Canada News: ਕੈਨੇਡਾ ’ਚ ਕਿਰਾਏ ਦੇ ਮਕਾਨ ਦੇ ਨਾਂਅ ’ਤੇ 60 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ, 27 ਸਾਲਾ ਪੰਜਾਬਣ ਗ੍ਰਿਫ਼ਤਾਰ

ਮੁਲਜ਼ਮ ਦੀ ਪਛਾਣ ਬ੍ਰੈਂਪਟਨ ਵਾਸੀ ਸਵਰੀਤ ਵਜੋਂ ਹੋਈ

Khushdeep Singh Picture
Published On

Canada News: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ਦੇ ਬ੍ਰੈਂਪਟਨ ’ਚ ਕਿਰਾਏ ’ਤੇ ਮਕਾਨ ਦਿਵਾਉਣ ਦੇ ਨਾਂਅ ’ਤੇ 60 ਹਜ਼ਾਰ ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ 27 ਸਾਲਾ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬ੍ਰੈਂਪਟਨ ਵਾਸੀ ਸਵਰੀਤ ਕੌਰ ਵਜੋਂ ਹੋਈ ਹੈ। ਉਸ ਖਿਲਾਫ਼ ਕਰੀਬ 40 ਦੋਸ਼ ਦਰਜ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਅਨੁਸਾਰ, ਮੁਲਜ਼ਮ ਨੂੰ ਜ਼ਮਾਨਤ ਸੁਣਵਾਈ ਲਈ ਹਿਰਾਸਤ ’ਚ ਲੈ ਕੇ ਓਨਟਾਰੀਓ ਕੋਰਟ ਆਫ਼ ਜਸਟਿਸ ’ਚ ਪੇਸ਼ ਕੀਤਾ ਗਿਆ। ਪੁਲਿਸ ਮੁਤਾਬਕ, ਮਈ 2025 ਤੋਂ ਫਰਵਰੀ 2026 ਦਰਮਿਆਨ ਮੁਲਜ਼ਮ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਬੇਸਮੈਂਟ ਅਪਾਰਟਮੈਂਟ ਸਮੇਤ ਕਈ ਰਿਹਾਇਸ਼ੀ ਮਕਾਨ ਕਿਰਾਏ ’ਤੇ ਉਪਲਬਧ ਹੋਣ ਦੇ ਇਸ਼ਤਿਹਾਰ ਪੋਸਟ ਕੀਤੇ। ਕਿਰਾਏਦਾਰਾਂ ਤੋਂ ਕਿਰਾਏ ਦਾ ਸਮਝੌਤਾ ਕਰਵਾਉਣ ਤੋਂ ਬਾਅਦ ਪਹਿਲੇ ਤੇ ਆਖ਼ਰੀ ਮਹੀਨੇ ਦਾ ਕਿਰਾਇਆ ਸੁਰੱਖਿਆ ਜਮ੍ਹਾਂ ਰਕਮ ਵਜੋਂ ਵਸੂਲ ਕੀਤਾ ਗਿਆ। Canada News

Read Also : Faridkot Honor Killing Case: ਆਨਰ ਕਿਲਿੰਗ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਸਮੇਤ 5 ਮੁਲਜ਼ਮ ਗ੍ਰਿਫ਼ਤਾਰ

ਜਾਂਚ ’ਚ ਸਾਹਮਣੇ ਆਇਆ ਕਿ ਜਦੋਂ ਪੀੜਤ ਆਪਣਾ ਸਮਾਨ ਲੈ ਕੇ ਦੱਸੇ ਗਏ ਪਤਿਆਂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਮਕਾਨ ਕਿਰਾਏ ਲਈ ਉਪਲਬਧ ਹੀ ਨਹੀਂ ਸਨ। ਕਈ ਪੀੜ੍ਹਤ ਪਹਿਲਾਂ ਹੀ ਆਪਣੇ ਪੁਰਾਣੇ ਘਰ ਖਾਲੀ ਕਰ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਂਚ ਅਧਿਕਾਰੀਆਂ ਨੇ ਹੁਣ ਤੱਕ ਅਜਿਹੀਆਂ 17 ਘਟਨਾਵਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਕੁੱਲ ਵਿੱਤੀ ਨੁਕਸਾਨ 60 ਹਜ਼ਾਰ ਡਾਲਰ ਤੋਂ ਵੱਧ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਪੀੜਤ ਨੂੰ ਨਾ ਤਾਂ ਵਾਅਦਾ ਕੀਤਾ ਗਿਆ ਮਕਾਨ ਮਿਲਿਆ ਤੇ ਨਾ ਹੀ ਉਨ੍ਹਾਂ ਦੀ ਜਮ੍ਹਾਂ ਕਰਵਾਈ ਰਕਮ ਵਾਪਸ ਕੀਤੀ ਗਈ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਕਿਰਾਏ ਦਾ ਮਕਾਨ ਲੱਭਦੇ ਸਮੇਂ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮਾਮਲੇ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ 22 ਡਿਵੀਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

About The Author

Related Posts