Mansa News: ਕਰੋੜਾਂ ਰੁਪਏ ਖਰਚਣ ਦੀ ਕੀ ਹੈ ਕਹਾਣੀ, ਅੰਡਰ ਬ੍ਰਿਜ ’ਚੋਂ ਤਾਂ ਨਿੱਕਲਦਾ ਨਹੀਂ ਪਾਣੀ

24 ਘੰਟਿਆਂ ਬਾਅਦ ਵੀ ਮਾਨਸਾ ਅੰਡਰ ਬ੍ਰਿਜ ਵਾਲਾ ਰਸਤਾ ਬੰਦ, ਲੋਕ ਤੰਗ

Ravinder Sharma Picture
Published On

ਮਾਨਸਾ (ਸੁਖਜੀਤ ਮਾਨ)। ਮਾਨਸਾ ਦੇ ਸਥਾਨਕ ਪ੍ਰਸ਼ਾਸਨ ਅਤੇ ਸੱਤਾ ਧਿਰ ਦੇ ਸਿਆਸੀ ਆਗੂਆਂ ਨੇ ਕਰੋੜਾਂ ਰੁਪਏ ਦੀ ਸੀਵਰੇਜ ਪਾਈਪ ਲਾਈਨ ਪਾ ਕੇ ਵਾਅਦਾ ਕੀਤਾ ਸੀ ਕਿ ਹੁਣ ਮਾਨਸਾ ਦੀਆਂ ਗਲੀਆਂ ’ਚ ਪਾਣੀ ਨਹੀਂ ਖੜ੍ਹੇਗਾ ਪਰ ਸਾਰੇ ਵਾਅਦੇ ਪਾਣੀ ’ਚ ਹੀ ਰੁੜ੍ਹ ਗਏ। ਹਕੀਕਤ ਇਹ ਹੈ ਕਿ ਮੀਂਹ ਪੈਣ ਤੋਂ 24 ਘੰਟਿਆਂ ਬਾਅਦ ਵੀ ਅੰਡਰ ਬ੍ਰਿਜ ’ਚੋਂ ਪਾਣੀ ਨਹੀਂ ਨਿੱਕਲਿਆ, ਜਿਸ ਕਾਰਨ ਰਸਤਾ ਬੰਦ ਹੈ ਵੇਰਵਿਆਂ ਮੁਤਾਬਿਕ ਲੰਘੇ ਦਿਨੀਂ ਪੰਜਾਬ ਦੀਆਂ ਹੋਰਨਾਂ ਥਾਵਾਂ ਦੇ ਨਾਲ-ਨਾਲ ਮਾਨਸਾ ’ਚ ਵੀ ਕਾਫੀ ਮੀਂਹ ਵਰ੍ਹਿਆ ਸੀ।

ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਨਹਿਰਾਂ ਦਾ ਰੂਪ ਧਾਰਨ ਕਰ ਗਈਆਂ ਸੜਕਾਂ ਤੋਂ ਤਾਂ ਕੁੱਝ ਘੰਟਿਆਂ ਬਾਅਦ ਪਾਣੀ ਘਟ ਗਿਆ ਪਰ ਰੇਲਵੇ ਲਾਈਨ ਦੇ ਦੋਵਾਂ ਪਾਸਿਆਂ ’ਤੇ ਵਸਦੀ ਸ਼ਹਿਰੀ ਆਬਾਦੀ ਨੂੰ ਜੋੜਦੇ ਅੰਡਰ ਬ੍ਰਿਜ ’ਚੋਂ ਪਾਣੀ ਨਹੀਂ ਨਿੱਕਲਿਆ। ਅੰਡਰ ਬ੍ਰਿਜ ’ਚ ਪਾਣੀ ਖੜ੍ਹਾ ਹੋਣ ਕਰਕੇ ਰਸਤਾ ਬੰਦ ਹੈ ਜਿਸ ਕਾਰਨ ਸ਼ਹਿਰ ’ਚ ਵਾਹਨਾਂ ਦਾ ਘੜਮੱਸ ਵੱਜਿਆ ਹੋਇਆ ਹੈ ਅੰਡਰ ਬ੍ਰਿਜ ਬੰਦ ਹੋਣ ਕਰਕੇ ਅਤੇ ਉੱਧਰੋਂ ਕਈ ਵਾਰ ਫਾਟਕ ਬੰਦ ਹੋਣ ’ਤੇ ਭਾਰੀ ਟ੍ਰੈਫਿਕ ਜਾਮ ਅੱਗ ਲੱਗੇ।

Read Also : ਨਵੀਆਂ ਵੋਟਰ ਸੂਚੀਆਂ ਲਈ ਇੱਕ ਹੋਰ ਤਾਜ਼ਾ ਅਪਡੇਟ, ਹੁਣ 14 ਅਕਤੂਬਰ ਨੂੰ ਹੋਵੇਗਾ ਅਗਲਾ ਐਕਸ਼ਨ

ਬੱਸ ਅੱਡੇ ਦੀ ਤਰਫੋਂ ਸਿਵਲ ਹਸਪਤਾਲ ਸਮੇਤ ਕਈ ਨਿੱਜੀ ਹਸਪਤਾਲ, ਡਾਕਘਰ, ਸਟੇਸ਼ਨ ਤੇ ਬਜ਼ਾਰ ਵੱਲ ਜਾਣ ਵਾਲੇ ਲੋਕਾਂ ਨੂੰ ਲੰਮਾ ਸਮਾਂ ਫਾਟਕਾਂ ’ਤੇ ਹੀ ਖੜ੍ਹਨਾ ਪਿਆ  ਕੁੱਝ ਮਜ਼ਬੂਰੀ ਵੱਸ ਲੋਕਾਂ ਨੇ ਅੰਡਰ ਬ੍ਰਿਜ ਵਿੱਚ ਖੜ੍ਹੇ ਪਾਣੀ ’ਚੋਂ ਹੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਕਈਆਂ ਦੀਆਂ ਗੱਡੀਆਂ ਵਿਚਕਾਰ ਹੀ ਬੰਦ ਹੋ ਗਈਆਂ ਦੋਪਹੀਆ ਵਾਹਨ ਤਾਂ ਕੋਈ ਵੀ ਪਾਰ ਨਹੀਂ ਲੰਘ ਸਕਿਆ।

ਦੁਕਾਨਾਂ ਰੱਖਣੀਆਂ ਪੈਂਦੀਆਂ ਨੇ ਬੰਦ

ਬੱਸ ਅੱਡੇ ਤੋਂ ਫਾਟਕ ਵੱਲ ਜਾਂਦੇ ਰਸਤੇ ’ਤੇ ਪੈਂਦੀਆਂ ਕਰੀਬ ਸਾਰੀਆਂ ਹੀ ਦੁਕਾਨਾਂ ਸੜਕ ’ਤੇ ਖੜ੍ਹਦੇ ਪਾਣੀ ਕਾਰਨ ਬੰਦ ਰੱਖਣੀਆਂ ਪੈਂਦੀਆਂ ਹਨ ਮੀਂਹਾਂ ਦੇ ਦਿਨਾਂ ’ਚ ਤਾਂ ਕਈ-ਕਈ ਦਿਨ ਦੁਕਾਨਾਂ ਨਾ ਖੁੱਲਣ ਕਰਕੇ ਦੁਕਾਨਦਾਰਾਂ ਨੂੰ ਆਰਥਿਕ ਮਾਰ ਵੀ ਝੱਲਣੀ ਪੈਂਦੀ ਹੈ ਸ਼ਹਿਰ ਦੇ ਦੁਕਾਨਦਾਰਾਂ ਤੇ ਆਮ ਲੋਕਾਂ ਨੇ ਸਥਾਨਕ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕਰੋੜਾਂ ਰੁਪਏ ਪਾਈਪ ਲਾਈਨ ’ਤੇ ਖਰਚ ਕਰਨ ਦੇ ਬਾਵਜ਼ੂਦ ਪਾਣੀ ਦੀ ਨਿਕਾਸੀ ਦੇ ਬਿਹਤਰ ਪ੍ਰਬੰਧ ਨਹੀਂ ਹੋਏ ਤਾਂ ਇਸਦੀ ਜਾਂਚ ਕੀਤੀ ਜਾਵੇ ਕਿ ਕਿੱਥੇ ਕਮੀਂ ਹੈ ਤਾਂ ਜੋ ਉਸ ਕਮੀਂ ਨੂੰ ਦੂਰ ਕਰਕੇ ਲੋਕਾਂ ਨੂੰ ਰਾਹਤ ਮਿਲ ਸਕੇ।

About The Author

Related Posts