Punjab
Amit Shah in Mansa: ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਕਾਰਨ ਮਾਨਸਾ ’ਚ ਪੁਲਿਸ ਦਾ ਸਖਤ ਪਹਿਰਾ
ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਮਾਨਸਾ ਦੀ ਅਨਾਜ ਮੰਡੀ ’ਚ ਪੁੱਜਣਗੇ
Amit Shah in Mansa: ਮਾਨਸਾ (ਸੁਖਜੀਤ ਮਾਨ)। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਪੀੜ੍ਹਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਨਸਾ ਆ ਰਹੇ ਹਨ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ।
ਵੇਰਵਿਆ ਮੁਤਾਬਿਕ ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਮਾਨਸਾ ਦੀ ਅਨਾਜ ਮੰਡੀ ’ਚ ਪੁੱਜਣਗੇ ਜਿੱਥੋਂ ਕਰੀਬ ਦੋ ਕਿਲੋਮੀਟਰ ਸੜਕੀ ਰਸਤੇ ਰਾਹੀਂ ਹੁੰਦੇ ਹੋਏ ਪਰਵਿੰਦਰ ਸਿੰਘ ਝੋਟਾ ਦੇ ਘਰ ਪੁੱਜ ਕੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਨਗੇ। ਗ੍ਰਹਿ ਮੰਤਰੀ ਦੇ ਇਸ ਦੌਰੇ ਦੇ ਮੱਦੇਨਜ਼ਰ ਮਾਨਸਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਸੁਰੱਖਿਆ ਇੰਤਜਾਮਾਂ ’ਚ ਰੁੱਝਿਆ ਹੋਇਆ ਹੈ।

ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਨਵਜੋਤ ਕੌਰ ਨੇ ਅੱਜ ਮਾਨਸਾ ਸ਼ਹਿਰ ਦੇ ਸਾਰੇ ਏਰੀਆ ਨੂੰ ਰੈੱਡ ਜ਼ੋਨ ‘ਨੋ ਡਰੋਨ ਜੋਨ’ ਐਲਾਨ ਕਰਦੇ ਹੋਏ ਡਰੋਨ ਕੈਮਰਿਆਂ ਨੂੰ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਗ੍ਰਹਿ ਮੰਤਰੀ ਭਾਰਤ ਸਰਕਾਰ ਦੀ ਮਾਨਸਾ ਵਿਖੇ ਆਮਦ ਦੌਰਾਨ ਹੈਲੀਪੈਡ ਵਾਲੀ ਜਗ੍ਹਾ ਨਵੀਂ ਅਨਾਜ ਮੰਡੀ ਮਾਨਸਾ ਅਤੇ ਸਵ. ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼ ਵਾਟਰ ਵਰਕਸ ਰੋਡ ਨੇੜੇ ਸੈਂਟਰਲ ਪਾਰਕ ਮਾਨਸਾ ਤੋਂ ਦੋ ਕਿਲੋਮੀਟਰ ਤੱਕ ਦੇ ਆਲੇ ਦੁਆਲੇ ਦੇ ਏਰੀਏ ਨੂੰ ਰੈਡ ਜੋਨ ਐਲਾਨਦੇ ਹੋਏ ਡਰੋਨ ਕੈਮਰਿਆਂ ਨੂੰ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਸੀ ਪਰ ਹੁਣ ਐਸ. ਐਸ. ਪੀ. ਮਾਨਸਾ ਵੈਭਵ ਚੌਧਰੀ ਵੱਲੋਂ ਭੇਜੇ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਵੀਵੀਆਈਪੀ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੂਰੇ ਸ਼ਹਿਰ ਮਾਨਸਾ ਦੇ ਸਾਰੇ ਏਰੀਏ ਨੂੰ ਰੈਡ ਜੋਨ ਐਲਾਨ ਕੇ ਨੋ ਡਰੋਨ ਜੋਨ ਐਲਾਨਿਆ ਜਾਵੇ ਅਤੇ ਕਿਸੇ ਨੂੰ ਵੀ ਡਰੋਨ ਕੈਮਰਾ ਉਡਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਪਾਬੰਦੀ, ਵੀ.ਵੀ.ਆਈ.ਪੀ., ਵੀ.ਆਈ.ਪੀ. ਨਾਲ ਆਉਣ ਵਾਲੀ ਅਧਿਕਾਰਤ ਸੋਸ਼ਲ ਮੀਡੀਆ ਟੀਮ ਤੇ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਮੈਜਿਸਟਰੇਟ ਮਾਨਸਾ ਪੂਨਮ ਸਿੰਘ ਨੇ ਹੈਲੀਪੈਡ ਵਾਲੀ ਜਗ੍ਹਾ, ਨਵੀਂ ਅਨਾਜ ਮੰਡੀ ਮਾਨਸਾ-ਸਰਸਾ ਰੋਡ ਮਾਨਸਾ ਤੋਂ ਸਵ. ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼, ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ, ਗਰੀਨ ਵੈਲੀ ਮਾਨਸਾ ਦੇ ਏਰੀਆ ਅੰਦਰ/ਆਸ ਪਾਸ ਅਤੇ ਵੀ.ਵੀ.ਆਈ.ਪੀ. ਰੂਟ ਦੇ ਏਰੀਆ ਤੋਂ 2 ਕਿਲੋਮੀਟਰ ਤੱਕ ਦੇ ਆਲੇ ਦੁਆਲੇ ਦੇ ਏਰੀਆ ਵਿਚ ਕਿਸੇ ਵੀ ਕਿਸਮ ਦਾ ਹਥਿਆਰ ਚੁੱਕ ਕੇ ਲਿਜਾਣ ਅਤੇ ਕਿਸੇ ਕਿਸਮ ਦੇ ਪਟਾਕੇ ਚਲਾਉਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
Read Also : ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਅਮਿਤ ਸ਼ਾਹ, ਵੱਡਾ ਐਲਾਨ!
ਦੱਸਣਯੋਗ ਹੈ ਕਿ ਅਮਿਤ ਸ਼ਾਹ ਦੇ ਦੌਰੇ ਦੀ ਚਰਚਾ ਛਿੜਦਿਆਂ ਹੀ ਇਸ ਕਤਲ ਮਾਮਲੇ ’ਚ ਬਣੀ ਇਨਸਾਫ ਕਮੇਟੀ ਨੇ ਸ਼ਾਹ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਸੀ ਪਰ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਵੱਲੋਂ ਇਸ ਮਾਮਲੇ ’ਚ ਕਮੇਟੀ ਵੱਲੋਂ ਉਨ੍ਹਾਂ ਨਾਲ ਕੋਈ ਸਲਾਹ ਮਸ਼ਵਰਾ ਨਾ ਕਰਨ ਦੀ ਗੱਲ ਸਾਹਮਣੇ ਆਈ। ਭੀਮ ਸਿੰਘ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਜੇਕਰ ਅਮਿਤ ਸ਼ਾਹ ਦਾ ਕੋਈ ਵਿਰੋਧ ਕਰੇਗਾ ਤਾਂ ਸਮਝੋ ਉਹ ਸਾਡੇ ਪਰਿਵਾਰ ਦਾ ਵਿਰੋਧ ਹੋਵੇਗਾ। ਉਨ੍ਹਾਂ ਦੇ ਇਸ ਐਲਾਨ ਮਗਰੋਂ ਵਿਰੋਧ ਦੀਆਂ ਸੁਰਾਂ ਠੰਢੀਆਂ ਪੈ ਗਈਆਂ ਹਨ।