Punjab
Weater Update: ਪੰਜਾਬ-ਹਰਿਆਣਾ ਸਮੇਤ ਉੱਤਰ ਭਾਰਤ ’ਚ ਕਿਵੇਂ ਰਹੇਗਾ ਅਗਲੇ ਦਿਨਾਂ ਵਿੱਚ ਮੌਸਮ, ਨਵੀਂ ਜਾਣਕਾਰੀ ਆਈ ਸਾਹਮਣੇ
ਹਫ਼ਤੇ ਦੇ ਵਕਫ਼ੇ ਤੋਂ ਬਾਅਦ ਹਰਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਦੁਬਾਰਾ 40 ਡਿਗਰੀ ਸੈਲਸੀਅਮ ਪਾਰ ਕਰ ਗਿਆ।
ਨਵੀਂ ਦਿੱਲੀ/ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਇਲਾਕਿਆਂ ’ਚ ਮਾਨਸੂਨ ਦੀ ਬਾਰਿਸ਼ ਫਿਲਹਾਲ ਪੂਰੀ ਤਰ੍ਹਾਂ ਕਮਜ਼ੋਰ ਪੈ ਗਈ ਹੈ। ਹਾਲਾਂਕਿ ਚੱਕਰਵਰਤੀ ਸੰਰਚਨਾ ਦੀ ਵਜ੍ਹਾ ਨਾਲ ਸੋਮਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ ’ਚ ਬਾਰਿਸ਼ ਹੋਈ ਸੀ ਪਰ ਹੁਣ ਅਗਲੇ 10 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਬੇਹੱਦ ਘੱਟ ਹੈ।
ਬਾਰਿਸ਼ ਨਾ ਹੋਣ ਕਾਰਨ ਦਿਨ ਦਾ ਤਾਪਮਾਨ ਫਿਰ ਵਧਣ ਲੱਗਾ ਹੈ। ਇੱਕ ਹਫ਼ਤੇ ਦੇ ਵਕਫ਼ੇ ਤੋਂ ਬਾਅਦ ਹਰਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਦੁਬਾਰਾ 40 ਡਿਗਰੀ ਸੈਲਸੀਅਮ ਪਾਰ ਕਰ ਗਿਆ। ਹਰਿਆਣਾ ਦੇ ਭਿਵਾਨੀ ’ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਧਰ ਪੰਜਾਬ ਦੇ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 39.5 ਡਿਗਰੀ ਸੈਲਸੀਅਸ ਰਿਹਾ ਹਾਲਾਂਕਿ ਤੇਜ਼ ਸਤ੍ਹਾ ਵਾਲੀਆਂ ਹਵਾਵਾਂ ਕਾਰਨ ਤਾਪਮਾਨ ’ਚ ਜ਼ਿਆਦਾ ਵਾਧਾ ਨਹੀਂ ਹੋਵੇਗਾ ਤੇ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਹੀ ਰਹਿਣ ਦੀ ਸੰਭਾਵਨਾ ਹੈ।
ਉੱਧਰ ਦਿੱਲੀ ’ਚ ਪੂਰੇ ਹਫ਼ਤੇ ਦਿਨ ਦਾ ਤਾਪਮਾਨ 36 ਤੋਂ 37 ਡਿਗਰੀ ਸੈਲਸੀਅਸ ਦਰਮਿਆਨ ਬਣਿਆ ਰਹੇਗਾ। ਇਸ ਦੌਰਾਨ ਦਿੱਲੀ ’ਚ ਵੀ ਕਿਸੇ ਵੀ ਭਾਰੀ ਬਾਰਿਸ਼ ਦੀ ਉਮੀਦ ਨਹੀਂ ਹੈ ਤੇ ਮੌਸਮ ਮੁੱਖ ਤੌਰ ’ਤੇ ਗਰਮ ਤੇ ਖੁਸ਼ਕ ਬਣਿਆ ਰਹੇਗਾ ਸਕਾਈਮੇਟ ਅਨੁਸਾਰ ਇਸ ਸਮੇਂ ਮਾਨਸੂਨ ਟਰਫ਼ ਬੀਕਾਨੇਰ, ਚੁਰੂ, ਲਖਨਊ, ਪਟਨਾ ਹੁੰਦੇ ਹੋਏ ਪੱਛਮੀ ਬੰਗਾਲ ਦੇ ਡਾਇਮੰਡ ਹਰਬਰ ਤੱਕ ਫੈਲੀ ਹੋਈ ਹੈ ਇਹ ਦਿੱਲੀ ਦੇ ਉੱਤਰ ’ਚ ਬਣੀ ਹੋਈ ਹੈ, ਪਰ ਬਹੁਤ ਦੂਰ ਨਹੀਂ ਹੈ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਤੇ ਦਿੱਲੀ ਦੇ ਨੇੜੇ-ਤੇੜੇ ਦੇ ਇਲਾਕਿਆਂ ’ਚ ਕੁਝ ਖਿੱਲਰੇ ਹੋਏ ਬੱਦਲ ਪਹੁੰਚ ਸਕਦੇ ਹਨ।