Barnala News: ਸਹਿਕਾਰੀ ਸਭਾ ਦਾ ਇੰਸਪੈਕਟਰ 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਬਰਨਾਲਾ ’ਚ ਵਿਜੀਲੈਂਸ ਦਾ ਵੱਡਾ ਐਕਸ਼ਨ
Barnala News: ਬਰਨਾਲਾ (ਜਸਵੀਰ ਸਿੰਘ ਗਹਿਲ)। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੂੰ ਅੱਜ ਉਸ ਸਮੇਂ ਇੱਕ ਵੱਡੀ ਸਫ਼ਲਤਾ ਮਿਲੀ, ਜਦੋਂ ਬਰਨਾਲਾ ਵਿਖੇ ਤਾਇਨਾਤ ਕੋਆਪ੍ਰੇਟਿਵ ਸੁਸਾਇਟੀ (ਸਹਿਕਾਰੀ ਸਭਾ) ਦੇ ਇੰਸਪੈਕਟਰ ਹਰਸ਼ ਬੰਸਲ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ, ਵਿਜੀਲੈਂਸ ਟੀਮ ਨੇ ਇੱਕ ਗੁਪਤ ਸੂਚਨਾ ਤੇ ਸ਼ਿਕਾਇਤਕਰਤਾ ਦੀ ਨਿਸ਼ਾਨਦੇਹੀ ’ਤੇ ਜਾਲ ਵਿਛਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇੰਸਪੈਕਟਰ ਹਰਸ਼ ਬੰਸਲ ਵੱਲੋਂ ਕਿਸੇ ਸਰਕਾਰੀ ਕੰਮ ਦੇ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਜਿਵੇਂ ਹੀ ਮੁਲਜ਼ਮ ਇੰਸਪੈਕਟਰ ਨੇ ਰਿਸ਼ਵਤ ਦੀ ਰਕਮ ਫੜੀ, ਵਿਜੀਲੈਂਸ ਵਿਭਾਗ ਦੀ ਟੀਮ ਨੇ ਉਸ ਨੂੰ ਮੌਕੇ ’ਤੇ ਹੀ ਦਬੋਚ ਲਿਆ। Barnala News
Read Also : IND vs ENG: ਇੰਗਲੈਂਡ ਖਿਲਾਫ਼ ਲਗਾਤਾਰ ਚੌਥੀ ਲੜੀ ਜਿੱਤਣ ਉੱਤਰੇਗਾ ਭਾਰਤ, ਦੂਜਾ ਮੁਕਾਬਲਾ ਅੱਜ