Haryana News: ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ ਦੇ ਵਾਲੀਬਾਲ ਖਿਡਾਰੀ ਅਮਿਤ ਗੁਲੀਆ ਨੂੰ ਤਮਿਲ ਟਾਈਟਨਸ ਨੇ 20.75 ਲੱਖ ’ਚ ਖਰੀਦਿਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਸਿੱਖੀਆਂ ਖੇਡ ਦੀਆਂ ਬਾਰੀਕੀਆਂ
ਸਰਸਾ (ਸੁਨੀਲ ਵਰਮਾ)। Amit Gulia volleyball player: ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ ਦੇ ਸੁਪਰ ਸਟੂਡੈਂਟ (ਸਾਬਕਾ ਵਿਦਿਆਰਥੀ) ਅਤੇ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਅਮਿਤ ਗੁਲੀਆ ਹੁਣ ਵਾਲੀਬਾਲ ਚੈਂਪੀਅਨਜ਼ ਲੀਗ ’ਚ ਤਮਿਲ ਟਾਈਟਨਸ ਦੀ ਜਰਸੀ ’ਚ ਨਜ਼ਰ ਆਉਣਗੇ ਅਗਾਮੀ ਮਹੀਨੇ ਹੋਣ ਵਾਲੀ ਚੈਂਪੀਅਨ ਲੀਗ ’ਚ ਅਮਿਤ ਨੂੰ 20 ਲੱਖ 75 ਹਜ਼ਾਰ ਰੁਪਏ ’ਚ ਖਰੀਦ ਕੇ ਤਮਿਲ ਟੀਮ ਨੇ ਆਪਣੇ ਨਾਲ ਜੋੜਿਆ ਹੈ ਅਮਿਤ ਦੀ ਇਸ ਪ੍ਰਾਪਤੀ ’ਤੇ ਉਸ ਦੇ ਪਰਿਵਾਰ ਅਤੇ ਸਿੱਖਿਆ ਅਦਾਰੇ ’ਚ ਖੁਸ਼ੀ ਦਾ ਮਾਹੌਲ ਹੈ ਅਮਿਤ ਗੁਲੀਆ ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ ਨਾਲ ਲੰਮਾ ਸਮਾਂ ਜੁੜਿਆ ਰਿਹਾ ਹੈ ਉਸ ਨੇ ਦੂਜੀ ਜਮਾਤ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ’ਚ ਦਾਖਲਾ ਲਿਆ ਸੀ ਅਤੇ ਬੀਏ ਤੱਕ ਦੀ ਪੜ੍ਹਾਈ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ’ਚ ਪੂਰੀ ਕੀਤੀ। Haryana News
ਇਸ ਦੌਰਾਨ ਉਸ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਵਾਲੀਬਾਲ ਦੀਆਂ ਬਾਰੀਕੀਆਂ ਸਿੱਖੀਆਂ ਮਿਹਨਤ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ ਦੇ ਸਦਕਾ ਅਮਿਤ ਨੇ ਪਹਿਲਾਂ ਰਾਸ਼ਟਰੀ ਅਤੇ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਕਾਇਮ ਕੀਤੀ ਅਮਿਤ ਦੇ ਚੈਂਪੀਅਨਜ਼ ਲੀਗ ’ਚ ਚੁਣੇ ਜਾਣ ’ਤੇ ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ ਦੇ ਪ੍ਰਸ਼ਾਸਕ ਚਰਨਜੀਤ ਸਿੰਘ ਇੰਸਾਂ, ਮੁੱਖ ਕੋਚ ਡਾ. ਨਵਜੀਤ ਭੁੱਲਰ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਅਤੇ ਵਾਲੀਬਾਲ ਕੋਚ ਅਮਿਤ ਬੁੱਲਾ ਨੇ ਵਧਾਈ ਦਿੱਤੀ ਉਨ੍ਹਾਂ ਨੇ ਅਮਿਤ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਸ ਦੀ ਪ੍ਰਾਪਤੀ ਅਦਾਰੇ ਦੇ ਸਾਰੇ ਖਿਡਾਰੀਆਂ ਲਈ ਪ੍ਰੇਰਨਾ ਹੈ।
ਦੱਖਣੀ ਏਸ਼ੀਆਈ ਖੇਡਾਂ ’ਚ ਜਿੱਤਿਆ ਸੋਨ | Haryana News
ਅਮਿਤ ਗੁਲੀਆ ਭਾਰਤੀ ਵਾਲੀਬਾਲ ਟੀਮ ਦਾ ਹਿੱਸਾ ਰਹਿੰਦਿਆਂ ਕਈ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ ਉਨ੍ਹਾਂ ਨੇ ਦੋ ਏਸ਼ੀਆਈ ਖੇਡਾਂ ’ਚ ਭਾਰਤ ਵੱਲੋਂ ਹਿੱਸਾ ਲਿਆ ਦੱਖਣੀ ਏਸ਼ੀਆਈ ਖੇਡਾਂ ’ਚ ਭਾਰਤੀ ਟੀਮ ਦੇ ਸੋਨ ਤਗਮਾ ਜਿੱਤਣ ’ਚ ਵੀ ਯੋਗਦਾਨ ਦਿੱਤਾ ਉੱਥੇ ਹੀ ਅੰਡਰ-21 ਵਾਲੀਬਾਲ ਚੈਂਪੀਅਨਸ਼ਿਪ ’ਚ ਭਾਰਤੀ ਟੀਮ ਦੀ ਕਪਤਾਨੀ ਕਰਦਿਆਂ ਭਾਰਤੀ ਟੀਮ ਨੂੰ ਚਾਂਦੀ ਦਾ ਤਗਮਾ ਦਿਵਾਇਆ ਫਿਲਹਾਲ ਅਮਿਤ 4 ਤੋਂ 13 ਸਤੰਬਰ ਤੱਕ ਕੋਰੀਆ-ਜਪਾਨ ’ਚ ਖੇਡੀ ਜਾ ਰਹੀ ਏਵੀਸੀ ਮੇਂਸ ਵਾਲੀਬਾਲ ਮੁਕਾਬਲੇ ’ਚ ਭਾਰਤੀ ਟੀਮ ਵੱਲੋਂ ਖੇਡ ਰਹੇ ਹਨ ਖੇਡ ਦੇ ਨਾਲ ਉਹ ਆਮਦਨ ਟੈਕਸ ਵਿਭਾਗ, ਦਿੱਲੀ ’ਚ ਵੀ ਸੇਵਾ ਨਿਭਾ ਰਹੇ ਹਨ। Haryana News
ਇਹ ਵੀ ਪੜ੍ਹੋ : Kashmir Tourism: ਕਸ਼ਮੀਰ, ਤੁਲੇਲ ਵੈਲੀ ਦੀ ਆਖਰੀ ਪੋਸਟ ਚੱਕਵਾਲੀ ਤੱਕ ਕੁਦਰਤ ਤੇ ਪੁਰਾਤਨ ਵਿਰਾਸਤ ਦਾ ਸੁਮੇਲ