IND vs SL: ਏਸ਼ੀਆਈ ਖੇਡਾਂ ’ਚ ਬੇਟੀਆਂ ਨੇ ਜਿੱਤਿਆ ਸੋਨਾ, ਕ੍ਰਿਕੇਟ ’ਚ ਸ਼੍ਰੀਲੰਕਾ ਨੂੰ ਹਰਾ ਜਿੱਤਿਆ ਸੋਨ ਤਗਮਾ

ਫਾਈਨਲ ’ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ

Khushdeep Singh Picture
Published On

ਸਪੋਰਟਸ ਡੈਸਕ। ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਏਸ਼ੀਆਈ ਖੇਡਾਂ ’ਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ। ਟੀਮ ਨੇ ਮੰਗਲਵਾਰ ਨੂੰ ਫਾਈਨਲ ’ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ। ਟੀਮ ਨੇ 2022 ਖੇਡਾਂ ’ਚ ਵੀ ਸੋਨ ਤਗਮਾ ਜਿੱਤਿਆ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਦੇ ਨੁਕਸਾਨ ’ਤੇ 216 ਦੌੜਾਂ ਬਣਾਈਆਂ। ਇਹ ਏਸ਼ੀਆਈ ਖੇਡਾਂ ’ਚ ਕਿਸੇ ਭਾਰਤੀ ਮਹਿਲਾ ਟੀਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। 217 ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ 15.4 ਓਵਰਾਂ ’ਚ 69 ਦੌੜਾਂ ’ਤੇ ਆਲ ਆਊਟ ਹੋ ਗਈ। ਸਮ੍ਰਿਤੀ ਮੰਧਾਨਾ ਨੇ 79, ਰਿਚਾ ਘੋਸ਼ ਨੇ ਅਜੇਤੂ 49 ਤੇ ਸ਼ੇਫਾਲੀ ਵਰਮਾ ਨੇ 48 ਦੌੜਾਂ ਬਣਾਈਆਂ। ਮੰਧਾਨਾ ਤੇ ਸ਼ੇਫਾਲੀ ਨੇ ਪਹਿਲੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਲਈ ਸੁਗੰਧਿਕਾ ਕੁਮਾਰੀ, ਕਵੀਸ਼ਾ ਦਿਲਹਾਰੀ ਤੇ ਚਾਮੁਦੀ ਪ੍ਰਭੋਦਾ ਨੇ ਇੱਕ-ਇੱਕ ਵਿਕਟ ਲਈ। IND vs SL

ਦੋਵਾਂ ਟੀਮਾਂ ਦੀ ਪਲੇਇੰਗ-11 | IND vs SL

ਭਾਰਤ : ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਜੀ. ਕਮਲਾਲਿਨੀ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਕ੍ਰਾਂਤੀ ਗੌੜ, ਐੱਨ. ਸ਼੍ਰੀ ਚਰਨੀ ਤੇ ਨੰਦਨੀ ਸ਼ਰਮਾ।

ਸ਼੍ਰੀਲੰਕਾ : ਇਮੇਸ਼ਾ ਦੁਲਾਨੀ, ਚਮਾਰੀ ਅਟਾਪੱਟੂ (ਕਪਤਾਨ), ਹਸੀਨੀ ਪਰੇਰਾ, ਕਵੀਸ਼ਾ ਦਿਲਹਾਰੀ, ਹਰਸ਼ਿਤਾ ਸਮਰਾਵਿਕਰਮਾ, ਹੰਸਿਮਾ ਕਰੁਣਾਰਤਨੇ, ਕੌਸ਼ਿਨੀ ਨੁਥਯਾਂਗਨਾ (ਵਿਕਟਕੀਪਰ), ਕਾਵਿਆ ਕਵਿੰਦੀ, ਮਿਤਾਲੀ ਅਯੁੱਧਿਆ, ਚਾਮੁਦੀ ਪ੍ਰਭੋਦਾ ਤੇ ਸੁਗੰਧਿਕਾ ਕੁਮਾਰੀ।

ਇਹ ਵੀ ਪੜ੍ਹੋ : Pakistan ’ਚ PTI ਦੇ 27 ਸਤੰਬਰ ਦੇ ਮਾਰਚ ਤੋਂ ਡਰੀ ਸਰਕਾਰ, ਇਸਲਾਮਾਬਾਦ ਨੂੰ ਬਦਲਿਆ ਜਾ ਰਿਹਾ ਹੈ ਛਾਉਣੀ 'ਚ

About The Author

Related Posts