IND vs SL: ਏਸ਼ੀਆਈ ਫਾਈਨਲ, ਸਮਿਤੀ, ਰਿਚਾ ਤੇ ਸ਼ੇਫਾਲੀ ਦੀਆਂ ਤੂਫਾਨੀ ਪਾਰੀਆਂ, ਭਾਰਤ ਮਜ਼ਬੂਤ
ਸਮ੍ਰਿਤੀ ਨੇ 79, ਰਿਚਾ ਨੇ ਨਾਬਾਦ 49 ਤੇ ਸ਼ੇਫਾਲੀ ਨੇ ਬਣਾਈਆਂ 48 ਦੌੜਾਂ
ਸਪੋਰਟਸ ਡੈਸਕ। ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਦੇ ਮੈਚ ’ਚ ਸ਼੍ਰੀਲੰਕਾ ਨੂੰ ਜਿੱਤ ਲਈ 217 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ 20 ਓਵਰਾਂ ਵਿੱਚ 3 ਵਿਕਟਾਂ ’ਤੇ 216 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 79, ਰਿਚਾ ਘੋਸ਼ ਨੇ ਨਾਬਾਦ 49 ਤੇ ਸ਼ੇਫਾਲੀ ਵਰਮਾ ਨੇ 48 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਤੇ ਸ਼ੇਫਾਲੀ ਨੇ ਪਹਿਲੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਮੰਧਾਨਾ ਦੀ 45 ਗੇਂਦਾਂ ਦੀ ਪਾਰੀ ’ਚ 5 ਚੌਕੇ ਤੇ 7 ਛੱਕੇ ਸ਼ਾਮਲ ਰਹੇ। ਇਸ ਪਾਰੀ ਦੌਰਾਨ, ਉਨ੍ਹਾਂ ਨੇ ਮਹਿਲਾ ਅੰਤਰਰਾਸ਼ਟਰੀ ਕ੍ਰਿਕੇਟ ’ਚ 11,000 ਦੌੜਾਂ ਵੀ ਪੂਰੀਆਂ ਕੀਤੀਆਂ। ਕਪਤਾਨ ਹਰਮਨਪ੍ਰੀਤ ਕੌਰ ਨੇ 19 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਸੁਗੰਧਿਕਾ ਕੁਮਾਰੀ, ਕਵੀਸ਼ਾ ਦਿਲਹਾਰੀ ਤੇ ਚਾਮੁਦੀ ਪ੍ਰਭੋਦਾ ਨੇ ਇੱਕ-ਇੱਕ ਵਿਕਟ ਲਈ।
ਇਹ ਵੀ ਪੜ੍ਹੋ : Traffic News: ਹੁਣ ਗੈਰ-ਕਾਨੂੰਨੀ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ ਸੀਐੱਨਜੀ
ਦੋਵੇਂ ਟੀਮਾਂ ਦੀ ਪਲੇਇੰਗ-11 IND vs SL
ਭਾਰਤ : ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੀ. ਕਮਲਾਲਿਨੀ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਕ੍ਰਾਂਤੀ ਗੌੜ, ਐੱਨ. ਸ਼੍ਰੀ ਚਰਨੀ, ਨੰਦਨੀ ਸ਼ਰਮਾ।
ਸ਼੍ਰੀਲੰਕਾ : ਇਮੇਸ਼ਾ ਦੁਲਾਨੀ, ਚਮਾਰੀ ਅਟਾਪੱਟੂ (ਕਪਤਾਨ), ਹਸੀਨੀ ਪਰੇਰਾ, ਕਵੀਸ਼ਾ ਦਿਲਹਾਰੀ, ਹਰਸ਼ਿਤਾ ਸਮਰਾਵਿਕਰਮਾ, ਹੰਸਿਮਾ ਕਰੁਣਾਰਤਨੇ, ਕੌਸ਼ਿਨੀ ਨੁਥਯਾਂਗਨਾ (ਵਿਕਟਕੀਪਰ), ਕਾਵਿਆ ਕਵਿੰਦੀ, ਮਿਤਾਲੀ ਅਯੁੱਧਿਆ, ਚਾਮੁਦੀ ਪ੍ਰਭੋਦਾ ਤੇ ਸੁਗੰਧਿਕਾ ਕੁਮਾਰੀ।