Poonam Dhillon: ਅਦਾਕਾਰਾ ਪੂਨਮ ਢਿੱਲੋਂ ਹਸਪਤਾਲ ’ਚ ਦਾਖਲ, ਜਾਣੋ ਕਾਰਨ
ਡੇਂਗੂ ਟੈਸਟ ਪਾਜ਼ੀਟਿਵ ਆਉਣ ਕਾਰਨ ਲੀਲਾਵਤੀ ਹਸਪਤਾਲ ’ਚ ਚੱਲ ਰਿਹਾ ਇਲਾਜ਼
ਮੁੰਬਈ (ਏਜੰਸੀ)। Poonam Dhillon: ਅਦਾਕਾਰਾ ਤੇ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੀ ਪ੍ਰਧਾਨ ਪੂਨਮ ਢਿੱਲੋਂ ਨੂੰ ਡੇਂਗੂ ਹੋਣ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ’ਚ ਇਲਾਜ ਅਧੀਨ ਹੈ। ਪੱਤਰਕਾਰ ਵਿੱਕੀ ਲਾਲਵਾਨੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਟੈਕਸਟ ਸੁਨੇਹੇ ਰਾਹੀਂ ਪੂਨਮ ਢਿੱਲੋਂ ਨਾਲ ਗੱਲ ਕੀਤੀ, ਤੇ ਉਨ੍ਹਾਂ ਨੇ ਉਨ੍ਹਾਂ ਦੇ ਸੁਧਾਰ ਦੀ ਰਿਪੋਰਟ ਦਿੱਤੀ। ਵਿੱਕੀ ਲਾਲਵਾਨੀ ਨੇ ਲਿਖਿਆ ਕਿ ਪੂਨਮ ਢਿੱਲੋਂ ਕਈ ਦਿਨਾਂ ਤੋਂ ਹਸਪਤਾਲ ’ਚ ਹੈ ਤੇ ਹੁਣ ਠੀਕ ਹੋ ਰਹੀ ਹੈ। ਉਨ੍ਹਾਂ ਨੇ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। Poonam Dhillon
ਇਹ ਵੀ ਪੜ੍ਹੋ : Sugar Price Hike: ਤਿਉਹਾਰਾਂ ਤੋਂ ਪਹਿਲਾਂ ਚੀਨੀ ਮਹਿੰਗੀ, 10 ਦਿਨਾਂ ’ਚ 20 ਰੁਪਏ ਤੱਕ ਵਧੇ ਭਾਅ