Faridkot News: ਐੱਸਬੀਆਈ ਵੱਲੋਂ ਫ਼ਰੀਦਕੋਟ ’ਚ ਪਲਮੇਰੀਆ ਦੇ ਪੌਦੇ ਲਾ ਕੇ ਹਰਿਆਵਲ ਮੁਹਿੰਮ ਨੂੰ ਹੁਲਾਰਾ

ਐੱਸਬੀਆਈ ਵੱਲੋਂ ਫ਼ਰੀਦਕੋਟ ’ਚ ਪਲਮੇਰੀਆ ਦੇ ਪੌਦੇ ਲਾ ਕੇ ਹਰਿਆਵਲ ਮੁਹਿੰਮ ਨੂੰ ਹੁਲਾਰਾ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਅੱਜ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਫ਼ਰੀਦਕੋਟ ਵੱਲੋਂ ‘ਸੀਰ ਫ਼ਰੀਦਕੋਟ’ ਦੀ ਹਰਿਆਵਲ ਮੁਹਿੰਮ ਨਾਲ ਜੁੜਦਿਆਂ ਬੱਸ ਸਟੈਂਡ ਰੋਡ ’ਤੇ ਸ਼ਹਿਰ ਦੀ ਸੁੰਦਰਤਾ ਤੇ ਹਰਿਆਵਲ ਨੂੰ ਵਧਾਉਣ ਦੇ ਮੰਤਵ ਨਾਲ ਪਲਮੇਰੀਆ ਦੇ ਪੌਦੇ ਲਗਾਏ ਗਏ। ਪੌਦਿਆਂ ਦੀ ਸੁਰੱਖਿਆ ਲਈ ਬੈਂਕ ਵੱਲੋਂ ਟਰੀ ਗਾਰਡ ਵੀ ਫਿੱਟ ਕੀਤੇ ਗਏ। ਇਸ ਮੌਕੇ ਬੈਂਕ ਦੇ ਰਿਜਨਲ ਮੈਨੇਜਰ ਸ੍ਰ. ਹਰਪ੍ਰੀਤ ਸਿੰਘ ਨੇ ਕਿਹਾ ਕਿ ਰੁੱਖ ਲਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਟੇਟ ਬੈਂਕ ਆਫ਼ ਇੰਡੀਆ ਹਮੇਸ਼ਾ ਅਜਿਹੇ ਨੇਕ ਤੇ ਵਾਤਾਵਰਨ ਪੱਖੀ ਕਾਰਜਾਂ ਲਈ ਯਤਨਸ਼ੀਲ ਰਿਹਾ ਹੈ। ‘ਸੀਰ’ ਆਗੂ ਸੰਦੀਪ ਅਰੋੜਾ ਨੇ ਬੈਂਕ ਅਧਿਕਾਰੀਆਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਨੂੰ ਆਪਣੇ-ਆਪਣੇ ਖੇਤਰਾਂ ’ਚ ਹਰਿਆਵਲ ਵਧਾਉਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਸੀਰ ਫ਼ਰੀਦਕੋਟ’ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ’ਚ ਹਰਿਆਲੀ ਵਧਾਉਣ ਲਈ ਨਿਰੰਤਰ ਕਾਰਜ ਕਰ ਰਹੀ ਹੈ। ਇਸ ਮੌਕੇ ਬੈਂਕ ਦੇ ਚੀਫ਼ ਮੈਨੇਜਰ ਨਵੀਨ ਗਰਗ, ਡਿਪਟੀ ਮੈਨੇਜਰ ਰਾਹੁਲ ਕੀਰ ਤੇ ਅਸਿਸਟੈਂਟ ਮੈਨੇਜਰ ਮਿਸ ਜਿਨੀਆ ਗਰਗ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪੌਦੇ ਲਗਾਉਣ ਦੀ ਮੁਹਿੰਮ ਵਿੱਚ ‘ਸੀਰ’ ਦੇ ਸੇਵਾਦਾਰ ਪ੍ਰਸ਼ੋਤਮ ਗਰਗ, ਸੁੱਚਾ ਸਿੰਘ, ਗੁਰਮੀਤ ਸਿੰਘ ਸੰਧੂ, ਪ੍ਰਦਮਨਪਾਲ ਸਿੰਘ, ਨਵਦੀਪ ਗਰਗ, ਕੁਲਵਿੰਦਰ ਸਿੰਘ, ਨਵਦੀਪ ਸਿੰਘ, ਮੋਹਿਤ ਕੁਮਾਰ, ਵਿੱਦਿਤ ਗੋਇਲ ਤੇ ਰੇਸ਼ਮ ਸਿੰਘ ਨੇ ਵੀ ਸ਼ਿਰਕਤ ਕੀਤੀ। Plumeria Tree Plantation

ਇਹ ਵੀ ਪੜ੍ਹੋ : IND vs SL: ਭਾਰਤ ਸ਼੍ਰੀਲੰਕਾ ਦੂਜਾ ਟੈਸਟ ਭਲਕੇ ਤੋਂ, ਸਾਰਾਂਸ਼ ਜੈਨ ਕਰ ਸਕਦੇ ਹਨ ਡੈਬਿਊ

About The Author

Related Posts