Malout News: ਬਲਾਕ ਪੱਧਰੀ ਨਾਮ-ਚਰਚਾ ਦੌਰਾਨ ਬਲਾਕ ਮਲੋਟ ਦੀ ਸਾਧ-ਸੰਗਤ ਨੇ ਮਨਾਇਆ ਪਵਿੱਤਰ ਐਮਐਸਜੀ ਮਹਾਂ ਪਰਉਪਕਾਰ ਦਿਹਾੜਾ

ਪਿੰਡ ਝੌਰੜ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ ਪੰਡਾਲ ਨੂੰ ਸੁਚੱਜੇ ਢੰਗ ਨਾਲ ਸਜਾਇਆ, ਸਾਧ-ਸੰਗਤ ਨੇ ਪ੍ਰਬੰਧਾਂ ਦੀ ਕੀਤੀ ਸ਼ਲਾਘਾ 

Ravinder Sharma Picture
Published On

ਮਲੋਟ (ਮਨੋਜ)। ਪਵਿੱਤਰ ਐਮਐਸਜੀ ਮਹਾਂ ਪਰਉਪਕਾਰ ਦਿਹਾੜੇ (ਗੁਰਗੱਦੀ ਨਸ਼ੀਨੀ) ਨੂੰ ਸਮਰਪਿਤ ਬਲਾਕ ਮਲੋਟ ਦੀ ਬਲਾਕ ਪੱਧਰੀ ਭਾਈਆਂ ਦੀ ਨਾਮ-ਚਰਚਾ ਪਿੰਡ ਝੌਰੜ ਦੀ ਸਮੂਹ ਸਾਧ-ਸੰਗਤ ਵੱਲੋਂ ਪਿੰਡ ਝੋਰੜ ਦੇ ਪ੍ਰੇਮੀ ਸੇਵਕ ਗੁਰਬਖਸ਼ੀਸ ਸਿੰਘ ਇੰਸਾਂ ਦੇ ਗ੍ਰਹਿ ਸੰਪੰਨ ਹੋਈ। ਨਾਮ-ਚਰਚਾ ਦੀ ਕਾਰਵਾਈ ਬਲਾਕ ਸੇਵਕ ਅਨਿਲ ਕੁਮਾਰ ਇੰਸਾਂ ਅਤੇ ਸੰਤੋਖਪਾਲ ਇੰਸਾਂ ਨੇ ਚਲਾਈ।

Malout News 2

ਨਾਮ-ਚਰਚਾ ਵਿੱਚ ਸਾਧ-ਸੰਗਤ ਨੇ ਹੁੰਮ ਹੁੰਮਾ ਕੇ ਸ਼ਿਰਕਤ ਕਰਕੇ ਕੀਤੀ। ਪਿੰਡ ਝੌਰੜ ਦੀ ਸਾਧ-ਸੰਗਤ ਵੱਲੋਂ ਨਾਮ-ਚਰਚਾ ਪੰਡਾਲ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਅਤੇ ਕੀਤੇ ਗਏ ਪ੍ਰਬੰਧਾਂ ਦੀ ਵੀ ਸਮੂਹ ਸਾਧ-ਸੰਗਤ ਨੇ ਸ਼ਲਾਘਾ ਕੀਤੀ। ਨਾਮ-ਚਰਚਾ ਵਿੱਚ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸੀ ਪ੍ਰਥਾਏ ਸ਼ਬਦਬਾਣੀ ਸੁਣਾਈ ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨਬੱਧ ਅਤੇ ਸ਼ਾਂਤਮਈ ਢੰਗ ਨਾਲ ਸਰਵਣ ਕੀਤਾ।

Read Also:  NCR ’ਚ ਗਰਮੀ ਤੋਂ ਮਿਲੇਗੀ ਰਾਹਤ, ਪਰ ਵਧਦੇ ਹਵਾ ਪ੍ਰਦੂਰਸ਼ਣ ਨਾਲ ਸਾਹ ਦੇ ਮਰੀਜ਼ਾਂ ਨੂੰ ਖਤਰਾ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪਵਿੱਤਰ ਐਮਐਸਜੀ ਮਹਾਂ ਪਰਉਪਕਾਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਚੱਲ ਰਹੇ ਸੇਵਾ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 

ਇਸ ਮੌਕੇ ਪਿੰਡ ਝੋਰੜ ਦੀ ਪ੍ਰੇਮੀ ਸੇਵਕ ਗੁਰਬਖਸ਼ੀਸ਼ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਹਰਜਿੰਦਰ ਸਿੰਘ ਇੰਸਾਂ, ਦਿਲਬਾਗ ਸਿੰਘ ਇੰਸਾਂ, ਕਮਲਪ੍ਰੀਤ ਸਿੰਘ ਇੰਸਾਂ, ਕਰਮਵੀਰ ਸਿੰਘ ਇੰਸਾਂ, ਹਰਪ੍ਰੀਤ ਸਿੰਘ ਇੰਸਾਂ, ਦਾਨ ਸਿੰਘ ਇੰਸਾਂ ਅਤੇ ਰਾਜਾ ਸਿੰਘ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, ਡਾ.ਇਕਬਾਲ ਇੰਸਾ, ਸੁਨੀਲ ਬਿੱਟੂ ਇੰਸਾ, ਪਿੰਡਾਂ ਦੇ ਪ੍ਰੇਮੀ ਸੇਵਕ ਘੁਮਿਆਰਾ ਖੇੜੇ ਦੇ ਗੋਰਾ ਸਿੰਘ ਇੰਸਾਂ, ਰਾਮਨਗਰ ਦੇ ਚਰਨਦਾਸ ਇੰਸਾਂ,  ਫਕਰਸਰ ਦੇ ਗੁਰਲਾਲ ਸਿੰਘ ਇੰਸਾਂ, ਧੋਲਾ ਕਿੰਗਰਾ ਦੇ ਸੰਦੀਪ ਇੰਸਾਂ, ਅਬੁਲਖੁਰਾਣਾ ਦੇ ਦਿਵਾਨ ਚੰਦ ਇੰਸਾਂ, ਪਿੰਡ ਮਲੋਟ ਦੇ ਗੁਰਪ੍ਰੀਤ ਸਿੰਘ ਇੰਸਾਂ ਤੋਂ ਇਲਾਵਾ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੁੱਲ ਇੰਸਾਂ, ਸ਼ੁਭਮ ਇੰਸਾਂ, ਸੁਮਿਤ ਇੰਸਾਂ, ਅੱਦਿਤਿਆ ਇੰਸਾਂ, ਸੱਤਪਾਲ ਇੰਸਾਂ ਤੋਂ ਇਲਾਵਾ ਪਿੰਡਾਂ ਅਤੇ ਜੋਨਾਂ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਅਤੇ ਸਾਧ-ਸੰਗਤ ਮੌਜੂਦ ਸੀ।

About The Author

Related Posts