Welfare Work: ਪਰਿਵਾਰ ਤੋਂ ਵਿੱਛੜੇ ਬਜ਼ੁਰਗ ਨੂੰ ਮਿਲਾਇਆ ਆਪਣਿਆਂ ਨਾਲ

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਪਰਿਵਾਰ ਨੇ ਕੀਤੀ ਸਲਾਹੁਤਾ,ਕੀਤਾ ਸੇਵਾਦਾਰਾਂ ਦਾ ਧੰਨਵਾਦ

Ravinder Sharma Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਪਟਿਆਲਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਆਪਣੇ ਪਰਿਵਾਰ ਨਾਲੋਂ ਵਿੱਛੜੇ ਇੱਕ 75 ਸਾਲਾਂ ਦੇ ਬਜ਼ੁਰਗ, ਜੋ ਬੁਰੀ ਹਾਲਤ ਵਿੱਚ ਪਟਿਆਲਾ ਦੇ ਪਸਿਆਣਾ ਬਾਈਪਾਸ ਥੱਲੇ ਮਿਲਿਆ ਸੀ, ਨੂੰ ਪਰਿਵਾਰ ਨਾਲ ਮਿਲਾ ਕੇ ਮਾਨਵਤਾ ਦਾ ਫਰਜ਼ ਅਦਾ ਕੀਤਾ  ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਸਰਬਜੀਤ ਹੈਪੀ ਨੇ ਦੱਸਿਆ ਕਿ ਪ੍ਰੇਮੀ ਬਲਵੀਰ ਸਿੰਘ ਜੋ ਕਿ ਪਸਿਆਣਾ ਬਾਈਪਾਸ ਪੁਲ ਦੇ ਥੱਲੇ ਆਪਣੀ ਸਬਜ਼ੀ ਦੀ ਰੇਹੜੀ ਲਾਉਂਦਾ ਹੈ।

Welfare Work Patiala 2

ਉਸ ਨੂੰ ਇਹ ਬਜ਼ੁਰਗ ਦੋ ਦਿਨ ਪਹਿਲਾਂ ਇਸੇ ਪੁਲ ਦੇ ਥੱਲੇ ਮਿਲਿਆ। ਉਨ੍ਹਾਂ ਦੱਸਿਆ ਕਿ ਕਾਫ਼ੀ ਲੋਕਾਂ ਨੇ ਵੀ ਉਸ ਬਜ਼ੁਰਗ ਨੂੰ ਉਸ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਬਜ਼ੁਰਗ ਨੇ ਕੁਝ ਵੀ ਨਹੀਂ ਦੱਸਿਆ। ਡੇਰਾ ਪ੍ਰੇਮੀ ਬਲਵੀਰ ਸਿੰਘ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਸਰਬਜੀਤ ਹੈਪੀ ਨੂੰ ਫੋਨ ’ਤੇ ਸਾਰੀ ਗੱਲ ਦੱਸੀ ਤਾਂ ਉਸੇ ਟਾਇਮ ਟੀਮ ਪਸਿਆਣਾ ਬਾਈਪਾਸ ਪਹੁੰਚੀ ਅਤੇ ਬਜ਼ੁਰਗ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਲਿਜਾ ਕੇ, ਉਸ ਦੀ ਸਾਂਭ-ਸੰਭਾਲ ਕੀਤੀ ਅਤੇ ਨਹਾਉਣ ਤੋਂ ਬਾਅਦ ਸਾਫ ਕੱਪੜੇ ਪੁਆਏ ਗਏ।

Read Also : ਸੱਤਾਧਿਰ ਵੱਲੋਂ ਸੰਗਰੂਰ ’ਚ ਵਿਕਾਸ ਦੇ ਦਾਅਵੇ, ਵਿਰੋਧੀਆਂ ਨਕਾਰੇ

ਇਸ ਤੋਂ ਬਾਅਦ ਉਸ ਬਜ਼ੁਰਗ ਦੀ ਪੁੱਛ-ਗਿੱਛ ਦੌਰਾਨ ਅੱਧੇ ਘੰਟੇ ਵਿੱਚ ਪਤਾ ਲੱਗਿਆ ਕਿ ਬਜ਼ੁਰਗ ਦਾ ਨਾਂਅ ਪੂਰਨ ਸਿੰਘ ਹੈ ਤੇ ਉਹ ਪਿੰਡ ਭੱਟੀਵਾਲ ਖ਼ੁਰਦ, ਤਹਿਸੀਲ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। ਇਸ ਮੌਕੇ ਡਾ. ਆਭੀਸੇਕ ਇੰਸਾਂ ਨਾਲ ਰਾਬਤਾ ਕਾਇਮ ਕਰਕੇ ਉਸ ਪਿੰਡ ਤੱਕ ਪਹੁੰਚ ਕੀਤੀ ਅਤੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰਕੇ ਦੱਸਿਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੂਰਾ ਪਰਿਵਾਰ ਬਜ਼ੁਰਗ ਲਈ ਬਹੁਤ ਪ੍ਰੇਸ਼ਾਨ ਸੀ।  ਇਸ ਤੋਂ ਬਾਅਦ ਸੇਵਾਦਾਰਾਂ ਨੇ ਬਜ਼ੁਰਗ ਪੂਰਨ ਸਿੰਘ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਤਾਂ  ਬਜ਼ੁਰਗ ਦੇ ਪਰਿਵਾਰ ਨੇ ਪੂਜਨੀਕ ਗੁਰੂ ਜੀ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

About The Author

Related Posts