Badshahpur News: ਡੇਰਾ ਸ਼ਰਧਾਲੂਆਂ ਤੇ ਦੁਕਾਨਦਾਰਾਂ ਨੇ ਮਿਲ ਕੇ ਬੁਝਾਈ ਸੈਲੂਨ ’ਚ ਲੱਗੀ ਅੱਗ

ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ

Ravinder Sharma Picture
Published On

ਬਾਦਸ਼ਾਹਪੁਰ (ਮਨੋਜ ਗੋਇਲ)। ਸਥਾਨਕ ਕਸਬੇ ਅੰਦਰ ਦੇਰ ਰਾਤ ਇੱਕ ਸੈਲੂਨ ’ਚ ਲੱਗੀ ਅੱਗ ’ਤੇ ਡੇਰਾ ਸ਼ਰਧਾਲੂਆਂ ਤੇ ਸਥਾਨਕ ਦੁਕਾਨਦਾਰਾਂ ਨੇ ਮਿਲ ਕੇ ਕਾਬੂ ਪਾਉਂਦਿਆਂ ਹੋਰ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ। ਲਖਬੀਰ ਸਿੰਘ ਇੰਸਾਂ ਅਤੇ ਮੱਖਣ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇਸ ਦੁਕਾਨ ਅੱਗੋਂ ਦੀ ਅਚਾਨਕ ਲੰਘ ਰਹੇ ਸਨ ਤਾਂ ਉਹਨਾਂ ਨੇ ਬੰਦ ਪਈ ਦੁਕਾਨ ’ਚੋਂ ਧੂੰਆਂ ਨਿਕਲਦਾ ਵੇਖਿਆ ਸ਼ਟਰ ਬੰਦ ਹੋਣ ਕਾਰਨ ਸਥਾਨਕ ਦੁਕਾਨਦਾਰ ਵੀ ਉੱਥੇ ਇਕੱਠੇ ਹੋ ਗਏ, ਜਿਨ੍ਹਾਂ ਨੇ ਮਿਲ ਕੇ ਸ਼ਟਰ ਦਾ ਜਿੰਦਾ ਤੋੜਿਆ ਅਤੇ ਅੱਗ ਨੂੰ ਬੁਝਾਇਆ।

ਇਸ ਹਾਦਸੇ ਦੌਰਾਨ ਭਾਵੇਂ ਸੈਲੂਨ ਅੰਦਰ ਪਿਆ ਕਾਫੀ ਜ਼ਿਆਦਾ ਸਮਾਨ ਸੜ ਕੇ ਸੁਆਹ ਹੋ ਗਿਆ, ਪਰ ਸਮੇਂ ਸਿਰ ਅੱਗ ’ਤੇ ਕਾਬੂ ਪਾਉਣ ਕਾਰਨ ਅੱਗ ਹੋਰ ਫੈਲਣ ਤੋਂ ਬਚਾਅ ਹੋ ਗਿਆ। ਇਸ ਦੌਰਾਨ ਸੈਲੂਨ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਰਕੇਸ਼ ਕੁਮਾਰ, ਭੀਮ ਸੈਨ, ਬੱਬੂ ਕੁਮਾਰ, ਸੋਨੀ ਸਬਜ਼ੀ ਵਾਲਾ ਆਦਿ ਮੌਜ਼ੂਦ ਸਨ।

Read News:  ਪੰਜਾਬ-ਹਰਿਆਣਾ ਸਮੇਤ ਉੱਤਰ ਭਾਰਤ ’ਚ ਕਿਵੇਂ ਰਹੇਗਾ ਅਗਲੇ ਦਿਨਾਂ ਵਿੱਚ ਮੌਸਮ, ਨਵੀਂ ਜਾਣਕਾਰੀ ਆਈ ਸਾਹਮਣੇ

About The Author

Related Posts