IND vs ZIM: ਕੀ ਇੰਗਲੈਂਡ ਦੀ ਹਾਰ ਭੁੱਲਕੇ ਨਵੀਂ ਸ਼ੁਰੂਆਤ ਕਰ ਸਕੇਗੀ ਟੀਮ ਇੰਡੀਆ, ਕਪਤਾਨ ਅਈਅਰ ਨੇ ਕੀਤਾ ਰਣਨੀਤੀ ਦਾ ਖੁਲਾਸਾ

ਜ਼ਿੰਬਾਬਵੇ ਖਿਲਾਫ਼ ਪਹਿਲਾ ਟੀ20 ਮੁਕਾਬਲਾ ਭਲਕੇ

Khushdeep Singh Picture
Published On

IND vs ZIM: ਸਪੋਰਟਸ ਡੈਸਕ। ਇੰਗਲੈਂਡ ਦੌਰੇ ’ਤੇ ਨਿਰਾਸ਼ਾਜਨਕ ਪ੍ਰਦਰਸ਼ਨ ਬਾਅਦ, ਭਾਰਤੀ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ਆਪਣੇ ਖਿਡਾਰੀਆਂ ਨੂੰ ਨਿਡਰ ਕ੍ਰਿਕੇਟ ਖੇਡਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਫਲਤਾ ਦੇ ਡਰ ਦੀ ਟੀਮ ’ਚ ਕੋਈ ਜਗ੍ਹਾ ਨਹੀਂ ਹੈ। ਹਾਲੀਆ ਹਾਰ ਨੇ ਟੀਮ ਨੂੰ ਕਮਜ਼ੋਰ ਨਹੀਂ ਕੀਤਾ ਹੈ, ਸਗੋਂ ਇਸਨੂੰ ਹੋਰ ਇੱਕਜੁੱਟ ਬਣਾਇਆ ਹੈ। ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਭਲਕੇ ਬੁੱਧਵਾਰ ਨੂੰ ਖੇਡਿਆ ਜਾਵੇਗਾ।

ਇੰਗਲੈਂਡ ਦੌਰੇ ਤੋਂ ਮਿਲੀ ਸਿੱਖ | IND vs ZIM

ਮੈਚ ਦੀ ਪੂਰਵ ਸੰਧਿਆ ’ਤੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ, ਅਈਅਰ ਨੇ ਕਿਹਾ ਕਿ ਇੰਗਲੈਂਡ ਤੇ ਆਇਰਲੈਂਡ ਦਾ ਦੌਰਾ ਟੀਮ ਲਈ ਚੁਣੌਤੀਪੂਰਨ ਸੀ, ਪਰ ਇਸਨੇ ਬਹੁਤ ਸਾਰੀਆਂ ਸਕਾਰਾਤਮਕ ਸਿੱਖਿਆਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ, ‘ਸਾਡਾ ਇੰਗਲੈਂਡ ’ਚ ਸਮਾਂ ਚੰਗਾ ਨਹੀਂ ਰਿਹਾ, ਪਰ ਉੱਥੋਂ ਅਸੀਂ ਸਿੱਖਿਆ ਕਿ ਸਾਨੂੰ ਅੱਗੇ ਵਧਣ ਲਈ ਇੱਕ ਟੀਮ ਦੇ ਰੂਪ ਵਿੱਚ ਕੀ ਸੁਧਾਰ ਕਰਨ ਦੀ ਲੋੜ ਹੈ। ਮੈਦਾਨ ’ਤੇ ਬਿਹਤਰ ਸੋਚ, ਹਾਲਾਤਾਂ ਦੇ ਅਨੁਕੂਲ ਹੋਣ ਦੀ ਯੋਗਤਾ ਤੇ ਜਾਗਰੂਕਤਾ ਜ਼ਰੂਰੀ ਹੈ।’ ਇਹ ਦੌਰਾ ਅਈਅਰ ਦਾ ਕਪਤਾਨ ਵਜੋਂ ਪਹਿਲਾ ਵਿਦੇਸ਼ੀ ਕਾਰਜਕਾਲ ਵੀ ਸੀ।

Read Also : Moga News: ਮੋਗਾ ’ਚ 105 ਕਰੋੜ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ

‘ਅਸਫਲਤਾ ਦਾ ਡਰ ਖਿਡਾਰੀਆਂ ਨੂੰ ਰੋਕਦਾ ਹੈ’

ਸ਼੍ਰੇਅਸ ਅਈਅਰ ਨੇ ਨੌਜਵਾਨ ਖਿਡਾਰੀਆਂ ਨੂੰ ਬਾਹਰੀ ਆਲੋਚਨਾ ਦੀ ਪਰਵਾਹ ਕੀਤੇ ਬਿਨਾਂ ਆਤਮਵਿਸ਼ਵਾਸ ਨਾਲ ਖੇਡਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, ‘ਜੇਕਰ ਅਸਫਲਤਾ ਦਾ ਡਰ ਹੈ, ਤਾਂ ਖਿਡਾਰੀ ਆਪਣੇ ਆਪ ਨੂੰ ਬਚਾਉਣ ਲਈ ਖੇਡਣਗੇ। ਜਦੋਂ ਕੋਈ ਡਰ ਨਹੀਂ ਹੋਵੇਗਾ ਤਾਂ ਹੀ ਤੁਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕੋਗੇ। ਸਾਨੂੰ ਬਾਹਰਲੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਵਰਤਮਾਨ ’ਚ ਰਹਿਣਾ ਪਵੇਗਾ ਤੇ ਇੱਕ ਟੀਮ ਦੇ ਰੂਪ ਵਿੱਚ ਚੰਗੀ ਕ੍ਰਿਕੇਟ ਖੇਡਣੀ ਪਵੇਗੀ।’

ਘੱਟ ਤਿਆਰੀ ਬਾਵਜੂਦ ਚੁਣੌਤੀ ਲਈ ਤਿਆਰ | IND vs ZIM

ਭਾਰਤੀ ਟੀਮ ਇੰਗਲੈਂਡ ਤੋਂ ਸਿੱਧੇ ਜ਼ਿੰਬਾਬਵੇ ਪਹੁੰਚੀ ਤੇ ਸਿਰਫ਼ ਇੱਕ ਅਭਿਆਸ ਸੈਸ਼ਨ ਕੀਤਾ। ਇਸ ਬਾਰੇ, ਅਈਅਰ ਨੇ ਕਿਹਾ, ‘ਇਹ ਯਕੀਨੀ ਤੌਰ ’ਤੇ ਚੁਣੌਤੀਪੂਰਨ ਹੈ। ਅਸੀਂ ਕੱਲ੍ਹ ਪਹੁੰਚੇ, ਅੱਜ ਅਭਿਆਸ ਕੀਤਾ, ਤੇ ਕੱਲ੍ਹ ਇੱਕ ਮੈਚ ਹੈ। ਪਰ ਅਜਿਹੀਆਂ ਸਥਿਤੀਆਂ ’ਚ ਵਧੀਆ ਪ੍ਰਦਰਸ਼ਨ ਕਰਨ ਵਿੱਚ ਇੱਕ ਵੱਖਰੀ ਸੰਤੁਸ਼ਟੀ ਹੈ।’

ਹਾਰਾਂ ਨੇ ਟੀਮ ਨੂੰ ਹੋਰ ਮਜ਼ਬੂਤ ​​ਬਣਾਇਆ

ਅਈਅਰ ਦਾ ਮੰਨਣਾ ਹੈ ਕਿ ਲਗਾਤਾਰ ਵਿਦੇਸ਼ੀ ਦੌਰਿਆਂ ਨੇ ਖਿਡਾਰੀਆਂ ਨੂੰ ਬਹੁਤ ਤਜਰਬਾ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਵੇਂ ਨਤੀਜੇ ਸਾਡੇ ਹੱਕ ’ਚ ਨਹੀਂ ਰਹੇ ਹਨ, ਇਸ ਨੇ ਟੀਮ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਲਿਆਂਦਾ ਹੈ।’ ਅਸੀਂ ਲਗਾਤਾਰ ਇਸ ਬਾਰੇ ਚਰਚਾ ਕਰ ਰਹੇ ਹਾਂ ਕਿ ਅੱਗੇ ਵਧਦੇ ਹੋਏ ਇੱਕ ਇਕਾਈ ਵਜੋਂ ਕਿਵੇਂ ਖੇਡਣਾ ਹੈ। ਜਿੰਨੀ ਜਲਦੀ ਅਸੀਂ ਇਸ ਚੁਣੌਤੀਪੂਰਨ ਦੌਰ ਨੂੰ ਪਾਰ ਕਰਾਂਗੇ, ਟੀਮ ਓਨੀ ਹੀ ਮਜ਼ਬੂਤ ​​ਹੋਵੇਗੀ।

ਜ਼ਿੰਬਾਬਵੇ ਨੂੰ ਹਲਕੇ ਵਿੱਚ ਨਹੀਂ ਲਿਆ

ਭਾਰਤੀ ਕਪਤਾਨ ਨੇ ਮੇਜ਼ਬਾਨ ਜ਼ਿੰਬਾਬਵੇ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਟੀਮ ਕੋਲ ਕਈ ਖਿਡਾਰੀ ਹਨ ਜਿਨ੍ਹਾਂ ਕੋਲ ਆਈਪੀਐਲ ਦਾ ਤਜਰਬਾ ਹੈ ਤੇ ਉਹ ਮੈਚ ਨੂੰ ਮੁਸ਼ਕਲ ਬਣਾ ਸਕਦੇ ਹਨ।

ਸੱਟ ਤੋਂ ਵਾਪਸੀ ਨੇ ਮੈਨੂੰ ਮਜ਼ਬੂਤ ​​ਬਣਾਇਆ

ਆਪਣੀ ਸੱਟ ਤੇ ਵਾਪਸੀ ਦੇ ਤਜਰਬੇ ’ਤੇ ਵਿਚਾਰ ਕਰਦੇ ਹੋਏ, ਅਈਅਰ ਨੇ ਕਿਹਾ ਕਿ ਇਸ ਸਮੇਂ ਨੇ ਉਸਨੂੰ ਮਾਨਸਿਕ ਤੌਰ ’ਤੇ ਮਜ਼ਬੂਤ ​​ਬਣਾਇਆ ਹੈ। ਉਨ੍ਹਾਂ ਕਿਹਾ, ‘ਸੱਟ ਤੋਂ ਠੀਕ ਹੋਣ ਤੋਂ ਬਾਅਦ, ਮੇਰਾ ਆਤਮਵਿਸ਼ਵਾਸ ਵਧਿਆ ਹੈ। ਹੁਣ, ਮੈਦਾਨ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਹਿਲਾਂ ਨਾਲੋਂ ਸੌਖਾ ਲੱਗਦਾ ਹੈ। ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਮੁੱਖ ਗੱਲ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਤੇ ਜਲਦੀ ਸੁਧਾਰ ਕਰਨਾ ਹੈ।’

About The Author

Related Posts