Road Accident: ਫਲਾਈਓਵਰ ਤੋਂ 18 ਫੁੱਟ ਹੇਠਾਂ ਡਿੱਗਿਆ ਮੋਟਰਸਾਈਕਲ ਸਵਾਰ ਨੌਜਵਾਨ, ਮੌਤ

ਫਲਾਈਓਵਰ ਤੋਂ 18 ਫੁੱਟ ਹੇਠਾਂ ਡਿੱਗਿਆ ਮੋਟਰਸਾਈਕਲ ਸਵਾਰ ਨੌਜਵਾਨ, ਮੌਤ

Khushdeep Singh Picture
Published On

ਜ਼ੀਰਕਪੁਰ (ਸੱਚ ਕਹੂੰ ਨਿਊਜ਼/ਹਿੰ.ਸ.)। ਮੋਹਾਲੀ ਦੇ ਜ਼ੀਰਕਪੁਰ ’ਚ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਸੇਠੀ ਢਾਬੇ ਨੇੜੇ ਇੱਕ ਦਰਦਨਾਕ ਹਾਦਸੇ ’ਚ ਫਲਾਈਓਵਰ ਤੋਂ ਲਗਭਗ 18 ਫੁੱਟ ਹੇਠਾਂ ਡਿੱਗਣ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਸੜਕ ’ਤੇ ਮੂੰਹ ਦੇ ਭਾਰ ਡਿੱਗਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਉਸ ਦੀ ਮਦਦ ਕੀਤੀ ਤੇ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦਾ ਮੋਟਰਸਾਈਕਲ ਫਲਾਈਓਵਰ ਦੇ ਉੱਪਰ ’ਤੇ ਹੀ ਫਸਿਆ ਹੋਇਆ ਮਿਲਿਆ। ਉਹ ਹੇਠਾਂ ਕਿਵੇਂ ਡਿੱਗਿਆ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। Zirakpur Road Accident

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਰਾਤ ਲਗਭਗ 9 ਵਜੇ ਤੋਂ 9:15 ਵਜੇ ਦੇ ਦਰਮਿਆਨ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਬਣੇ ਫਲਾਈਓਵਰ ’ਤੇ ਸੇਠੀ ਢਾਬੇ ਨੇੜੇ ਵਾਪਰਿਆ। ਚਸ਼ਮਦੀਦਾਂ ਅਨੁਸਾਰ ਫਲਾਈਓਵਰ ਦੇ ਉੱਪਰ ਤੇ ਹੇਠਾਂ ਦੋਵਾਂ ਪਾਸਿਆਂ ਆਵਾਜਾਈ ਜਾਰੀ ਸੀ। ਇਸੇ ਦੌਰਾਨ ਇੱਕ ਨੌਜਵਾਨ ਅਚਾਨਕ ਫਲਾਈਓਵਰ ਤੋਂ ਹੇਠਾਂ ਸੜਕ ’ਤੇ ਡਿੱਗ ਪਿਆ। ਉਸ ਨੇ ਟੀ-ਸ਼ਰਟ, ਪੈਂਟ, ਜੁੱਤੇ ਤੇ ਹੈਲਮੈਟ ਪਾਇਆ ਹੋਇਆ ਸੀ। ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਉਸ ਨੂੰ ਸੰਭਾਲਿਆ। ਸੇਠੀ ਢਾਬੇ ਦੇ ਐਂਬੂਲੈਂਸ ਡਰਾਈਵਰ ਤੇ ਕਰਮਚਾਰੀਆਂ ਨੇ ਵੀ ਮਦਦ ਕੀਤੀ। ਲੋਕਾਂ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਤਿੰਨ-ਚਾਰ ਵਿਅਕਤੀਆਂ ਨੇ ਮਿਲ ਕੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ।

ਨੌਜਵਾਨ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚੀ। ਫਲਾਈਓਵਰ ’ਤੇ ਨੌਜਵਾਨ ਦਾ ਮੋਟਰਸਾਈਕਲ ਮਿਲਿਆ ਹੈ। ਪੁਲਿਸ ਇਹ ਪਤਾ ਲਾਉਣ ’ਚ ਜੁਟੀ ਹੋਈ ਹੈ ਕਿ ਉਹ ਹੇਠਾਂ ਕਿਵੇਂ ਡਿੱਗਿਆ। ਪੁਲਿਸ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪਛਾਣ ਸਬੰਧੀ ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ਤੇ ਹੋਰ ਸਾਧਨਾਂ ਰਾਹੀਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨੌਜਵਾਨ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰਿਆ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ। Zirakpur Road Accident

ਇਹ ਵੀ ਪੜ੍ਹੋ : Joint Family System: ਸਾਂਝੇ ਪਰਿਵਾਰਾਂ ਤੋਂ ਇਕੱਲੇ ਪਰਿਵਾਰਾਂ ਤੱਕ ਦਾ ਸਫ਼ਰ

About The Author

Related Posts