Punjab Farmers Protest: ਰੇਲ ਲਾਈਨਾਂ ਤੇ ਡਟੇ ਕਿਸਾਨ, ਰੱਜ ਕੇ ਕੱਢੀ ਭੜਾਸ

ਸੁਨਾਮ ਮੰਤਰੀ ਦੀ ਕੋਠੀ ਕੋਲ ਵੀਂ ਮੋਰਚਾ ਜਾਰੀ

Khushdeep Singh Picture
Published On

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ’ਚ ਪੰਜਾਬ ’ਚ 9 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ 5 ਦਿਨਾਂ ਲਈ ਪੱਕੇ ਮੋਰਚੇ ਚੱਲ ਰਹੇ ਹਨ। ਇਸੇ ਤਹਿਤ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਹੀ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ 14 ਸਤੰਬਰ ਤੋਂ 18 ਸਤੰਬਰ ਤੱਕ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਕੋਲ ਪੰਜ ਦਿਨਾਂ ਲਈ ਪੱਕਾ ਮੋਰਚਾ ਲਾਇਆ ਹੋਇਆਂ ਹੈ। ਬੀਤੇ ਕੱਲ੍ਹ ਕਿਸਾਨ ਜਥੇਬੰਦੀ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ ਤੇ ਅੱਜ ਰੇਲ ਦੀਆਂ ਲਾਈਨਾਂ ਤੇ ਕਿਸਾਨਾਂ ਨੇ ਰੇਲ ਦਾ ਚੱਕਾ ਜਾਮ ਕੀਤਾ। ਰੇਲ ਲਾਈਨਾਂ ’ਤੇ ਵੱਡੀ ਗਿਣਤੀ ਕਿਸਾਨਾਂ ਨੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾਂ। ਅੱਜ ਸਵੇਰੇ ਤੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਕਿਉਂਕਿ ਕੱਲ੍ਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਰਕਾਰ ਨੂੰ ਅੱਜ 12 ਵਜੇ ਤੱਕ ਦਾ ਅਲਟੀਮੇਟ ਦਿੱਤਾ ਹੋਇਆ ਸੀ।

ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਪੰਜਾਬ ’ਚ ਪੰਜ ਥਾਵਾਂ ’ਤੇ ਰੇਲ ਲਾਈਨਾਂ ਰੋਕਣਗੇ, ਉਸੇ ਦੇ ਚਲਦੇ ਅੱਜ 12 ਵਜੇ ਤੋਂ ਬਾਅਦ ਕਿਸਾਨਾਂ ਨੇ ਰੇਲ ਲਾਈਨਾਂ ਮੱਲ ਲਈਆਂ ਤੇ ਸੁਨਾਮ ’ਚ ਵੀਂ ਰੇਲ ਲਾਈਨਾਂ ਦੇ ਉੱਪਰ ਕਿਸਾਨ ਵੱਡੀ ਗਿਣਤੀ ’ਚ ਜਾ ਕੇ ਬੈਠ ਗਏ, ਜਿਸ ਤੋਂ ਬਾਅਦ ਉਹਨਾਂ ਨੇ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀਕੇਯੂ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਅਤੇ ਹੋਰ ਆਗੂਆਂ ਦਾ ਏਹੀ ਕਹਿਣਾ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਅੱਗੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਇਸ ਮੌਕੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੋਮਾ, ਕੁਲਵਿੰਦਰ ਸਿੰਘ ਸੋਨੀ, ਜਸਵੀਰ ਸਿੰਘ ਮੈਦੇਵਾਸ, ਕੁਲਵਿੰਦਰ ਸਿੰਘ ਸੋਨੀ, ਦਿਲਬਾਗ ਸਿੰਘ ਹਰੀਗੜ੍ਹ, ਸੰਤ ਰਾਮ ਛਜਲੀ ਤੇ ਹੋਰ ਆਗੂਆਂ ਸਮੇਤ ਕਿਸਾਨ ਹਾਜਰ ਸਨ। Punjab Farmers Protest

ਇਹ ਵੀ ਪੜ੍ਹੋ : Faridkot News: ਜ਼ੇਲ੍ਹ ਅਧਾਰਿਤ ਹਥਿਆਰਾਂ ਦੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

About The Author

Related Posts