ਗੁਰੂ ਤੇ ਮੁਰੀਦ ਦਾ ਰਿਸ਼ਤਾ ਅਨਮੋਲ: Saint Dr. MSG
ਮੁਰੀਦ ਸੱਚੇ ਦਿਲ ਨਾਲ ਪੀਰੋ, ਮੁਰਸ਼ਦ-ਕਾਮਲ ਦੇ ਬਚਨ ਮੰਨੇ, ਉਹੀ ਮੁਰੀਦ ਕਹਾਉਂਦਾ ਹੈ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਗੁਰੂ ਤੇ ਮੁਰੀਦ ਦਾ ਰਿਸ਼ਤਾ ਉਹ ਅਨਮੋਲ ਤੋਹਫ਼ਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮੁਰੀਦ ਸੱਚੇ ਦਿਲ ਨਾਲ ਪੀਰੋ, ਮੁਰਸ਼ਦ-ਕਾਮਲ ਦੇ ਬਚਨ ਮੰਨੇ, ਉਹੀ ਮੁਰੀਦ ਕਹਾਉਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ, ਮੁਰਸ਼ਦ-ਏ-ਕਾਮਲ ਹਰ ਕਾਰਜ, ਹਰ ਬਚਨ ਜੀਵ ਦੇ ਭਲੇ ਲਈ ਕਹਿੰਦੇ ਹਨ। ਉਸ ’ਚ ਉਨ੍ਹਾਂ ਦਾ ਆਪਣਾ ਨਿੱਜੀ ਮਕਸਦ, ਨਿੱਜੀ ਸੁਆਰਥ ਨਹੀਂ ਹੁੰਦਾ। ਜਦੋਂ ਇਨਸਾਨ ਹੱਦ ਤੋਂ ਜ਼ਿਆਦਾ ਗੁਜ਼ਰ ਜਾਂਦਾ ਹੈ, ਸ਼ਾਤਰ ਬਣ ਜਾਂਦਾ ਹੈ, ਸ਼ੈਤਾਨ ਬਣ ਜਾਂਦਾ ਹੈ ਤਾਂ ਗੁਰੂ, ਪੀਰ-ਫ਼ਕੀਰ ਦੀ ਗੱਲ ਚੰਗੀ ਨਹੀਂ ਲੱਗਦੀ। ਉਸ ’ਚ ਹੰਕਾਰ ਇੰਨਾ ਹੋ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਸਿਰਫ਼ ਉਹੀ ਸਹੀ ਹੈ ਤੇ ਬਾਕੀ ਦੁਨੀਆਂ ਗ਼ਲਤ ਹੈ। ਅਜਿਹੀ ਹਾਲਤ ’ਚ ਉਸ ਨੂੰ ਜੋ ਕੁਝ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲ ਸਕਦਾ। ਸਤਿਗੁਰੂ, ਮੌਲ਼ਾ ਜਦੋਂ ਗੱਲ ਕਹਿੰਦੇ ਹਨ, ਇਨਸਾਨ ਉਸ ਨੂੰ ਸੁਣੇ ਤੇ ਅਮਲ ਕਰ ਲਵੇ ਤਾਂ ਅੰਦਰੋਂ-ਬਾਹਰੋਂ ਕੋਈ ਕਮੀ ਨਹੀਂ ਰਹਿੰਦੀ।
Read Also : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਕਹਿੰਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪੋ, ਮਨ ਦੇ ਪਿੱਛੇ ਨਾ ਚੱਲੋ ਤੇ ਅਜਿਹੇ ਗਲ਼ਤ ਕਰਮ ਨਾ ਕਰੋ, ਜਿਸ ਦਾ ਆਉਣ ਵਾਲੇ ਸਮੇਂ ’ਚ ਤੁਹਾਨੂੰ ਫ਼ਲ ਭੋਗਣਾ ਪਵੇ। ਪੂਜਨੀਕ ਪਰਮ ਪਿਤਾ ਜੀ ਨੇ ਬਚਨ ਕੀਤੇ ਹਨ ਕਿ ‘ਹੱਸਦੇ ਨੇ ਖਿਲ-ਖਿਲ ਜਿਹੜੇ, ਰੋਵਣਗੇ ਯਾਰ ਕੱਲ੍ਹ ਨੂੰ, ਜਮਾਂ ਨੇ ਲੇਖਾ ਲੈਣਾ, ਫੜ ਕੇ ਤਲਵਾਰ ਕੱਲ੍ਹ ਨੂੰ’ ਕਿ ਭਾਈ, ਅੱਜ ਬੁਰੇ ਕਰਮ ਕਰਕੇ ਹੱਸ ਰਹੇ ਹੋ, ਆਪਣੀਆਂ ਚਲਾਕੀਆਂ ’ਤੇ ਹੱਸ ਰਹੇ ਹੋ, ਤਾਂ ਆਉਣ ਵਾਲੇ ਸਮੇਂ ’ਚ ਜਦੋਂ ਉਸ ਦਾ ਹਿਸਾਬ-ਕਿਤਾਬ ਦੇਣਾ ਪਵੇਗਾ, ਫਿਰ ਤੁਸੀਂ ਰੋਵੇਗਾ, ਤੜਫੋਗੇ ਤੇ ਸਾਰੀ ਚਤਰ-ਚਲਾਕੀ ਧਰੀ ਦੀ ਧਰੀ ਰਹਿ ਜਾਵੇਗਾ। ਸੰਤ ਇਸ ਤੋਂ ਰੋਕਦੇ ਹਨ, ਤਾਂ ਇਸ ’ਚ ਕੀ ਗ਼ਲਤ ਕਰਦੇ ਹਨ?