Punjab GST Scam: ਪੰਜਾਬ ’ਚ 22 ਕਰੋੜ ਦੀ ਜੀਐੱਸਟੀ ਚੋਰੀ ਦੇ ਰੈਕੇਟ ਦਾ ਪਰਦਾਫਾਸ਼

 9.50 ਕਰੋੜ ਰੁਪਏ ਮੌਕੇ ’ਤੇ ਜਮ੍ਹਾਂ: ਮੰਤਰੀ ਹਰਪਾਲ ਸਿੰਘ ਚੀਮਾ

Satinder Mathur  Picture
Published On

Punjab GST Scam: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਮੰਡੀ ਗੋਬਿੰਦਗੜ੍ਹ ਵਿੱਚ ਕਰੀਬ 22 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕਰ ਵਿਭਾਗ ਵੱਲੋਂ ਕੀਤੀ ਗਈ ਇੰਟੈਲੀਜੈਂਸ-ਅਧਾਰਿਤ ਕਾਰਵਾਈ ਦੌਰਾਨ ਸਬੰਧਤ ਫਰਮ ਵੱਲੋਂ 9.50 ਕਰੋੜ ਰੁਪਏ ਐਸਜੀਐਸਟੀ ਵਜੋਂ ਮੌਕੇ ’ਤੇ ਹੀ ਜਮ੍ਹਾਂ ਕਰਵਾਏ ਗਏ ਹਨ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਨੇ ਮੈਸਰਜ਼ ਜਗਤ ਮੈਟਲਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਜਾਂਚ ਸ਼ੁਰੂ ਕੀਤੀ ਸੀ। ਡੇਟਾ ਵਿਸ਼ਲੇਸ਼ਣ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਵੱਲੋਂ ਲਗਭਗ 22.53 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਕਥਿਤ ਤੌਰ ’ਤੇ ਗਲਤ ਦਾਅਵਾ ਕੀਤਾ ਗਿਆ। ਇਹ ਦਾਅਵੇ ਅਜਿਹੇ ਸਪਲਾਇਰਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੀਆਂ ਜੀਐੱਸਟੀ ਰਜਿਸਟ੍ਰੇਸ਼ਨਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਸਨ।

ਇਹ ਵੀ ਪੜ੍ਹੋ: Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ‘ਮਾਨਸਿਕ ਸਿਹਤ ਮਾਇਨੇ ਰੱਖਦੀ ਹੈ’ ’ਤੇ ਵਿਸ਼ੇਸ਼ ਸੈਮੀਨਾਰ

ਉਨ੍ਹਾਂ ਕਿਹਾ ਕਿ ਡੂੰਘਾਈ ਨਾਲ ਕੀਤੀ ਜਾਂਚ ਵਿੱਚ ਸਪਲਾਈ ਚੇਨ ਦੇ ਲੈਣ-ਦੇਣ ’ਤੇ ਵੀ ਸਵਾਲ ਉੱਠੇ। ਵਿਭਾਗ ਅਨੁਸਾਰ ਵਿਚੋਲੇ ਸਪਲਾਇਰਾਂ ਨੇ ਵੀ ਰੱਦ ਕੀਤੇ ਡੀਲਰਾਂ ਤੋਂ ਵੱਡੀ ਮਾਤਰਾ ਵਿੱਚ ਆਈਟੀਸੀ ਹਾਸਲ ਕੀਤੀ ਸੀ। ਇਸ ਕਾਰਨ ਮਾਲ ਦੀ ਅਸਲ ਆਵਾਜਾਈ ਅਤੇ ਲੈਣ-ਦੇਣ ਦੀ ਹਕੀਕਤ ਦੀ ਜਾਂਚ ਸ਼ੁਰੂ ਕੀਤੀ ਗਈ।

ਚੀਮਾ ਨੇ ਦੱਸਿਆ ਕਿ ਇਨ੍ਹਾਂ ਸੂਚਨਾਵਾਂ ਦੇ ਆਧਾਰ ’ਤੇ ਕਰ ਵਿਭਾਗ ਦੀਆਂ ਟੀਮਾਂ ਨੇ 7 ਸਤੰਬਰ 2026 ਨੂੰ ਮੰਡੀ ਗੋਬਿੰਦਗੜ੍ਹ ਸਥਿਤ ਫਰਮ ਦੇ ਕਾਰੋਬਾਰੀ ਅਹਾਤੇ ’ਤੇ ਨਿਰੀਖਣ ਕੀਤਾ। ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ। ਉਨ੍ਹਾਂ ਮੁਤਾਬਕ, ਕਾਰਵਾਈ ਦੌਰਾਨ ਸਬੰਧਤ ਧਿਰ ਨੇ 9.50 ਕਰੋੜ ਰੁਪਏ ਐਸਜੀਐਸਟੀ ਵਜੋਂ ਜਮ੍ਹਾਂ ਕਰਵਾਏ।

ਵਿੱਤ ਮੰਤਰੀ ਨੇ ਕਿਹਾ ਕਿ ਵਿਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਮੰਡੀ ਗੋਬਿੰਦਗੜ੍ਹ ਵਿੱਚ ਕਰੀਬ 22 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕਰ ਵਿਭਾਗ ਵੱਲੋਂ ਕੀਤੀ ਗਈ ਇੰਟੈਲੀਜੈਂਸ-ਅਧਾਰਿਤ ਕਾਰਵਾਈ ਦੌਰਾਨ ਸਬੰਧਤ ਫਰਮ ਵੱਲੋਂ 9.50 ਕਰੋੜ ਰੁਪਏ ਐਸਜੀਐਸਟੀ ਵਜੋਂ ਮੌਕੇ ’ਤੇ ਹੀ ਜਮ੍ਹਾਂ ਕਰਵਾਏ ਗਏ ਹਨ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਨੇ ਮੈਸਰਜ਼ ਜਗਤ ਮੈਟਲਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਜਾਂਚ ਸ਼ੁਰੂ ਕੀਤੀ ਸੀ। ਡੇਟਾ ਵਿਸ਼ਲੇਸ਼ਣ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਵੱਲੋਂ ਲਗਭਗ 22.53 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਕਥਿਤ ਤੌਰ ’ਤੇ ਗਲਤ ਦਾਅਵਾ ਕੀਤਾ ਗਿਆ। ਇਹ ਦਾਅਵੇ ਅਜਿਹੇ ਸਪਲਾਇਰਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੀਆਂ ਜੀਐੱਸਟੀ ਰਜਿਸਟ੍ਰੇਸ਼ਨਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਸਨ।

ਉਨ੍ਹਾਂ ਕਿਹਾ ਕਿ ਡੂੰਘਾਈ ਨਾਲ ਕੀਤੀ ਜਾਂਚ ਵਿੱਚ ਸਪਲਾਈ ਚੇਨ ਦੇ ਲੈਣ-ਦੇਣ ’ਤੇ ਵੀ ਸਵਾਲ ਉੱਠੇ। ਵਿਭਾਗ ਅਨੁਸਾਰ ਵਿਚੋਲੇ ਸਪਲਾਇਰਾਂ ਨੇ ਵੀ ਰੱਦ ਕੀਤੇ ਡੀਲਰਾਂ ਤੋਂ ਵੱਡੀ ਮਾਤਰਾ ਵਿੱਚ ਆਈਟੀਸੀ ਹਾਸਲ ਕੀਤੀ ਸੀ। ਇਸ ਕਾਰਨ ਮਾਲ ਦੀ ਅਸਲ ਆਵਾਜਾਈ ਅਤੇ ਲੈਣ-ਦੇਣ ਦੀ ਹਕੀਕਤ ਦੀ ਜਾਂਚ ਸ਼ੁਰੂ ਕੀਤੀ ਗਈ।

ਚੀਮਾ ਨੇ ਦੱਸਿਆ ਕਿ ਇਨ੍ਹਾਂ ਸੂਚਨਾਵਾਂ ਦੇ ਆਧਾਰ ’ਤੇ ਕਰ ਵਿਭਾਗ ਦੀਆਂ ਟੀਮਾਂ ਨੇ 7 ਸਤੰਬਰ 2026 ਨੂੰ ਮੰਡੀ ਗੋਬਿੰਦਗੜ੍ਹ ਸਥਿਤ ਫਰਮ ਦੇ ਕਾਰੋਬਾਰੀ ਅਹਾਤੇ ’ਤੇ ਨਿਰੀਖਣ ਕੀਤਾ। ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ। ਉਨ੍ਹਾਂ ਮੁਤਾਬਕ, ਕਾਰਵਾਈ ਦੌਰਾਨ ਸਬੰਧਤ ਧਿਰ ਨੇ 9.50 ਕਰੋੜ ਰੁਪਏ ਐਸਜੀਐਸਟੀ ਵਜੋਂ ਜਮ੍ਹਾਂ ਕਰਵਾਏ।

ਵਿੱਤ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਬਾਕੀ ਰਕਮ ਦੀ ਵਸੂਲੀ ਲਈ ਵੀ ਜਾਂਚ ਜਾਰੀ ਹੈ। ਅਧਿਕਾਰੀ ਮਾਲ ਦੀ ਅਸਲ ਰਸੀਦ, ਟੈਕਸ ਚਲਾਨਾਂ, ਈ-ਵੇਅ ਬਿੱਲਾਂ, ਵਾਹਨਾਂ ਦੇ ਰਿਕਾਰਡ, ਵਜ਼ਨ ਪਰਚੀਆਂ, ਬੈਂਕਿੰਗ ਲੈਣ-ਦੇਣ ਅਤੇ ਹੋਰ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।

ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਟੈਕਸ ਚੋਰੀ ਅਤੇ ਜਾਅਲੀ ਆਈਟੀਸੀ ਲੈਣ-ਦੇਣ ਪ੍ਰਤੀ ਜ਼ੀਰੋ-ਟਾਲਰੈਂਸ ਨੀਤੀ ’ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਟੈਕਸਦਾਤਾਵਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ, ਜਦਕਿ ਟੈਕਸ ਚੋਰੀ ਜਾਂ ਧੋਖਾਧੜੀ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Punjab Farmer News: ਸੰਗਰੂਰ 'ਚ ਕਿਸਾਨ ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਤਣਾਅ, ਹਸਪਤਾਲ 'ਚ ਭਾਰੀ ਪੁਲਿਸ ਤਾਇਨਾਤ

ਭਾਗ ਵੱਲੋਂ ਬਾਕੀ ਰਕਮ ਦੀ ਵਸੂਲੀ ਲਈ ਵੀ ਜਾਂਚ ਜਾਰੀ ਹੈ। ਅਧਿਕਾਰੀ ਮਾਲ ਦੀ ਅਸਲ ਰਸੀਦ, ਟੈਕਸ ਚਲਾਨਾਂ, ਈ-ਵੇਅ ਬਿੱਲਾਂ, ਵਾਹਨਾਂ ਦੇ ਰਿਕਾਰਡ, ਵਜ਼ਨ ਪਰਚੀਆਂ, ਬੈਂਕਿੰਗ ਲੈਣ-ਦੇਣ ਅਤੇ ਹੋਰ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।

ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਟੈਕਸ ਚੋਰੀ ਅਤੇ ਜਾਅਲੀ ਆਈਟੀਸੀ ਲੈਣ-ਦੇਣ ਪ੍ਰਤੀ ਜ਼ੀਰੋ-ਟਾਲਰੈਂਸ ਨੀਤੀ ’ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਟੈਕਸਦਾਤਾਵਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ, ਜਦਕਿ ਟੈਕਸ ਚੋਰੀ ਜਾਂ ਧੋਖਾਧੜੀ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

About The Author

Related Posts