰੇਜ ਵੈਲੀ ਪਿੰਡ ਡਾਬਰ ਅਤੇ ਚੱਕਵਾਲੀ ਦੇ ਵਿਚਕਾਰ ਸਥਿਤ ਹੈ। ਆਪਣੀ ਅਨਮੋਲ ਵਿਰਾਸਤ ਨੂੰ ਸੰਭਾਲੀ ਬੈਠਾ ਹੈ ਪੁਰਾਤਨ ਲੱਕੜ ਦੇ ਮਕਾਨ ਅੱਜ ਵੀ ਉਸੇ ਰੂਪ ਵਿੱਚ ਖੜੇ੍ਹ ਹਨ ਅਤੇ ਇਸ ਦੇ ਨਾਲ ਹੀ ਸਥਾਨਕ ਲੋਕ ਖੇਤੀਬਾੜੀ ਦੇ ਰੂਪ ਵਿੱਚ ਦੇਸੀ ਰਾਜਮਾ, ਦੇਸੀ ਜ਼ੀਰਾ, ਅਤੇ ਮਧੂਮੱਖੀ ਪਾਲਣ ਦਾ ਕੰਮ ਕਰਦੇ ਹਨ। ਸਰਦੀਆਂ ਵਿੱਚ ਬੰਦ ਹੋਣ ’ਤੇ ਰੋਜ਼ੀ-ਰੋਟੀ ਲਈ ਸੂਟਾਂ ਅਤੇ ਹੋਰ ਕਸ਼ਮੀਰੀ ਕਢਾਈ ਦਾ ਕੰਮ ਚਲਦਾ ਹੈ। ਜਦੋਂ ਅਸੀਂ ਦੁਪਹਿਰ ਸ਼ੇਖਪੁਰਾ ਪਿੰਡ ਪਹੁੰਚੇ ਤਾਂ ਮਿਡਲ ਸਕੂਲ ਵਿੱਚ ਬੱਚੇ ਮਿਡ ਡੇ ਮੀਲ ਦਾ ਖਾਣਾ ਖਾ ਰਹੇ ਸਨ, ਅਸੀਂ ਵੀ ਸਕੂਲ ਵਿੱਚ ਪਹੁੰਚੇ। ਸਾਥੀ ਕੁਲਦੀਪ ਸਿੰਘ ਨੇ ਪੁਰਾਣੇ 80 ਸਾਲਾਂ ਤੋਂ ਵੱਧ ਸਮੇਂ ਤੋਂ ਬਣੇ ਲੱਕੜ ਦੇ ਮਕਾਨਾਂ ਦਾ ਇਤਿਹਾਸ ਵੇਖਿਆ । ਰਹਿਮਾਨ ਦੇ ਘਰ ਵਿੱਚ ਜਾ ਕੇ ਚਾਹ-ਪੀਤੀ।
ਉਸ ਨੇ ਸਾਨੂੰ ਵੱਖ-ਵੱਖ ਪ੍ਰਕਾਰ ਦੀਆਂ ਫਸਲੀ ਦਾਲਾਂ ,ਸ਼ਹਿਦ ਆਦਿ ਦੇ ਨਮੂਨੇ ਵੀ ਵਿਖਾਏ, ਆਸ-ਪਾਸ ਦੇ ਲੱਕੜੀ ਮਕਾਨ ਇੱਕ-ਦੂਜੇ ਨਾਲ ਜੁੜੇ ਹੋਏ ਸਨ। ਮਕਾਨਾਂ ਦੇ ਵਿਚਕਾਰ ਸੰਘਣਾ ਮੈਦਾਨ ਸੀ, ਜਿੱਥੇ ਦੇਸੀ ਦਾਲਾਂ , ਸਬਜ਼ੀਆਂ, ਬੂਟੀਆਂ ਬੀਜੀਆਂ ਹੋਈਆਂ ਸਨ ਅਤੇ ਇਸ ਤਰ੍ਹਾਂ ਅਸੀਂ ਆਪਣਾ ਪੂਰਾ ਦਿਨ ਤੁਲੇਲ ਘਾਟੀ ਵਿੱਚ ਬਤੀਤ ਕੀਤਾ ਅਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਿਆ, ਸਾਡੀ ਟੀਮ ਦੇ ਸਾਥੀ ਅਮਰੀਕ ਸਿੰਘ ਅਤੇ ਉਸ ਦਾ ਪਰਿਵਾਰ ਇਸ ਆਨੰਦ ਦਾ ਨਿੱਘ ਮਾਨਣ ਤੋਂ ਵਾਂਝਾ ਰਹਿ ਗਿਆ, ਕੰਟਰੋਲ ਰੇਖਾ ਦਾ ਏਰੀਆ ਹੋਣ ਕਰਕੇ ਉਸ ਨੇ ਜਲਦੀ ਸਿੱਧੇ ਚੱਕਵਾਲੀ ਤੋਂ ਹੀ ਵਾਪਸੀ ਕਰ ਲਈ ਸੀ, ਪਰ ਸਾਥੀ ਕੁਲਦੀਪ ਸਿੰਘ ਅਤੇ ਮੈਂ ਇਸ ਜਾਣਕਾਰੀ ਤੋਂ ਬਿਨਾਂ ਜਾਣਾ ਨਹੀਂ ਚਾਹੁੰਦੇ ਸੀ, ਇਸ ਲਈ ਅਸੀਂ ਆਪਣਾ ਕਾਫੀ ਸਮਾਂ ਉਹਨਾਂ ਨਾਲ ਬਤੀਤ ਕੀਤਾ ਅਤੇ ਸਥਾਨਕ ਲੋਕਾਂ ਦੇ ਸੱਭਿਆਚਾਰ ਸਮਾਜਿਕ ਜੀਵਨ ਰੋਜ਼ੀ-ਰੋਟੀ ਸਬੰਧੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਮਹਿਮਾਨ ਨਿਵਾਜ਼ੀ ਦਾ ਨਿੱਘ ਮਾਣਿਆ।
ਜੈਹਿੰਦ।।ਅਵਨੀਸ਼ ਲੌਗੋਂਵਾਲ
ਜ਼ਿਲ੍ਹਾ ਸੰਗਰੂਰ (ਪੰਜਾਬ )
7888346465