Gogi Tiwana: ਗੋਗੀ ਟਿਵਾਣਾ ਦੀ ਅਗਵਾਈ ’ਚ ਸਫਾਈ ਮੁਹਿੰਮ ਚਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅੱਜ ਪੰਜ ਪਿੰਡਾਂ ਦੇ ਸਮਸ਼ਾਨ ਘਾਟਾਂ ’ਚ ਕੀਤੀ ਸਫਾਈ : ਗੋਗੀ ਟਿਵਾਣਾ

Khushdeep Singh Picture
Published On

ਭਾਦਸੋਂ (ਸੁਸ਼ੀਲ ਕੁਮਾਰ)। ਭਾਰਤੀ ਜਨਤਾ ਪਾਰਟੀ ਦੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਦੀ ਅਗਵਾਈ ਵਿਚ ਅੱਜ ਚਾਸਵਾਲ ਦੇ ਸਮਸ਼ਾਨਘਾਟ ਵਿਖੇ ਸਫਾਈ ਕੀਤੀ ਗਈ। ਇਸ ਦੋਰਾਨ ਗੱਲਬਾਤ ਕਰਦੇ ਹੋਏ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਕੌਮੀ ਪ੍ਰਧਾਨ ਨਿਤਿਨ ਨਵੀਨ, ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਮੰਡਲ ਪ੍ਰਧਾਨ ਵੱਲੋਂ ਆਪਣੇ ਆਪਣੇ ਸਰਕਲ ’ਚ ਸਫਾਈ ਮੁਹਿੰਮ ਚਲਾਉਣ ਦਾ ਟੀਚਾ ਦਿੱਤਾ ਗਿਆ ਹੈ, ਜਿਸ ਤਹਿਤ ਅੱਜ ਚਾਸਵਾਲ, ਜਿੰਦਲਪੁਰ, ਡਕੋਂਦਾ, ਛੰਨਾ ਨੱਥੂ ਵਾਲੀਆ ਅਤੇ ਦਿੱਤੂਪੁਰ ਵਿਖੇ ਸਮਸ਼ਾਨਘਾਟ ਵਿਖੇ ਸਫਾਈ ਕੀਤੀ ਗਈ।

ਗੋਗੀ ਟਿਵਾਣਾ ਨੇ ਕਿਹਾ ਕਿ ਨਾਭਾ ਹਲਕੇ ਦੇ ਸਮੁੱਚੇ ਬੂਥਾਂ ’ਚ ਇਹ ਸਫਾਈ ਮੁਹਿੰਮ ਜਾਰੀ ਹੈ ਤੇ ਇਕ ਮਹੀਨੇ ਦੇ ਅੰਦਰ ਅੰਦਰ ਹਲਕੇ ਦਾ ਕੋਈ ਵੀ ਪਿੰਡ ਦਾ ਸ਼ਮਸ਼ਾਨਘਾਟ ਸਫਾਈ ਤੋਂ ਬਿਨਾਂ ਨਹੀ ਰਹੇਗਾ। ਇਸ ਤੋਂ ਬਾਦ ਅਸੀ ਬੂਟੇ ਲਾਉਣ ਦੀ ਮੁਹਿੰਮ ਵੀ ਆਰੰਭਾਂਗੇ ਤਾ ਜੋ ਵਾਤਾਵਰਣ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਦੌਰਾਨ ਚਾਸਵਾਲ ਦੇ ਸਰਪੰਚ ਅੰਗਰੇਜ ਸਿੰਘ, ਨੰਬਰਦਾਰ ਪ੍ਰੇਮ ਲਾਲਕਾ ਨੇ ਇਸ ਕਾਰਜ ਲਈ ਗੋਗੀ ਟਿਵਾਣਾ ਤੇ ਸਮੁੱਚੇ ਆਗੂਆ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾ ਨਾਲ ਗੁਰਚਰਨ ਸਿੰਘ ਟਿਵਾਣਾ, ਤਰਲੋਚਨ ਸਿੰਘ ਟਿਵਾਣਾ, ਮਨੀਸ਼ ਕੌੜਾ, ਬਲਵੀਰ ਸਿੰਘ ਰਿੰਪਾ ਪ੍ਰਧਾਨ ਐਸਸੀ ਮੋਰਚਾ, ਸੁਨੀਲ ਕੌੜਾ, ਬਲਰਾਮ ਦਾਸ, ਹਰਫੂਲ ਪਾਠਕ, ਹਰੀਸ਼ਰਨ ਪਾਠਕ, ਵਿਜੈ ਠਾਕੁਰ, ਰਵੀ ਭਾਦਸੋਂ, ਸੁਖਦੀਪ ਸਿੰਘ ਤੋਚੀ ਭੜੀ, ਜੱਸੀ ਭਾਦਸੋਂ, ਅਮਨ ਭਾਦਸੋਂ ਵੀ ਹਾਜ਼ਰ ਸਨ।

Read Also : PM Modi Punjab Visit: ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਲੁਧਿਆਣਾ ਜਾਣ ਵਾਲੇ ਯਾਤਰੀ ਧਿਆਨ ਦੇਣ, PM MODI ਦੇ ਦੌਰੇ ਚੱਲਦੇ ਬੱਸਾਂ ਦੇ ਰੂਟ, ਪੜ੍ਹੋ

About The Author

Related Posts