Social Welfare Activities: ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਸ਼ਲਾਘਾਯੋਗ : ਐਸ.ਡੀ.ਐਮ. ਬਰਾੜ

ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ

Satinder Mathur  Picture
Published On

Social Welfare Activities: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵੱਲੋਂ ਸਵਰਗਵਾਸੀ ਸਰਦਾਰਨੀ ਹਰਪ੍ਰੀਤ ਕੌਰ (ਪਤਨੀ ਕਰਮਵੀਰ ਸਿੰਘ ਬੋਬੀ, ਸੰਤ ਗਲਾਸ ਹਾਊਸ) ਦੀ ਮਿੱਠੀ ਯਾਦ ਵਿੱਚ ਸੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਇਲਾਜ ਕੈਂਪ ਲਾਇਆ ਗਿਆ। ਕੈਂਪ ਦੌਰਾਨ ਡਾ. ਮੰਨਤ, ਤਨੀਸ਼ਾ (ਜ਼ਿੰਬਾਬਵੇ), ਹਰਮਦੀਪ ਕੌਰ, ਗੁਰਜੋਤ ਸਿੰਘ ਅਤੇ ਨਰਿੰਦਰਪਾਲ ਦੀ ਮਾਹਿਰ ਟੀਮ ਨੇ 250 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ.ਡੀ.ਐਮ. ਅਮਲੋਹ ਹਰਵੀਰ ਕੌਰ ਬਰਾੜ ਅਤੇ ਡੀ.ਐਸ.ਪੀ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਸ਼ਲਾਘਾਯੋਗ ਹਨ। ਅੱਖਾਂ ਮਨੁੱਖੀ ਜੀਵਨ ਦੀ ਅਨਮੋਲ ਦਾਤ ਹਨ, ਇਨ੍ਹਾਂ ਦੀ ਸਮੇਂ ਸਿਰ ਜਾਂਚ ਬਹੁਤ ਜ਼ਰੂਰੀ ਹੈ। ਅਜਿਹੇ ਕੈਂਪ ਜ਼ਰੂਰਤਮੰਦ ਲੋਕਾਂ ਲਈ ਵੱਡੀ ਰਾਹਤ ਹਨ।

ਇਹ ਵੀ ਪੜ੍ਹੋ: Bhagwant Mann: ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਇਸ ਮੌਕੇ ਤਹਿਸੀਲਦਾਰ ਵਿਕਾਸ ਸ਼ਰਮਾ,ਵਾਇਸ ਪ੍ਰਧਾਨ ਅਤੁੱਲ ਲੁਟਾਵਾ, ਐਸ.ਐਮ.ਓ. ਡਾ. ਜਸ਼ਨਪ੍ਰੀਤ ਸਿੰਘ, ਡਾ. ਅਮਨਦੀਪ ਧੀਮਾਨ, ਦਰਸ਼ਨ ਸਿੰਘ ਚੀਮਾ, ਇੰਸ. ਗੁਰਵਿੰਦਰ ਸਿੰਘ ਢਿਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਸੋਹਨ ਲਾਲ ਅਬਰੋਲ, ਡਾ. ਕਰਨੈਲ ਸਿੰਘ, ਸਤਿੰਦਰ ਪਾਲ ਬਾਂਸਲ, ਰਾਕੇਸ਼ ਗਰਗ ਅਤੇ ਪਰਮਜੀਤ ਸਿੰਘ ਵੱਲੋਂ ਸੰਸਥਾ ਨੂੰ ਆਰਥਿਕ ਮੱਦਦ ਵੀ ਦਿੱਤੀ ਗਈ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਦੀ ਅਗਵਾਈ ਹੇਠ ਸਮੁੱਚੀ ਟੀਮ - ਜਨਰਲ ਸਕੱਤਰ ਜਰਨੈਲ ਸਿੰਘ ਸਹੋਤਾ, ਕੈਸ਼ੀਅਰ ਸਮੀਰ ਮੁਹੰਮਦ, ਚਰਨਜੀਤ ਕਾਨੂੰਨਗੋ, ਜਸਵੰਤ ਸਿੰਘ ਗੋਲਡ,ਡਾ.ਜਸਵੰਤ ਸਿੰਘ ਅਲਾਦਾਦਪੁਰ, ਅਨਿਲ ਗੋਇਲ, ਸ਼ਿਵ ਕੁਮਾਰ ਗਰਗ, ਯੋਗੇਸ਼ ਬਾਂਸਲ, ਡਾ. ਰਾਮ ਸਰੂਪ, ਜੋਗਿੰਦਰ ਸਿੰਘ ਨਰੂਲਾ, ਗੁਰਪਾਲ ਸਿੰਘ ਬੋਬੀ, ਮਨਜੀਤ ਸਿੰਘ ਸੇਖੋਂ, ਪਵਨ ਜਿੰਦਲ, ਡਾ. ਅਸ਼ੋਕ ਜਿੰਦਲ, ਜਗਦੀਸ਼ ਸਿੰਘ ਲੋਟੇ, ਕਰਮਜੀਤ ਸਿੰਘ ਬੋਬੀ, ਜਗਤਾਰ ਸਿੰਘ ਸੋਨੀ, ਗੁਲਸ਼ਨ ਰਾਏ ਡੰਗ, ਰਾਜੀਵ ਵਰਮਾ, ਹੈਪੀ ਜਿਊਲਰ, ਬਲਜਿੰਦਰ ਰਾਜਪੂਤ, ਸ਼ੈਂਟੀ ਅਰੋੜਾ ਸਮੇਤ ਸਾਰੇ ਮੈਂਬਰਾਂ ਵੱਲੋਂ ਸ਼ਾਨਦਾਰ ਪ੍ਰਬੰਧ ਕੀਤੇ ਗਏ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਲੋਕ-ਭਲਾਈ ਦੇ ਕੰਮ ਜਾਰੀ ਰਹਿਣਗੇ।

About The Author

Related Posts