IND vs SL: ਕਪਤਾਨ ਗਿੱਲ ਅਰਧਸੈਂਕੜਾ ਬਣਾ ਕੇ ਆਊਟ, ਪਡਿੱਕਲ ਕ੍ਰੀਜ ’ਤੇ ਨਾਬਾਦ

ਕਪਤਾਨ ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਆਊਟ

Khushdeep Singh Picture
Published On

ਸਪੋਰਟਸ ਡੈਸਕ। ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ ਵਿਖੇ ਖੇਡੇ ਜਾ ਰਹੇ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਮੈਚ ’ਚ, ਭਾਰਤ ਨੇ ਚਾਹ ਦੇ ਸਮੇਂ ਤੱਕ 3 ਵਿਕਟਾਂ ’ਤੇ 187 ਦੌੜਾਂ ਬਣਾ ਲਈਆਂ ਹਨ। ਕਪਤਾਨ ਸ਼ੁਭਮਨ ਗਿੱਲ 50 ਦੌੜਾਂ ਬਣਾ ਕੇ ਆਊਟ ਹੋ ਗਏ। ਦੇਵਦੱਤ ਪਡਿੱਕਲ 63 ਦੌੜਾਂ ਬਣਾ ਕੇ ਨਾਬਾਦ ਹਨ। ਰਿਸ਼ਭ ਪੰਤ ਉਨ੍ਹਾਂ ਦਾ ਸਾਥ ਦੇ ਰਹੇ ਹਨ। ਗਿੱਲ ਤੇ ਪਡਿੱਕਲ ਨੇ ਤੀਜੀ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ, ਕੇਐਲ ਰਾਹੁਲ 18 ਦੌੜਾਂ ਤੇ ਯਸ਼ਸਵੀ ਜਾਇਸਵਾਲ 45 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗਾਲੇ ਟੈਸਟ 165 ਦੌੜਾਂ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਲੜੀ ’ਚ 1-0 ਨਾਲ ਅੱਗੇ ਹੈ। ਸਪਿਨ ਆਲਰਾਊਂਡਰ ਸਰਾਂਸ਼ ਜੈਨ ਨੇ ਇਸ ਮੈਚ ’ਚ ਆਪਣਾ ਟੈਸਟ ਡੈਬਿਊ ਕੀਤਾ। ਉਸਨੂੰ ਕੁਲਦੀਪ ਯਾਦਵ ਦੀ ਜਗ੍ਹਾ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Punjab Weather: ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ

ਦੋਵੇਂ ਟੀਮਾਂ ਦੀ ਪਲੇਇੰਗ-11 | Shubman Gill

ਭਾਰਤ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਦੇਵਦੱਤ ਪਡਿਕਲ, ਸ਼ੁਭਮਨ ਗਿੱਲ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਰਵਿੰਦਰ ਜਡੇਜਾ, ਮਾਨਵ ਸੁਥਾਰ, ਸਰਾਂਸ਼ ਜੈਨ, ਪ੍ਰਸਿਧ ਕ੍ਰਿਸ਼ਨਾ ਤੇ ਮੁਹੰਮਦ ਸਿਰਾਜ।

ਸ਼੍ਰੀਲੰਕਾ : ਲਾਹਿਰੂ ਉਦਾਰਾ, ਕਾਮਿਲ ਮਿਸ਼ਰਾ, ਪਾਸਿੰਦੂ ਸੂਰੀਆਬੰਦਰਾ, ਕਾਕਾਮਿੰਡੂ ਮੈਂਡਿਸ, ਧਨੰਜਯਾ ਡੀ ਸਿਲਵਾ (ਕਪਤਾਨ), ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ (ਵਿਕੇਟਕੀਪਰ), ਕੇਸ਼ਾਰਾ ਨੁਵਾਂਥਾ, ਪ੍ਰਭਾਤ ਜੈਸੂਰੀਆ, ਲਾਹਿਰੂ ਕੁਮਾਰਾ ਤੇ ਅਸਿਥਾ ਫਰਨਾਂਡੋ।

About The Author

Related Posts