Joint Family System: ਸਾਂਝੇ ਪਰਿਵਾਰਾਂ ਤੋਂ ਇਕੱਲੇ ਪਰਿਵਾਰਾਂ ਤੱਕ ਦਾ ਸਫ਼ਰ

ਸਾਂਝੇ ਪਰਿਵਾਰਾਂ ਤੋਂ ਇਕੱਲੇ ਪਰਿਵਾਰਾਂ ਤੱਕ ਦਾ ਸਫ਼ਰ

Khushdeep Singh Picture
Published On

ਕੋਈ ਸਮਾਂ ਹੁੰਦਾ ਸੀ ਜਦੋਂ ਪੂਰਾ ਪਰਿਵਾਰ ਇੱਕ ਹੀ ਛੱਤ ਥੱਲੇ ਰਹਿੰਦਾ ਸੀ। ਸਾਰੇ ਹੀ ਪਰਿਵਾਰ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ। ਸਾਰੇ ਹੀ ਜੀਅ ਇੱਕ-ਦੂਜੇ ਦਾ ਆਦਰ-ਮਾਣ ਕਰਦੇ ਸਨ। ਪਹਿਲਾਂ ਵੱਡੇ ਪਰਿਵਾਰ ਨੂੰ ਟੱਬਰ, ਕੁਣਬਾ, ਕਟੁੰਬ, ਟਾਬਰੀ ਜਾਂ ਖਾਨਦਾਨ ਕਿਹਾ ਜਾਂਦਾ ਸੀ, ਜਿਸ ਵਿਚ ਤਾਏ, ਚਾਚੇ, ਪੁੱਤਰ, ਭਰਜਾਈਆਂ, ਨੂੰਹਾਂ, ਦਾਦਾ, ਦਾਦੀ ਬਜ਼ੁਰਗ ਹੁੰਦੇ ਸਨ। ਪਰਿਵਾਰ ਦਾ ਇੱਕ ਮੁਖੀ ਹੁੰਦਾ ਸੀ, ਜਿਸ ਨੂੰ ਲਾਣੇਦਾਰ ਜਾਂ ਚੌਧਰੀ ਕਿਹਾ ਜਾਂਦਾ ਸੀ। ਘਰ ਦਾ ਵੱਡਾ ਬਜ਼ੁਰਗ ਸਾਰੇ ਘਰ ਦੀ ਵਾਗਡੋਰ ਆਪ ਸੰਭਾਲਦਾ। ਜੇ ਘਰ ਵਿੱਚ ਕੋਈ ਵਿਆਹ ਰੱਖਿਆ ਜਾਂਦਾ ਸੀ, ਤਾਂ ਪੂਰਾ ਪਰਿਵਾਰ ਇਕੱਠਾ ਹੋ ਕੇ ਤਿਆਰੀਆਂ ਕਰਦਾ ਸੀ। ਪਰਿਵਾਰਾਂ ਵਿਚ ਆਪਸੀ ਪਿਆਰ, ਸਹਿਣਸ਼ੀਲਤਾ ਬਹੁਤ ਸੀ। ਪਰਿਵਾਰਕ ਮੈਂਬਰਾਂ ਵਿੱਚ ਗੱਲ ਬਰਦਾਸ਼ਤ ਕਰਨ ਦਾ ਮਾਦਾ ਹੁੰਦਾ ਸੀ। ਜੇ ਘਰ ਵਿਚ ਕੋਈ ਬਿਮਾਰੀ ਆ ਜਾਂਦੀ ਸੀ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਿ ਬਿਮਾਰੀ ਤੋਂ ਕਿਸ ਤਰ੍ਹਾਂ ਉੱਭਰ ਜਾਂਦੇ ਸੀ। ਬਿਮਾਰ ਬੰਦੇ ਨੂੰ ਪੂਰਾ ਪਰਿਵਾਰ ਹੌਂਸਲਾ ਦਿੰਦਾ ਸੀ। ਜੇ ਪਰਿਵਾਰ ਵਿਚ ਕਿਸੇ ਬੰਦੇ ’ਤੇ ਕੋਈ ਬਿਪਤਾ ਆ ਜਾਂਦੀ ਸੀ, ਜਾਂ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੀ।

ਇਹ ਵੀ ਪੜ੍ਹੋ : Bal Storty: ਆਪੇ ਨੂੰ ਜਿੱਤੋ, ਸਭ ਕੁਝ ਗੁਆ ਕੇ ਹਾਸਲ ਕਰਨ ਦਾ ਸੁਖ

ਤਾਂ ਘਰ ਦੇ ਵੱਡੇ ਬਜ਼ੁਰਗ ਆਪਸ ਵਿਚ ਬੈਠ ਕੇ ਸਲਾਹ-ਮਸ਼ਵਰਾ ਕਰਕੇ ਸਮੱਸਿਆ ਦਾ ਹੱਲ ਕੱਢ ਲੈਂਦੇ ਸੀ। ਬਜ਼ੁਰਗਾਂ ਦੀ ਅੱਖ ਦੀ ਘੂਰ ਤੋਂ ਹੀ ਬੱਚੇ ਡਰ ਜਾਂਦੇ ਸੀ। ਜੇ ਕੋਈ ਬੱਚਾ ਗਲਤੀ ਵੀ ਕਰ ਦਿੰਦਾ ਸੀ, ਤਾਂ ਤਾਏ-ਚਾਚੇ ਉਸਨੂੰ ਝਿੜਕ ਦਿੰਦੇ ਸਨ। ਮਾਂ-ਬਾਪ ਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਦਾ ਸੀ ਕਿ ਬੱਚੇ ਨੂੰ ਝਿੜਕਿਆ। ਜੋ ਵੱਡੇ ਬਜ਼ੁਰਗਾਂ ਨੇ ਕਹਿ ਦਿੱਤਾ ਉਸ ’ਤੇ ਪਹਿਰਾ ਦਿੱਤਾ ਜਾਂਦਾ ਸਨ। ਸਮਾਂ ਬਦਲਿਆ, ਅੱਜ-ਕੱਲ੍ਹ ਸਾਂਝੇ ਪਰਿਵਾਰ ਖਤਮ ਹੁੰਦੇ ਜਾ ਰਹੇ ਹਨ। ਸਾਰੇ ਹੀ ਅੱਡ-ਅੱਡ ਰਹਿੰਦੇ ਹਨ। ਘਰ ਵਿੱਚ ਹੁਣ ਮਾਂ-ਬਾਪ ਤੇ ਬੱਚੇ ਹੀ ਹੁੰਦੇ ਹਨ। ਬੱਚਿਆਂ ਨੂੰ ਮਾਂ-ਬਾਪ ਦਾ ਭੋਰਾ ਵੀ ਡਰ ਵੀ ਨਹੀਂ ਰਿਹਾ। ਭਾਈਚਾਰਕ ਸਾਂਝ ਖਤਮ ਹੋ ਚੁੱਕੀ ਹੈ। ਆਪਸੀ ਪ੍ਰੇਮ, ਪਿਆਰ, ਮੁਹੱਬਤ ਸਿਰਫ ਨਾਂਅ ਦਾ ਹੀ ਰਹਿ ਗਿਆ ਹੈ। ਰਿਸ਼ਤਿਆਂ ਦਾ ਘਾਣ ਹੁੰਦਾ ਜਾ ਰਿਹਾ ਹੈ। ਆਪਸੀ ਪ੍ਰੇਮ ਭਾਈਚਾਰਾ ਸਾਨੂੰ ਸਿਰਫ ਵੱਡੇ ਪਰਿਵਾਰ ਤੋਂ ਹੀ ਮਿਲ ਸਕਦਾ ਹੈ, ਜੋ ਅੱਜ ਦੇ ਇਕੱਲੇ ਪਰਿਵਾਰਾਂ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ, ਕਿਉਂਕਿ ਹੁਣ ਮਾਪੇ ਕੰਮਕਾਜੀ ਹੋਣ ਕਰਕੇ ਬੱਚਿਆਂ ’ਤੇ ਧਿਆਨ ਹੀ ਨਹੀਂ ਦੇ ਪਾ ਰਹੇ ਹਨ। Indian Family Culture

ਸੱਚ ਕਹੂੰ ਡੈਸਕ

About The Author

Related Posts